ਵਧਦੀ ਕੋਰੋਨਾ ਇਨਫੈਕਸ਼ਨ ਦਰਮਿਆਨ ਪੁਤਿਨ ਨੇ ਰੂਸੀ ਕਰਮਚਾਰੀਆਂ ਨੂੰ ਇਕ ਹਫਤੇ ਘਰ ਰਹਿਣ ਨੂੰ ਕਿਹਾ

Wednesday, Oct 20, 2021 - 11:19 PM (IST)

ਮਾਸਕੋ-ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੁੱਧਵਾਰ ਨੂੰ ਇਕ ਗੈਰ-ਕੰਮਕਾਜੀ ਹਫ਼ਤਾ ਐਲਾਨ ਕਰਨ ਅਤੇ ਰੂਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਦਫ਼ਤਰਾਂ ਤੋਂ ਦੂਰ ਰੱਖਣ ਦੇ ਮੰਤਰੀ ਮੰਡਲ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਗਿਆ ਹੈ ਕਿ ਜਦ ਦੇਸ਼ 'ਚ ਕੋਵਿਡ-19 ਨਾਲ ਰੋਜ਼ਾਨਾ ਮੌਤਾਂ ਦੇ ਰਿਕਾਰਡ ਮਾਮਲੇ ਸਾਹਮਣੇ ਆਏ ਹਨ। ਸਰਕਾਰੀ ਟਾਸਕ ਫੋਰਸ ਨੇ ਬੁੱਧਵਾਰ ਨੂੰ ਪਿਛਲੇ 24 ਘੰਟਿਆਂ 'ਚ ਕੋਵਿਡ-19 ਨਾਲ 1,028 ਲੋਕਾਂ ਦੀ ਜਾਨ ਜਾਣ ਦੀ ਸੂਚਨਾ ਦਿੱਤੀ, ਜੋ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਕ ਦਿਨ 'ਚ ਸਭ ਤੋਂ ਜ਼ਿਆਦਾ ਗਿਣਤੀ ਹੈ।

ਇਹ ਵੀ ਪੜ੍ਹੋ : ਪਾਕਿ 'ਚ ਬੰਬ ਧਮਾਕੇ ਦੌਰਾਨ 4 ਲੋਕਾਂ ਦੀ ਮੌਤ

ਇਸ ਨਾਲ ਰੂਸ 'ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 2,26,353 ਹੋ ਗਈ ਜੋ ਕਿ ਯੂਰਪ 'ਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਅੰਕੜਾ ਹੈ। ਪੁਤਿਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ 20 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਗੈਰ-ਕਾਰਜਕਾਲ ਮਿਆਦ ਹਫ਼ਤੇ ਅਤੇ ਇਸ ਨੂੰ ਅਗਲੇ ਹਫਤੇ ਤੱਕ ਵਧਾਉਣ ਦਾ ਪ੍ਰਸਤਾਵ ਦਾ ਸਮਰਥਨ ਕਰਦੇ ਹਨ। 20 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਹਫਤੇ ਦੇ ਅਗਲੇ ਹਫਤੇ ਦੇ ਸੱਤ ਦਿਨਾਂ 'ਚ ਸ਼ੁਰੂਆਤੀ ਚਾਰ ਦਿਨ ਰਾਜ ਦੀਆਂ ਛੁੱਟੀਆਂ ਹਨ।

ਇਹ ਵੀ ਪੜ੍ਹੋ : ਬਿਲ ਗੇਟਸ ਨੇ ਔਰਤ ਮੁਲਾਜ਼ਮ ਨੂੰ ਡੇਟ ਲਈ ਭੇਜੀਆਂ ਸਨ ਈਮੇਲ, ਤਲਾਕ ਤੋਂ ਬਾਅਦ ਹੋਇਆ ਖੁਲਾਸਾ

ਉਨ੍ਹਾਂ ਨੇ ਕਿਹਾ ਕਿ ਕੁਝ ਖੇਤਰਾਂ 'ਚ ਜਿਥੇ ਹਾਲਾਤ ਸਭ ਤੋਂ ਜ਼ਿਆਦਾ ਖਤਰਨਾਕ ਹਨ, ਕੰਮ ਨਾ ਕਰਨ ਦੀ ਮਿਆਦ ਸ਼ਨੀਵਾਰ ਤੋਂ ਸ਼ੁਰੂ ਹੋ ਸਕਦੀ ਹੈ। ਜ਼ਿਆਦਤਰ ਸਿਹਤ ਮੁਲਾਜ਼ਮਾਂ ਦੇ ਕੋਵਿਡ-19 ਮਰੀਜ਼ਾਂ ਦੇ ਇਲਾਜ 'ਚ ਰੁੱਝੇ ਹੋਣ ਕਾਰਨ ਕੁਝ ਖੇਤਰਾਂ 'ਚ ਆਮ ਸਿਹਤ ਸਹਾਇਤਾ ਸੁਵਿਧਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦੇਸ਼ 'ਚ ਕੋਵਿਡ-19 ਰੋਕੂ ਟੀਕਾਕਰਨ ਦੀ ਰਫਤਾਰ ਵੀ ਹੌਲੀ ਹੈ ਅਤੇ ਕੁੱਲ 14.6 ਕਰੋੜ ਦੀ ਆਬਾਦੀ ਤੋਂ ਕਰੀਬ 4.5 ਕਰੋੜ (32 ਫੀਸਦੀ) ਦਾ ਹੀ ਪੂਰੀ ਤਰ੍ਹਾਂ ਟੀਕਾਕਰਨ ਹੁਣ ਤੱਕ ਹੋਇਆ ਹੈ।

ਇਹ ਵੀ ਪੜ੍ਹੋ : ਅਮਰੀਕਾ : ਗੋਲੀਬਾਰੀ ਤੋਂ ਬਾਅਦ ਅਟਲਾਂਟਾ 'ਚ ਪ੍ਰਮੁੱਖ ਸੜਕਾਂ ਕੀਤੀਆਂ ਗਈਆਂ ਬੰਦ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News