ਪੁਤਿਨ ਅਰਮੇਨੀਆ ਤੇ ਅਜ਼ਰਬੈਜਾਨ ਦੇ ਨੇਤਾਵਾਂ ਨਾਲ ਕਰਨਗੇ ਬੈਠਕ

Saturday, Nov 27, 2021 - 12:56 AM (IST)

ਪੁਤਿਨ ਅਰਮੇਨੀਆ ਤੇ ਅਜ਼ਰਬੈਜਾਨ ਦੇ ਨੇਤਾਵਾਂ ਨਾਲ ਕਰਨਗੇ ਬੈਠਕ

ਮਾਸਕੋ-ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਸ਼ੁੱਕਰਵਾਰ ਨੂੰ ਗੱਲਬਾਤ ਲਈ ਅਰਮੇਨੀਆ ਅਤੇ ਅਜ਼ਰਬੈਜਾਨ ਦੇ ਨੇਤਾਵਾਂ ਦੀ ਮੇਜ਼ਬਾਨੀ ਕਰ ਰਹੇ ਹਨ। ਗੱਲਬਾਤ ਦੌਰਾਨ ਤਿੰਨੋਂ ਨੇਤਾ ਨਾਗੋਰਨੋ-ਕਰਾਬਾਖ ਦੇ ਵੱਖਵਾਦੀ ਖੇਤਰ 'ਤੇ ਤਣਾਅ ਨੂੰ ਹੱਲ ਕਰਨ ਦੇ ਤਰੀਕਿਆਂ 'ਤੇ ਚਰਚਾ ਕਰ ਸਕਦੇ ਹਨ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਦੱਖਣੀ ਸ਼ਹਿਰ ਸੋਚੀ 'ਚ ਪੁਤਿਨ ਨੇ ਅਜ਼ਰਬੈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨਾਲ ਦੁਵੱਲੀ ਬੈਠਕ ਕੀਤੀ।

ਇਹ ਵੀ ਪੜ੍ਹੋ : ਯੂਰਪੀਨ ਯੂਨੀਅਨ ਨੇ ਕੋਰੋਨਾ ਟੀਕਾ ਨਿਰਯਾਤ 'ਤੇ ਪਾਬੰਦੀਆਂ 'ਚ ਦਿੱਤੀ ਢਿੱਲ

ਉਸ ਤੋਂ ਬਾਅਦ, ਰੂਸੀ ਰਾਸ਼ਟਰਪਤੀ ਨੂੰ ਅਲੀਯੇਵ ਅਤੇ ਅਰਮੇਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਸ਼ੀਨਿਆਨ ਨਾਲ ਬੈਠਕ ਕਰਨੀ ਹੈ ਅਤੇ ਫਿਰ ਪੁਤਿਨ ਪਸ਼ੀਨਿਆਨ ਨਾਲ ਇਕ ਵੱਖ ਦੁਵੱਲੀ ਬੈਠਕ ਕਰਨਗੇ। ਅਰਮੇਨੀਆ ਅਤੇ ਅਜ਼ਰਬੈਜਾਨ ਦਰਮਿਆਨ ਨਾਗੋਨਰੋ-ਕਰਾਬਾਖ ਨੂੰ ਲੈ ਕੇ ਕਈ ਦਹਾਕਿਆਂ ਤੋਂ ਵਿਵਾਦ ਚੱਲ ਰਿਹਾ ਹੈ। ਅਜ਼ਬਬੈਜਾਨ ਦੀ ਫੌਜ ਨੇ 2020 'ਚ 44 ਦਿਨਾਂ ਦੀ ਭਿਆਨਕ ਲੜਾਈ 'ਚ ਅਰਮੇਨੀਆਈ ਫੌਜ ਨੂੰ ਹਰਾਇਆ ਸੀ, ਜੋ ਰੂਸ ਦੀ ਵਿਚੋਲਗੀ ਦਰਮਿਆਨ ਸ਼ਾਂਤੀ ਸਮਝੌਤੇ ਨਾਲ ਖਤਮ ਹੋਇਆ। ਸ਼ਾਂਤੀ ਸਮਝੌਤੇ ਦੀ ਨਿਗਰਾਨੀ ਲਈ ਰੂਸ ਨੇ ਪੰਜ ਸਾਲ ਲਈ ਲਗਭਗ 2,000 ਸ਼ਾਂਤੀ ਰੱਖਿਅਤ ਤਾਇਨਾਤ ਕੀਤੇ ਹਨ।

ਇਹ ਵੀ ਪੜ੍ਹੋ : ਤੇਲ ਟੈਂਕਰ ਤੇ ਕਾਰ 'ਚ ਹੋਈ ਜ਼ਬਰਦਸਤ ਟੱਕਰ, ਲੱਗੀ ਅੱਗ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News