ਆਸਟ੍ਰੇਲੀਆ : ਜਹਾਜ਼ ''ਚ ਖਰਾਬੀ ਕਾਰਨ ਕੀਤੀ ਐਮਰਜੈਂਸੀ ਲੈਂਡਿੰਗ, ਯਾਤਰੀ ਹੋਏ ਪ੍ਰੇਸ਼ਾਨ

11/18/2019 1:09:08 PM

ਮੈਲਬੌਰਨ— ਕੰਤਾਸ ਜਹਾਜ਼ 'ਚ ਸਵਾਰ ਯਾਤਰੀਆਂ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨ ਦੀ ਸੂਚਨਾ ਦਿੱਤੀ ਗਈ। ਨਿਊਜ਼ੀਲੈਂਡ ਦੇ ਓਹਾਕੀਆ ਮਿਲਟਰੀ ਬੇਸ 'ਚ 4 ਘੰਟੇ ਤਕ ਜਹਾਜ਼ ਰੁਕਿਆ ਰਿਹਾ। ਮੈਲਬੌਰਨ ਤੋਂ ਵਲਿੰਗਟਨ ਜਾ ਰਹੇ ਜਹਾਜ਼ 'ਚ ਤਕਨੀਕੀ ਖਰਾਬੀ ਆ ਗਈ ਸੀ ਜਿਸ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਯਾਤਰੀਆਂ ਨੇ ਦੱਸਿਆ ਕਿ ਕੈਪਟਨ ਨੇ ਲੋਕਾਂ ਨੂੰ ਇਸ ਦੀ ਸੂਚਨਾ ਦੇ ਕੇ ਬਹੁਤ ਘੱਟ ਸਮੇਂ 'ਚ ਸੁਰੱਖਿਅਤ ਲੈਂਡਿੰਗ ਕੀਤੀ। ਕੰਤਾਸ ਦੇ ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਨੂੰ ਬੱਸ ਰਾਹੀਂ ਬਾਕੀ ਦੀ ਯਾਤਰਾ ਕਰਨੀ ਪਵੇਗੀ।  ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ 'ਤੇ ਉਨ੍ਹਾਂ ਨੂੰ ਬਹੁਤ ਦੁੱਖ ਹੈ ਪਰ ਉਨ੍ਹਾਂ ਲਈ ਯਾਤਰੀਆਂ ਦੀ ਸੁਰੱਖਿਆ ਵਧੇਰੇ ਜ਼ਰੂਰੀ ਸੀ।
 

PunjabKesari

ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਅਜਿਹੀ ਸਥਿਤੀ 'ਚ ਜਹਾਜ਼ ਨੂੰ ਪਾਲਮਰਸਟੋਨ ਨਾਰਥ ਵੱਲ ਡਾਇਵਰਟ ਕਰ ਦਿੱਤਾ ਜਾਂਦਾ ਹੈ ਪਰ ਇਸ ਵਾਰ ਖਰਾਬ ਮੌਸਮ ਕਾਰਨ ਅਜਿਹਾ ਨਹੀਂ ਕੀਤਾ ਜਾ ਸਕਿਆ। ਜ਼ਿਕਰਯੋਗ ਹੈ ਕਿ ਕੁੱਝ ਯਾਤਰੀਆਂ ਨੇ ਜਹਾਜ਼ ਕੰਪਨੀ ਕੋਲੋਂ ਮੁਆਵਜ਼ਾ ਮੰਗਿਆ ਹੈ ਕਿਉਂਕਿ ਉਹ ਲਗਭਗ ਦੋ ਘੰਟਿਆਂ ਦਾ ਸਫਰ ਬੱਸਾਂ 'ਚ ਕਰਨ ਲਈ ਮਜਬੂਰ ਹਨ। ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਪਰਿਵਾਰ ਵਾਲੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਉਡੀਕ ਕਰਦੇ ਹੋਏ ਪ੍ਰੇਸ਼ਾਨ ਹੋਏ। ਇਸ ਤੋਂ ਇਲਾਵਾ ਲੋਕਾਂ ਨੂੰ ਗਰਮ ਤਾਪਮਾਨ ਵਾਲੇ ਜਹਾਜ਼ 'ਚ ਬੈਠਾ ਕੇ ਰੱਖਿਆ ਗਿਆ ਤੇ ਦਰਵਾਜ਼ੇ ਵੀ ਬੰਦ ਰੱਖੇ ਗਏ। ਲੋਕਾਂ ਦਾ ਕਹਿਣਾ ਹੈ ਕਿ ਜਹਾਜ਼ ਕੰਪਨੀ ਨੂੰ ਚਾਹੀਦਾ ਸੀ ਕਿ ਉਹ ਉਨ੍ਹਾਂ ਨੂੰ ਵੇਟਿੰਗ ਰੂਮ 'ਚ ਭੇਜ ਦਿੰਦੇ ਅਤੇ ਲੋਕਾਂ ਨੂੰ ਘੱਟ ਪ੍ਰੇਸ਼ਾਨੀ ਸਹਿਣੀ ਪੈਂਦੀ।


Related News