ਚੁਤਰਫ਼ਾ ਘਿਰੇ ਪੁਤਿਨ ਦਾ ਵੱਡਾ ਕਦਮ, ਕਈ ਦੇਸ਼ਾਂ ਦੇ ਨਾਗਰਿਕਾਂ ''ਤੇ ਲਗਾਈਆਂ ਵੀਜ਼ਾ ਪਾਬੰਦੀਆਂ
Tuesday, Apr 05, 2022 - 06:19 PM (IST)
ਮਾਸਕੋ, (ਏਜੰਸੀ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ "ਗੈਰ-ਦੋਸਤਾਨਾ ਦੇਸ਼ਾਂ" ਦੇ ਨਾਗਰਿਕਾਂ ਲਈ ਵੀਜ਼ਾ ਪਾਬੰਦੀਆਂ ਦੀ ਸ਼ੁਰੂਆਤ ਕਰਨ ਵਾਲੇ ਇੱਕ ਫ਼ਰਮਾਨ 'ਤੇ ਹਸਤਾਖਰ ਕੀਤੇ ਹਨ।ਕ੍ਰੇਮਲਿਨ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਇਸ ਫ਼ਰਮਾਨ ਵਿਚ ਅੱਗੇ ਕਿਹਾ ਗਿਆ ਹੈ ਕਿ ਇਹ ਫ਼ੈਸਲਾ ਯੂਕ੍ਰੇਨ ਵਿੱਚ ਰੂਸ ਦੀ ਚੇਤਾਵਨੀ ਦੇ ਵਿਰੁੱਧ ਯੂਰਪੀਅਨ ਯੂਨੀਅਨ (ਈਯੂ) ਦੁਆਰਾ ਚੁੱਕੇ ਗਏ "ਦੁਸ਼ਮਣੀ ਭਰਪੂਰ ਉਪਾਵਾਂ" ਦੇ ਬਦਲੇ ਵਜੋਂ ਲਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਤੋਂ ਸਾਹਮਣੇ ਆਈ ਦਰਦ ਭਰੀ ਤਸਵੀਰ, ਬੱਚੀ ਦੇ ਸਰੀਰ 'ਤੇ ਲਿਖਿਆ ਘਰ ਦਾ ਪਤਾ
ਫ਼ਰਮਾਨ ਦੇ ਅਨੁਸਾਰ ਰੂਸ ਨਾਰਵੇ, ਆਈਸਲੈਂਡ, ਸਵਿਟਜ਼ਰਲੈਂਡ ਅਤੇ ਲੀਚਟਨਸਟਾਈਨ ਦੇ ਇਲਾਵਾ ਈਯੂ ਦੇ ਮੈਂਬਰ ਦੇਸ਼ਾਂ ਨਾਲ ਆਪਣੇ ਸਰਲ ਵੀਜ਼ਾ ਸਮਝੌਤਿਆਂ ਨੂੰ ਅੰਸ਼ਕ ਤੌਰ 'ਤੇ ਮੁਅੱਤਲ ਕਰ ਦੇਵੇਗਾ।ਕ੍ਰੇਮਲਿਨ ਨੇ ਕਿਹਾ ਕਿ ਫ਼ਰਮਾਨ ਨੇ ਵਿਦੇਸ਼ ਮੰਤਰਾਲੇ ਨੂੰ ਵਿਦੇਸ਼ੀਆਂ ਅਤੇ ਰਾਜ ਰਹਿਤ ਵਿਅਕਤੀਆਂ 'ਤੇ ਵਿਅਕਤੀਗਤ ਪ੍ਰਵੇਸ਼ ਪਾਬੰਦੀਆਂ ਲਗਾਉਣ ਦਾ ਵੀ ਆਦੇਸ਼ ਦਿੱਤਾ ਹੈ ਜੋ ਰੂਸ, ਇਸਦੇ ਨਾਗਰਿਕਾਂ ਜਾਂ ਕਾਨੂੰਨੀ ਸੰਸਥਾਵਾਂ ਦੇ ਵਿਰੁੱਧ ਵਿਰੋਧੀ ਕਾਰਵਾਈਆਂ ਕਰਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।