ਪ੍ਰੋਫੈਸ਼ਨਲ ਵੂਮਨ ਹਾਕੀ ਲੀਗ ਨੇ ਕੀਤਾ ਨਵੀਂ ਟੀਮ ਦਾ ਗਠਨ
Friday, Apr 25, 2025 - 01:50 PM (IST)

ਵੈਨਕੂਵਰ (ਮਲਕੀਤ ਸਿੰਘ)- ਪ੍ਰੋਫੈਸ਼ਨਲ ਵੂਮਨ ਹਾਕੀ ਲੀਗ ਵੱਲੋਂ ਸਾਲ 2025-26 ਲਈ ਵੈਨਕੂਵਰ ਦੀ ਆਪਣੀ ਨਵੀਂ ਮਹਿਲਾ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਨਾਲ ਚਾਹਵਾਨ ਲੜਕੀਆਂ ਨੂੰ ਹਾਕੀ ਵੱਲ ਪ੍ਰੇਰਿਤ ਕਰਨ ਸਬੰਧੀ ਮਦਦ ਮਿਲੇਗੀ।
ਪਹਿਲਾਂ ਇਸ ਟੀਮ ਵੱਲੋਂ ਵੈਨਕੂਵਰ ਦੇ ਪੈਸੀਫ਼ਿਕ 'ਚ ਘਰੇਲੂ ਮੈਚ ਖੇਡੇ ਜਾਣਗੇ ਤੇ ਇਸ ਉਪਰੰਤ ਇਸ ਟੀਮ ਨੂੰ ਵਿਸ਼ਵ ਪੱਧਰ ਦੀਆਂ ਟੀਮਾਂ ਦੇ ਹਾਣ ਦਾ ਬਣਾਉਣ ਦੇ ਮੰਤਵ ਵਜੋਂ ਸਮੇਂ-ਸਮੇਂ 'ਤੇ ਨਵੀਂ ਰਣਨੀਤੀ ਅਪਣਾਈ ਜਾਵੇਗੀ। ਨਵੀਂ ਗਠਿਤ ਕੀਤੀ ਗਈ ਇਸ ਟੀਮ ਸਬੰਧੀ ਖਿਡਾਰਨਾਂ ਦੀ ਚੋਣ 24 ਜੂਨ ਨੂੰ ਵੈਨਕੂਵਰ 'ਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਉਕਤ ਲੀਗ ਦੀ ਇਹ ਸੱਤਵੀਂ ਟੀਮ ਹੋਵੇਗੀ।
ਇਹ ਵੀ ਪੜ੍ਹੋ- ਅਗਸਤ 'ਚ ਹੋਵੇਗਾ ਏਸ਼ੀਆ ਕੱਪ, ਕੀ ਪਾਕਿਸਤਾਨੀ ਟੀਮ ਹਿੱਸਾ ਲੈਣ ਲਈ ਆਵੇਗੀ ਭਾਰਤ ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e