ਰੂਸ ਦੇ ਰਾਸ਼ਟਰਪਤੀ ਪੁੱਜੇ ਇਟਲੀ, ਯੂਰਪੀ ਸੰਘ ਨਾਲ ਸਬੰਧ ਸੁਧਾਰਣ ''ਤੇ ਕੀਤੀ ਗੱਲਬਾਤ

07/05/2019 1:46:55 PM

ਰੋਮ— ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਇਟਲੀ ਦੇ ਪ੍ਰਧਾਨ ਮੰਤਰੀ ਗਿਊਸੇਪ ਕੋਂਤੋ ਨੇ ਯੂਰਪੀ ਸੰਘ ਅਤੇ ਰੂਸ ਨਾਲ ਸਬੰਧਾਂ ਨੂੰ ਸੁਧਾਰਣ ਅਤੇ ਮਾਸਕੋ 'ਤੇ ਲੱਗੀਆਂ ਰੋਕਾਂ ਨੂੰ ਖਤਮ ਕਰਨ ਲਈ ਮਦਦ ਮੰਗੀ ਹੈ। ਰੋਮ ਦੀ ਯਾਤਰਾ ਦੌਰਾਨ ਕੋਂਤੇ ਨਾਲ ਮੁਲਾਕਾਤ ਦੇ ਬਾਅਦ ਪੁਤਿਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਰੂਸ ਵਲੋਂ 2014 'ਚ ਯੁਕਰੇਨ ਦੇ ਕ੍ਰੀਮੀਆ ਪ੍ਰਾਇਦੀਪ 'ਤੇ ਕਬਜ਼ਾ ਕਰਨ ਦੇ ਬਾਅਦ ਯੂਰਪੀ ਸੰਘ ਅਤੇ ਅਮਰੀਕਾ ਵਲੋਂ ਲਗਾਏ ਗਏ ਆਰਥਿਕ ਬੈਨ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਇਟਲੀ ਈ. ਯੂ. ਨੂੰ ਸਮਝਾਵੇਗਾ।

ਕੋਂਤੋ ਨਾਲ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਪੁਤਿਨ ਨੇ ਕਿਹਾ,'ਯੂਰਪੀ ਸੰਘ ਨੇ ਰੂਸ ਦੇ ਬਾਜ਼ਾਰ 'ਚ ਅਰਬਾਂ ਦਾ ਸਾਮਾਨ ਵੇਚਣ ਦਾ ਮੌਕਾ ਗੁਆ ਦਿੱਤਾ। ਇਸ ਦਾ ਮਤਲਬ ਹੈ ਕਿ ਸਾਡਾ ਸਭ ਦਾ ਨੁਕਸਾਨ ਹੋਇਆ।'' ਉੱਥੇ ਹੀ ਉਨ੍ਹਾਂ ਕਿਹਾ ਕਿ ਉਹ ਰੂਸ ਅਤੇ ਯੂਰਪੀ ਸੰਘ ਵਿਚਕਾਰ ਸਬੰਧਾਂ ਨੂੰ ਬਹਾਲ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਪਿਛਲੇ 4 ਸਾਲਾਂ 'ਚ ਪਹਿਲੀ ਵਾਰ ਰੋਮ ਦੀ ਯਾਤਰਾ 'ਤੇ ਗਏ ਪੁਤਿਨ ਨੇ 'ਸਥਾਈ ਵਾਰਤਾ' ਲਈ ਪੋਪ ਫ੍ਰਾਂਸਿਸ ਨਾਲ ਮੁਲਾਕਾਤ ਕੀਤੀ ਅਤੇ ਸਾਰੀਆਂ ਗੱਲਾਂ 'ਤੇ ਚਰਚਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।  


Related News