ਨਵਲਨੀ ਦੀ ਮੌਤ 'ਤੇ ਭੜਕਿਆ ਅਮਰੀਕਾ; ਜੋਅ ਬਾਈਡੇਨ ਨੇ ਕਿਹਾ- ਇਸ ਲਈ ਪੁਤਿਨ ਜ਼ਿੰਮੇਵਾਰ

02/17/2024 9:45:14 AM

ਵਾਸ਼ਿੰਗਟਨ (ਏ. ਐੱਨ.ਆਈ.) : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ ਦੀ ਜੇਲ੍ਹ ਵਿਚ ਬੰਦ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਦੀ ਮੌਤ ਲਈ ਪੁਤਿਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਆਪਣੇ ਬਿਆਨ 'ਚ ਬਾਈਡੇਨ ਨੇ ਕਿਹਾ, 'ਤੁਸੀਂ ਜਾਣਦੇ ਹੋ, ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਤਰ੍ਹਾਂ, ਮੈਂ ਵੀ ਅਲੈਕਸੀ ਨਵਲਨੀ ਦੀ ਕਥਿਤ ਮੌਤ ਦੀ ਖ਼ਬਰ ਤੋਂ ਹੈਰਾਨ ਨਹੀਂ ਹਾਂ ਪਰ ਗੁੱਸੇ 'ਚ ਹਾਂ। ਉਹ ਪੁਤਿਨ ਸਰਕਾਰ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਅਤੇ ਹਿੰਸਾ ਅਤੇ ਹੋਰ ਸਾਰੇ ਮਾੜੇ ਕੰਮਾਂ ਦੇ ਵਿਰੁੱਧ ਬਹਾਦਰੀ ਨਾਲ ਖੜ੍ਹੇ ਸਨ ਅਤੇ ਲੜ ਰਹੇ ਸਨ। ਜਵਾਬ ਵਿਚ ਪੁਤਿਨ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਜ਼ਹਿਰ ਦੇ ਦਿੱਤਾ। ਉਸ 'ਤੇ ਮਨਘੜਤ ਅਪਰਾਧਾਂ ਲਈ ਮੁਕੱਦਮਾ ਚਲਾਇਆ ਗਿਆ ਸੀ। ਉਸ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਸੀ ਪਰ ਜੇਲ੍ਹ ਵਿੱਚ ਵੀ ਅਲੈਕਸੀ ਸੱਚ ਦੀ ਇੱਕ ਮਜ਼ਬੂਤ ਆਵਾਜ਼ ਸੀ। ਇੱਥੇ ਦੱਸ ਦੇਈਏ ਕਿ ਰੂਸ ਦੀ ਫੈਡਰਲ ਜੇਲ੍ਹ ਸੇਵਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੁੱਕਰਵਾਰ ਨੂੰ ਸੈਰ ਕਰਨ ਤੋਂ ਬਾਅਦ ਨਵਲਨੀ ਨੂੰ ਸਿਹਤ ਸਬੰਧੀ ਸਮੱਸਿਆ ਮਹਿਸੂਸ ਹੋਈ ਅਤੇ ਉਹ ਬੇਹੋਸ਼ ਹੋ ਗਿਆ। ਇਸ ਮਗਰੋਂ ਇੱਕ ਐਂਬੂਲੈਂਸ ਨਵਲਨੀ ਦੀ ਮਦਦ ਲਈ ਪਹੁੰਚੀ, ਪਰ ਉਸਦੀ ਮੌਤ ਹੋ ਗਈ। ਉਹ 47 ਸਾਲ ਦੇ ਸਨ। 

ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਮਿਲਿਆ ਪੈਸਿਆਂ ਦਾ ਆਫਰ, ਕੁੜੀ ਨੇ ਕਰ 'ਤਾ ਆਪਣੀ 'Best Friend' ਦਾ ਕਤਲ, ਹੋਈ 99 ਸਾਲ ਦੀ ਸਜ਼ਾ

2020 ਵਿੱਚ ਵੀ ਕਤਲ ਦੀ ਹੋਈ ਸੀ ਕੋਸ਼ਿਸ਼ 

ਅਲੈਕਸੀ ਨਵਲਨੀ ਦੀ ਮੌਤ ਲਈ ਪੁਤਿਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਬਾਈਡੇਨ ਨੇ ਕਿਹਾ, '2020 ਵਿਚ ਵੀ ਉਸ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਸੀ। ਜੇਕਰ ਉਹ ਚਾਹੁੰਦਾ ਤਾਂ ਉਸ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਜਲਾਵਤਨੀ ਵਿਚ ਰਹਿ ਸਕਦਾ ਸੀ, ਕਿਉਂਕਿ ਉਹ ਉਸ ਸਮੇਂ ਆਪਣੇ ਦੇਸ਼ ਵਿਚ ਵੀ ਨਹੀਂ ਸੀ ਪਰ ਉਹ ਇਹ ਜਾਣਦੇ ਹੋਏ ਵੀ ਰੂਸ ਵਾਪਸ ਪਰਤਿਆ ਕਿ ਉੱਥੇ ਉਸਨੂੰ ਜਾਂ ਤਾਂ ਕੈਦ ਕਰ ਲਿਆ ਜਾਵੇਗਾ ਜਾਂ ਕਤਲ ਕਰ ਦਿੱਤਾ ਜਾਵੇਗਾ ਪਰ ਫਿਰ ਵੀ ਉਸਨੇ ਅਜਿਹਾ ਕੀਤਾ। ਕਿਉਂਕਿ ਉਹ ਆਪਣੇ ਦੇਸ਼ ਰੂਸ ਨਾਲ ਪਿਆਰ ਕਰਦਾ ਸੀ ਅਤੇ ਬਹੁਤ ਡੂੰਘਾ ਵਿਸ਼ਵਾਸ ਕਰਦਾ ਸੀ। ਜੇਕਰ ਉਸ ਦੀ ਮੌਤ ਦੀਆਂ ਖ਼ਬਰਾਂ ਸੱਚ ਹਨ ਅਤੇ ਮੇਰੇ ਕੋਲ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਉਹ ਸੱਚ ਨਹੀਂ ਹਨ। ਰੂਸੀ ਅਧਿਕਾਰੀ ਆਪਣੀ ਕਹਾਣੀ ਦੱਸ ਰਹੇ ਹਨ, ਪਰ ਕੋਈ ਗਲਤੀ ਨਾ ਕਰੋ, ਇਸ ਦੇ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਨਵਲਨੀ ਨਾਲ ਜੋ ਹੋਇਆ, ਉਹ ਪੁਤਿਨ ਦੀ ਬੇਰਹਿਮੀ ਦਾ ਇਕ ਹੋਰ ਸਬੂਤ ਹੈ।

ਇਹ ਵੀ ਪੜ੍ਹੋ: ਇਸ ਸ਼ਹਿਰ 'ਚ ਮੁੜ ਪਰਤਿਆ ‘Work From Home’, ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਹਦਾਇਤ, ਜਾਣੋ ਵਜ੍ਹਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News