ਕਤਰ ਦੇ ਵਿਦੇਸ਼ ਮੰਤਰੀ ਨੂੰ ਨਹੀਂ ਮਿਲਿਆ ਮੁੱਲਾ ਬਰਾਦਰ, ਮੌਤ ਦੀਆਂ ਉੱਡੀਆਂ ਖਬਰਾਂ
Monday, Sep 13, 2021 - 10:36 PM (IST)
ਕਾਬੁਲ- ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ਾ ਜਮਾਉਣ ਤੋਂ ਬਾਅਦ ਪਹਿਲੀ ਵਾਰ ਕਿਸੇ ਸਿਖਰ ਵਿਦੇਸ਼ੀ ਨੇਤਾ ਨੇ ਕਾਬੁਲ ਦੀ ਯਾਤਰਾ ਕੀਤੀ। ਕਤਰ ਦੇ ਉਪ-ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਰ ਰਹਿਮਾਨ ਅਲ ਸਾਨੀ ਇਕ ਵਫਦ ਦੇ ਨਾਲ ਕਾਬੁਲ ਦੀ ਯਾਤਰਾ ’ਤੇ ਪੁੱਜੇ। ਇਸ ਦੌਰਾਨ ਸ਼ੇਖ ਮੁਹੰਮਦ ਨੇ ਤਾਲਿਬਾਨੀ ਪ੍ਰਧਾਨ ਮੰਤਰੀ ਮੁੱਲਾ ਮੁਹੰਮਦ ਹਸਨ ਅਖੁੰਦ ਤੇ ਗ੍ਰਹਿ ਮੰਤਰੀ ਸਿਰਾਜੁੱਦੀਨ ਹੱਕਾਨੀ ਸਮੇਤ ਤਮਾਮ ਤਾਲਿਬਾਨੀ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਕਤਰ ’ਚ ਮੁੱਖ ਵਾਰਤਾਕਾਰ ਰਹੇ ਮੁੱਲਾ ਬਰਾਦਰ ਅਤੇ ਉਪ ਵਿਦੇਸ਼ ਮੰਤਰੀ ਸ਼ੇਰ ਮੁਹੰਮਦ ਅੱਬਾਸ ਸਟਨੇਕਜਈ ਦੋਵੇਂ ਹੀ ਗ਼ੈਰ-ਹਾਜ਼ਰ ਸਨ। ਇਸ ਪ੍ਰਮੁੱਖ ਨੇਤਾਵਾਂ ਦੇ ਗਾਇਬ ਰਹਿਣ ਨਾਲ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ।
ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਨੇ ਕੀਤਾ ਸੰਨਿਆਸ ਦਾ ਐਲਾਨ
ਇਹੀ ਨਹੀਂ, ਮੁੱਲਾ ਬਰਾਦਰ ਦੇ ਹੱਕਾਨੀ ਨੈੱਟਵਰਕ ਦੇ ਅੱਤਵਾਦੀਆਂ ਨਾਲ ਸੰਘਰਸ਼ ’ਚ ਜ਼ਖ਼ਮੀ ਹੋਣ ਦੀਆਂ ਖਬਰਾਂ ਦੇ ਬਾਅਦ ਤੋਂ ਹੀ ਉਹ ਜਨਤਕ ਰੂਪ ਨਾਲ ਨਹੀਂ ਦਿਸ ਰਿਹਾ ਹੈ। ਸੋਸ਼ਲ ਮੀਡੀਆ ’ਚ ਚੱਲ ਰਹੀਆਂ ਅਟਕਲਾਂ ’ਚ ਮੁੱਲਾ ਬਰਾਦਰ ਦੇ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਜਾਂ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੀ ਅਜੇ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ ਹੈ। ਓਧਰ, ਭਾਰਤ ਦੇ ਆਈ. ਐੱਮ. ਏ. ’ਚ ਪੜ੍ਹੇ ਉਪ ਵਿਦੇਸ਼ ਮੰਤਰੀ ਸਟਨੇਕਜਈ ਵੀ ਆਪਣਾ ਕੱਦ ਘਟਾਏ ਜਾਣ ਤੋਂ ਨਾਰਾਜ਼ ਦੱਸੇ ਜਾ ਰਹੇ ਹਨ।
ਇਹ ਖ਼ਬਰ ਪੜ੍ਹੋ- ਅਸੀਂ ਸੀਰੀਜ਼ ਦਾ 5ਵਾਂ ਟੈਸਟ ਚਾਹੁੰਦੇ ਹਾਂ, ਇਕਲੌਤਾ ਟੈਸਟ ਨਹੀਂ : ਗਾਂਗੁਲੀ
ਆਡੀਓ ਮੈਸੇਜ ’ਚ ਕਿਹਾ- ਮੈਂ ਜ਼ਿੰਦਾ ਹਾਂ
ਬਰਾਦਰ ਨੇ ਆਪਣੀ ਮੌਤ ਜਾਂ ਜ਼ਖ਼ਮੀ ਹੋਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਉਸ ਨੇ ਇਕ ਆਡੀਓ ਮੈਸੇਜ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਜ਼ਿੰਦਾ ਹੈ ਅਤੇ ਜ਼ਖ਼ਮੀ ਵੀ ਨਹੀਂ ਹੈ। ਤਾਲਿਬਾਨ ਦੇ ਬੁਲਾਰੇ ਮੁਹੰਮਦ ਨਈਮ ਨੇ ਮੁੱਲਾ ਬਰਾਦਰ ਦਾ ਆਡੀਓ ਸੰਦੇਸ਼ ਟਵੀਟ ’ਤੇ ਸ਼ੇਅਰ ਕੀਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।