ਯੂਕ੍ਰੇਨ ਯੁੱਧ ਤੇ ਇਜ਼ਰਾਈਲ-ਫਲਸਤੀਨ ਸੰਘਰਸ਼ ਵਿਚਾਲੇ ਪੁਤਿਨ ਨੇ ਕੀਤਾ ਚੀਨ ਦਾ ਦੌਰਾ

Tuesday, Oct 17, 2023 - 04:17 PM (IST)

ਤਾਈਪੇ (ਤਾਈਵਾਨ) (ਏ. ਪੀ.)– ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮੰਗਲਵਾਰ ਨੂੰ ਚੀਨ ਦੇ ਦੌਰੇ ’ਤੇ ਪਹੁੰਚੇ। ਉਨ੍ਹਾਂ ਦੀ ਯਾਤਰਾ ਰੂਸ ਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ’ਚ ਰੂਸ ਲਈ ਚੀਨ ਦੇ ਆਰਥਿਕ ਤੇ ਕੂਟਨੀਤਕ ਸਮਰਥਨ ਨੂੰ ਦਰਸਾਉਂਦੀ ਹੈ।

ਦੋਵਾਂ ਦੇਸ਼ਾਂ ਨੇ ਅਮਰੀਕਾ ਤੇ ਹੋਰ ਲੋਕਤੰਤਰੀ ਦੇਸ਼ਾਂ ਵਿਰੁੱਧ ਰਸਮੀ ਗਠਜੋੜ ਬਣਾ ਲਿਆ ਹੈ। ਇਜ਼ਰਾਈਲ ਤੇ ਹਮਾਸ ਵਿਚਾਲੇ ਮੌਜੂਦਾ ਜੰਗ ਨੇ ਸਥਿਤੀ ਨੂੰ ਹੋਰ ਵੀ ਪੇਚੀਦਾ ਕਰ ਦਿੱਤਾ ਹੈ। ਚੀਨ ਈਰਾਨ ਤੇ ਸੀਰੀਆ ਨਾਲ ਵੀ ਆਰਥਿਕ ਸਬੰਧ ਕਾਇਮ ਰੱਖਦਿਆਂ ਇਜ਼ਰਾਈਲ ਨਾਲ ਸਬੰਧਾਂ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ: ਬਿਨਾਂ ਕਿਸੇ ਜੁਰਮ ਦੇ 16 ਸਾਲ ਭੁਗਤੀ ਸਜ਼ਾ, ਫਿਰ ਡਿਪਟੀ ਸ਼ੈਰਿਫ ਦੀ ਕਾਰਵਾਈ 'ਚ ਵਿਅਕਤੀ ਦੀ ਮੌਤ

ਰੂਸੀ ਨੇਤਾ ਜਿਵੇਂ ਹੀ ਚੀਨ ਪਹੁੰਚੇ ਤਾਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਕ ਤਰ੍ਹਾਂ ਨਾਲ ਪੁਤਿਨ ਦੀ ਯਾਤਰਾ ਚੀਨੀ ਨੇਤਾ ਸ਼ੀ ਜਿਨਪਿੰਗ ਦੇ ਅਭਿਲਾਸ਼ੀ ‘ਬੈਲਟ ਐਂਡ ਰੋਡ’ (ਬੀ. ਆਰ. ਆਈ.) ਪ੍ਰਾਜੈਕਟ ਲਈ ਉਨ੍ਹਾਂ ਦੇ ਸਮਰਥਨ ਨੂੰ ਦਰਸਾਉਂਦੀ ਹੈ। ਪੁਤਿਨ ਨੇ ਚੀਨੀ ਸਰਕਾਰੀ ਮੀਡੀਆ ਨਾਲ ਇਕ ਇੰਟਰਵਿਊ ’ਚ ਬੀ. ਆਰ. ਆਈ. ਪ੍ਰਾਜੈਕਟਾਂ ਦੀ ਸ਼ਲਾਘਾ ਕੀਤੀ।

ਪੁਤਿਨ ਨੇ ਸੋਮਵਾਰ ਨੂੰ ਕ੍ਰੇਮਲਿਨ ਵਲੋਂ ਜਾਰੀ ਇੰਟਰਵਿਊ ਦੇ ਅੰਸ਼ਾਂ ਅਨੁਸਾਰ ਚੀਨ ਦੇ ਸਰਕਾਰੀ ਨਿਊਜ਼ ਚੈਨਲ ਸੀ. ਸੀ. ਟੀ. ਵੀ. ਨੂੰ ਕਿਹਾ, “ਹਾਂ, ਅਸੀਂ ਦੇਖਦੇ ਹਾਂ ਕਿ ਕੁਝ ਲੋਕ ਮੰਨਦੇ ਹਨ ਕਿ ਇਹ ਕਿਸੇ ਨੂੰ ਕਾਬੂ ਕਰਨ ਦੀ ਚੀਨ ਦੀ ਕੋਸ਼ਿਸ਼ ਹੈ ਪਰ ਅਸੀਂ ਦੂਜੇ ਤਰੀਕੇ ਨਾਲ ਦੇਖਦੇ ਹਾਂ। ਅਸੀਂ ਇਸ ਨੂੰ ਸਿਰਫ਼ ਸਹਿਯੋਗ ਕਰਨ ਦੀ ਇੱਛਾ ਵਜੋਂ ਦੇਖਦੇ ਹਾਂ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News