ਪੁਤਿਨ ਨੇ ਯੂਕ੍ਰੇਨ ਦੇ ਚਾਰ ਸੂਬਿਆਂ ਨੂੰ ਰੂਸ ''ਚ ਸ਼ਾਮਲ ਕਰਨ ਸਬੰਧੀ ਕਾਨੂੰਨ ''ਤੇ ਕੀਤੇ ਦਸਤਖ਼ਤ
Wednesday, Oct 05, 2022 - 03:00 PM (IST)
ਕੀਵ (ਭਾਸ਼ਾ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਯੂਕ੍ਰੇਨ ਦੇ ਚਾਰ ਸੂਬਿਆਂ ਨੂੰ ਰੂਸ ਵਿਚ ਸ਼ਾਮਲ ਕਰਨ ਸਬੰਧੀ ਕਾਨੂੰਨ ‘ਤੇ ਦਸਤਖ਼ਤ ਕੀਤੇ। ਇਹ ਕਦਮ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਕੇ ਕੀਤੇ ਗਏ ਰਲੇਵੇਂ ਨੂੰ ਅੰਤਿਮ ਰੂਪ ਦਿੰਦਾ ਹੈ।
ਇਸ ਹਫ਼ਤੇ ਦੇ ਸ਼ੁਰੂ ਵਿੱਚ ਰੂਸੀ ਸੰਸਦ ਦੇ ਦੋਵਾਂ ਸਦਨਾਂ ਨੇ ਦੋਨੇਤਸਕ, ਲੁਹਾਨਸਕ, ਖੇਰਸਨ ਅਤੇ ਜ਼ਪੋਰਿਝਜ਼ਿਆ ਖੇਤਰਾਂ ਨੂੰ ਰੂਸ ਦਾ ਹਿੱਸਾ ਬਣਾਉਣ ਨਾਲ ਜੁੜੀਆਂ ਸੰਧੀਆਂ ਨੂੰ ਮਨਜ਼ੂਰੀ ਦਿੱਤੀ ਸੀ। ਚਾਰਾਂ ਸੂਬਿਆਂ ਵਿੱਚ ਕਥਿਤ ਰਾਏਸ਼ੁਮਾਰੀ ਤੋਂ ਬਾਅਦ ਇਸ ਸੰਧੀ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਇਸ ਜਨਮਤ ਸੰਗ੍ਰਹਿ ਨੂੰ ਯੂਕ੍ਰੇਨ ਅਤੇ ਉਸ ਦੇ ਪੱਛਮੀ ਸਹਿਯੋਗੀਆਂ ਨੇ ਗੈਰ-ਕਾਨੂੰਨੀ ਦੱਸਦਿਆਂ ਰੱਦ ਕਰ ਦਿੱਤਾ ਹੈ।