ਪੁਤਿਨ ਨੇ ਆਪਣੇ ਸੰਬੋਧਨ 'ਚ ਕਹੀਆਂ ਵੱਡੀਆਂ ਗੱਲਾਂ, ਬਾਈਡੇਨ 'ਤੇ ਕੀਤਾ ਪਲਟਵਾਰ

02/21/2023 3:51:29 PM

ਇੰਟਰਨੈਸ਼ਨਲ ਡੈਸਕ (ਭਾਸ਼ਾ)) ਰੂਸ-ਯੂਕ੍ਰੇਨ ਯੁੱਧ ਦੀ ਪਹਿਲੀ ਵਰ੍ਹੇਗੰਢ (24 ਫਰਵਰੀ) ਤੋਂ ਠੀਕ 3 ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ। ਪੁਤਨ ਦੇ ਇਸ ਸੰਬੋਧਨ 'ਤੇ ਦੁਨੀਆ ਭਰ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਲੋਕਾਂ ਨੂੰ ਉਮੀਦ ਸੀ ਕਿ ਪੁਤਿਨ ਆਪਣੇ ਸੰਬੋਧਨ 'ਚ ਕੋਈ ਵੱਡਾ ਐਲਾਨ ਕਰ ਸਕਦੇ ਹਨ। ਪੁਤਿਨ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੇ ਯੂਕ੍ਰੇਨ ਵਿੱਚ ਉਹੀ ਖੇਡ ਖੇਡੀ ਹੈ, ਜੋ ਉਨ੍ਹਾਂ ਨੇ ਸੀਰੀਆ ਅਤੇ ਇਰਾਕ ਨਾਲ ਖੇਡੀ ਸੀ।ਆਪਣੇ ਸਾਲਾਨਾ ਸੰਬੋਧਨ ਵਿੱਚ ਪੁਤਿਨ ਨੇ ਪੱਛਮੀ ਦੇਸ਼ਾਂ 'ਤੇ ਸੰਘਰਸ਼ ਭੜਕਾਉਣ ਦਾ ਦੋਸ਼ ਲਾਇਆ।

ਯੂਕ੍ਰੇਨ 'ਤੇ ਆਪਣੇ ਹਮਲੇ ਨੂੰ ਠਹਿਰਾਇਆ ਜਾਇਜ਼ 

ਪੁਤਿਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ''ਇਹ ਉਨ੍ਹਾਂ (ਦੇਸ਼ਾਂ) ਨੇ ਜੰਗ ਸ਼ੁਰੂ ਕੀਤੀ ਸੀ ਅਤੇ ਅਸੀਂ ਇਸ ਨੂੰ ਖ਼ਤਮ ਕਰਨ ਲਈ ਤਾਕਤ ਦੀ ਵਰਤੋਂ ਕਰ ਰਹੇ ਹਾਂ। ਪੁਤਿਨ ਨੇ ਕਈ ਵਾਰ ਪੱਛਮੀ ਦੇਸ਼ਾਂ 'ਤੇ ਰੂਸ ਨੂੰ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾ ਕੇ ਯੂਕ੍ਰੇਨ 'ਤੇ ਆਪਣੇ ਹਮਲੇ ਨੂੰ ਜਾਇਜ਼ ਠਹਿਰਾਇਆ ਹੈ। ਪੱਛਮੀ ਦੇਸ਼ਾਂ ਦਾ ਕਹਿਣਾ ਹੈ ਕਿ ਰੂਸ ਦੀ ਫੌਜ ਨੇ ਯੂਕ੍ਰੇਨ 'ਤੇ ਬਿਨਾਂ ਵਜ੍ਹਾ ਹਮਲਾ ਕੀਤਾ। ਸੰਵਿਧਾਨ ਵਿੱਚ ਇਹ ਵਿਵਸਥਾ ਹੈ ਕਿ ਰਾਸ਼ਟਰਪਤੀ ਹਰ ਸਾਲ ਰਾਸ਼ਟਰ ਨੂੰ ਸੰਬੋਧਨ ਕਰਨਗੇ। ਹਾਲਾਂਕਿ ਪੁਤਿਨ ਨੇ 2022 ਵਿੱਚ ਇੱਕ ਵਾਰ ਛੱਡ ਕੇ ਕਦੇ ਵੀ ਇਸ ਨੂੰ ਸੰਬੋਧਿਤ ਨਹੀਂ ਕੀਤਾ, ਜਦੋਂ ਉਨ੍ਹਾਂ ਦੀਆਂ ਫੌਜਾਂ ਨੇ ਯੂਕ੍ਰੇਨ 'ਤੇ ਹਮਲਾ ਕੀਤਾ ਸੀ। ਇਹ ਸੰਬੋਧਨ ਅਜਿਹੇ ਸਮੇਂ ਹੋਇਆ ਹੈ ਜਦੋਂ ਸ਼ੁੱਕਰਵਾਰ ਨੂੰ ਯੂਕ੍ਰੇਨ ਯੁੱਧ ਨੂੰ ਇੱਕ ਸਾਲ ਹੋ ਜਾਵੇਗਾ। ਪੁਤਿਨ ਦੇ ਸੰਬੋਧਨ ਤੋਂ ਪਹਿਲਾਂ ਰੂਸ ਦੀ ਸਰਕਾਰੀ ਨਿਊਜ਼ ਏਜੰਸੀ 'ਰਿਆ ਨੋਵੋਸਤੀ' ਨੇ ਕਿਹਾ ਕਿ ਇਹ 'ਇਤਿਹਾਸਕ' ਹੋਵੇਗਾ।

ਰੂਸ ਨੇ ਸਮੱਸਿਆਵਾਂ ਨੂੰ ਸ਼ਾਂਤੀਪੂਰਨ ਢੰਗਾਂ ਰਾਹੀਂ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ

ਸੰਬੋਧਨ ਵਿੱਚ ਪੁਤਿਨ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਮੇਰੇ ਲਈ ਮਹੱਤਵਪੂਰਨ ਹੈ ਅਤੇ ਅਸੀਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ।ਆਪਣੇ ਸੰਬੋਧਨ 'ਚ ਪੁਤਿਨ ਨੇ ਕਿਹਾ ਕਿ ਰੂਸ ਨੇ ਡੋਨਬਾਸ ਦੀ ਸੁਰੱਖਿਆ ਲਈ ਯੂਕ੍ਰੇਨ 'ਚ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਯੂਕ੍ਰੇਨ ਵਿੱਚ ਲਗਾਤਾਰ ਹੋ ਰਹੇ ਹਮਲਿਆਂ ਦੇ ਬਾਵਜੂਦ ਡੋਨਬਾਸ ਦੇ ਲੋਕ ਪੂਰੇ ਇੱਕ ਸਾਲ ਤੱਕ ਡਟੇ ਰਹੇ। ਰੂਸ ਨੇ ਡੋਨਬਾਸ ਦੀਆਂ ਸਮੱਸਿਆਵਾਂ ਨੂੰ ਸ਼ਾਂਤੀਪੂਰਨ ਢੰਗਾਂ ਰਾਹੀਂ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਡੋਨਬਾਸ ਦੇ ਲੋਕਾਂ ਨੇ ਵਿਸ਼ਵਾਸ ਕੀਤਾ, ਉਨ੍ਹਾਂ ਨੂੰ ਉਮੀਦ ਸੀ ਕਿ ਰੂਸ ਉਨ੍ਹਾਂ ਦੇ ਬਚਾਅ ਲਈ ਆਵੇਗਾ.ਪਰ ਪੱਛਮ ਨੇ ਫਿਰ ਉਹੀ ਖੇਡ ਖੇਡੀ।  ਪੁਤਿਨ ਨੇ ਅੱਗੇ ਕਿਹਾ ਕਿ ਵਿਸ਼ੇਸ਼ ਅਭਿਆਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੱਛਮੀ ਦੇਸ਼ ਯੂਕ੍ਰੇਨ ਨੂੰ ਹਵਾਈ ਰੱਖਿਆ ਦੀ ਸਪਲਾਈ ਲਈ ਗੱਲਬਾਤ ਕਰ ਰਹੇ ਸਨ। ਪੁਤਿਨ ਨੇ ਅੱਗੇ ਕਿਹਾ ਕਿ ਰੂਸ ਨੇ ਸਾਲਾਂ ਤੋਂ ਪੱਛਮ ਨਾਲ ਗੱਲਬਾਤ ਲਈ ਤਤਪਰਤਾ ਦਿਖਾਈ ਹੈ, ਪਰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ 'ਚੱਕਰਵਾਤ' ਨਾਲ ਭਾਰੀ ਤਬਾਹੀ, ਸਰਕਾਰ ਨੇ ਵਧਾਈ ਰਾਸ਼ਟਰੀ ਐਮਰਜੈਂਸੀ ਦੀ ਮਿਆਦ

ਪੁਤਿਨ ਨੇ ਰੂਸੀ ਸੰਸਦ ਵਿੱਚ ਕਿਹਾ ਕਿ ਜੰਗ ਸਾਡੇ ਲਈ ਆਖਰੀ ਵਿਕਲਪ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਦੁਨੀਆ 'ਚ ਕਈ ਥਾਵਾਂ 'ਤੇ ਹਮਲੇ ਕੀਤੇ ਅਤੇ ਇਸ 'ਚ 9 ਲੱਖ ਮੌਤਾਂ ਹੋਈਆਂ। ਅਮਰੀਕਾ ਨੇ ਪੂਰੀ ਦੁਨੀਆ ਵਿੱਚ ਫੌਜੀ ਅੱਡੇ ਬਣਾਏ ਹੋਏ ਹਨ। ਸਾਡੀ ਲੜਾਈ ਪੱਛਮ ਦੀ ਤਾਕਤ ਵਿਰੁੱਧ ਹੈ। ਅਸੀਂ ਯੂਕ੍ਰੇਨ ਦੇ ਲੋਕਾਂ ਨਾਲ ਜੰਗ ਨਹੀਂ ਕਰ ਰਹੇ ਹਾਂ। ਕੀਵ ਵਿੱਚ ਸੱਤਾ ਪੱਛਮੀ ਦੇਸ਼ਾਂ ਦੁਆਰਾ ਪ੍ਰਭਾਵਿਤ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੀਵ ਦਾ ਗੁਪਤ ਦੌਰਾ ਕੀਤਾ ਸੀ। ਜ਼ਿਕਰਯੋਗ ਹੈ ਕਿ ਅੱਜ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੀ ਪੋਲੈਂਡ ਤੋਂ ਲੋਕਾਂ ਨੂੰ ਸੰਬੋਧਨ ਕਰਨ ਜਾ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News