ਔਰਤ ਦੇ ਬੈਡਰੂਮ ''ਚ ਆ ਵੜਿਆ 10 ਫੁੱਟ ਲੰਬਾ ਅਜਗਰ, ਬਚਾਅ ਟੀਮ ਨੇ ਇੰਝ ਕੀਤਾ ਕਾਬੂ

Monday, Oct 09, 2017 - 06:44 PM (IST)

ਜਕਾਰਤਾ (ਬਿਊਰੋ)— ਅਕਸਰ ਸੱਪ ਦਾ ਨਾਂ ਸੁਣ ਕੇ ਅਸੀਂ ਡਰ ਜਾਂਦੇ ਹਾਂ ਪਰ ਜੇਕਰ ਤੁਹਾਡੇ ਸਾਹਮਣੇ ਵੱਡੇ ਆਕਾਰ ਦਾ ਅਜਗਰ ਆ ਜਾਵੇ, ਤੁਸੀਂ ਜ਼ਰੂਰ ਡਰ ਜਾਵੋਗੇ। ਅਜਗਰ ਇਨ੍ਹਾਂ ਭਿਆਨਕ ਜੀਵ ਹੈ ਜੋ ਕਿ ਜਾਨਵਰਾਂ ਅਤੇ ਲੋਕਾਂ 'ਤੇ ਹਮਲਾ ਕਰਨ ਲਈ ਜਾਣੇ ਜਾਂਦੇ ਹਨ। ਅਜਗਰ ਦਾ ਸਰੀਰ ਵੱਡਾ ਹੁੰਦਾ ਹੈ ਜੋ ਕਿ ਆਪਣੇ ਭੋਜਨ ਲਈ ਛੋਟੇ-ਮੋਟੇ ਜੀਵਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਕੁਝ ਅਜਿਹਾ ਹੀ ਵਾਪਰਿਆ ਥਾਈਲੈਂਡ ਦੀ ਇਕ ਔਰਤ ਨਾਲ, ਜਿਸ ਦੇ ਬੈਡਰੂਮ ਵਿਚ 10 ਫੁੱਟ ਲੰਬਾ ਅਜਗਰ ਆ ਗਿਆ। 53 ਸਾਲਾ ਔਰਤ ਨੇ ਜਦੋਂ ਅਜਗਰ ਨੂੰ ਦੇਖਿਆ ਤਾਂ ਉਹ ਡਰ ਕਾਰਨ ਚੀਕਾਂ ਮਾਰਨ ਲੱਗ ਪਈ। ਉਸ ਨੇ ਕਿਸੇ ਤਰ੍ਹਾਂ ਹਿੰਮਤ ਕਰ ਕੇ ਪੁਲਸ ਨੂੰ ਫੋਨ ਕਰ ਕੇ ਇਸ ਦੀ ਜਾਣਕਾਰੀ ਦਿੱਤੀ।
ਦਰਅਸਲ ਅਜਗਰ ਔਰਤ ਦੇ ਘਰ ਉਸ ਦੀ ਪਾਲਤੂ ਬਿੱਲੀ ਨੂੰ ਖਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਔਰਤ ਦੇ ਘਰ 'ਚ ਅਜਗਰ ਹੋਣ ਦੀ ਜਾਣਕਾਰੀ ਮਿਲੀ ਤਾਂ ਤੁਰੰਤ ਉਨ੍ਹਾਂ ਨੇ ਸਥਾਨਕ ਜੰਗਲ ਵਿਭਾਗ ਨੂੰ ਸੂਚਿਤ ਕਰ ਕੇ ਬਚਾਅ ਟੀਮ ਦੇ ਪਹੁੰਚਣ ਦੀ ਵਿਵਸਥਾ ਕਰਵਾਈ। ਬਚਾਅ ਟੀਮ ਨੂੰ ਉਸ ਵੱਡੇ ਆਕਾਰ ਦੇ ਅਜਗਰ ਨੂੰ ਫੜਨ ਲਈ ਕਾਫੀ ਮੁਸ਼ੱਕਤ ਕਰਨੀ ਪਈ। ਅਜਗਰ ਉਸ ਬਿੱਲੀ ਦੇ ਬੱਚੇ ਨਾਲ ਦੌੜਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ। ਟੀਮ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਸ ਜੰਗਲੀ ਅਜਗਰ ਨੂੰ ਇਕ ਫੰਦੇ ਦੀ ਮਦਦ ਨਾਲ ਫੜਿਆ, ਜਿਸ ਨੂੰ ਇਕ ਬੋਰੇ ਵਿਚ ਪਾ ਕੇ ਜੰਗਲ 'ਚ ਛੱਡ ਦਿੱਤਾ ਗਿਆ। ਟੀਮ ਦੇ ਇਸ ਕੰਮ ਤੋਂ ਔਰਤ ਨੂੰ ਬਹੁਤ ਖੁਸ਼ੀ ਹੋਈ ਕਿ ਉਨ੍ਹਾਂ ਨੇ ਅਜਗਰ ਤੋਂ ਉਸ ਦੀ ਬਿੱਲੀ ਨੂੰ ਸੁਰੱਖਿਅਤ ਬਚਾ ਲਿਆ।


Related News