ਪੁਤਿਨ ਨੇ ਯੂਕ੍ਰੇਨ ਨੂੰ 'ਨੋ-ਫਲਾਇੰਗ ਜ਼ੋਨ' ਐਲਾਨਣ ਦੇ ਵਿਰੁੱਧ ਦਿੱਤੀ ਚਿਤਾਵਨੀ

Sunday, Mar 06, 2022 - 02:26 AM (IST)

ਲਵੀਵ-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਕਿਸੇ ਤੀਸਰੇ ਪੱਖ ਵੱਲੋਂ ਯੂਕ੍ਰੇਨ ਦੇ ਉੱਤੇ 'ਨੋ-ਫਲਾਇੰਗ ਜ਼ੋਨ' ਐਲਾਨ ਕਰਨ ਨੂੰ ਮਾਸਕੋ 'ਜੰਗ 'ਚ ਸ਼ਾਮਲ' ਹੋਣਾ ਕਰਾਰ ਦੇਵੇਗਾ। ਮਹਿਲਾ ਪਾਇਲਟਾਂ ਨਾਲ ਇਕ ਬੈਠਕ 'ਚ ਸ਼ਨੀਵਾਰ ਨੂੰ ਪੁਤਿਨ ਨੇ ਕਿਹਾ ਕਿ ਇਸ ਦਿਸ਼ਾ 'ਚ ਚੁੱਕੇ ਗਏ ਕਿਸੇ ਵੀ ਕਦਮ ਨੂੰ ਰੂਸ ਇਕ ਦਖ਼ਲਅੰਦਾਜ਼ੀ ਮੰਨੇਗਾ ਅਤੇ ਰੂਸ ਦੀ ਫੌਜ ਦੇ ਪ੍ਰਤੀ ਖਤਰੇ ਦੇ ਤੌਰ 'ਤੇ ਦੇਖੇਗਾ।

ਇਹ ਵੀ ਪੜ੍ਹੋ : ਰੂਸ 'ਚ ਮਾਰਸ਼ਲ ਲਾਅ ਲਾਉਣ ਦੀ ਲੋੜ ਨਹੀਂ : ਪੁਤਿਨ

ਉਨ੍ਹਾਂ ਕਿਹਾ ਕਿ ਉਸੇ ਸਮੇਂ ਅਸੀਂ ਉਨ੍ਹਾਂ ਨੂੰ ਫੌਜੀ ਸੰਘਰਸ਼ 'ਚ ਸ਼ਾਮਲ ਮੰਨਾਂਗੇ ਅਤੇ ਇਸ ਨਾਲ ਫ਼ਰਕ ਨਹੀਂ ਪਵੇਗਾ ਕਿ ਉਹ ਕਿਸ ਦੇ ਮੈਂਬਰ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਨਾਟੋ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਦੇਸ਼ ਦੇ ਉੱਤੋਂ ਹਵਾਈ ਖੇਤਰ ਨੂੰ 'ਨੋ-ਫਲਾਇੰਗ ਜ਼ੋਨ' ਐਲਾਨ ਕੀਤਾ ਜਾਵੇ। ਨਾਟੋ ਦਾ ਕਹਿਣਾ ਹੈ ਕਿ ਅਜਿਹਾ 'ਨੋ-ਫਲਾਇੰਗ ਜ਼ੋਨ' ਐਲਾਨ ਕਰਨ ਨਾਲ ਯੂਕ੍ਰੇਨ ਦੇ ਉੱਤੋਂ ਸਾਰੇ ਅਣਅਧਿਕਾਰਤ ਜਹਾਜ਼ਾਂ 'ਤੇ ਪਾਬੰਦੀ ਲੱਗ ਜਾਵੇਗੀ ਜਿਸ ਨਾਲ ਪ੍ਰਮਾਣੂ ਹਥਿਆਰਬੰਦ ਨਾਲ ਲੈਸ ਰੂਸ ਨਾਲ ਯੂਰਪੀਅਨ ਦੇਸ਼ਾਂ ਦੀ ਵੱਡੇ ਪੱਧਰ 'ਤੇ ਜੰਗ ਛਿੱੜ ਜਾਵੇਗੀ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ ਨੂੰ ਲੈ ਕੇ PM ਮੋਦੀ ਜਲਦ ਕਰਨਗੇ ਉੱਚ ਪੱਧਰੀ ਬੈਠਕ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News