ਯੂਕ੍ਰੇਨ ਨਾਲ ਜੰਗ ਖ਼ਤਮ ਕਰਨ ਲਈ ਤਿਆਰ ਪੁਤਿਨ, ਕਿਹਾ– ‘ਯੂਕ੍ਰੇਨ ਦੇ ਕਾਨੂੰਨ ਕਾਰਨ ਇਹ ਰੁਕੀ’
Thursday, Nov 23, 2023 - 11:16 AM (IST)
ਮਾਸਕੋ (ਏਜੰਸੀ)– ਜੀ-20 ਵਰਚੂਅਲ ਸੰਮੇਲਨ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਲਗਭਗ ਦੋ ਸਾਲਾਂ ਤੋਂ ਜਾਰੀ ਰੂਸ-ਯੂਕ੍ਰੇਨ ਜੰਗ ਨੂੰ ਖ਼ਤਮ ਕਰਨ ਦਾ ਜ਼ਿਕਰ ਕੀਤਾ। ਪੁਤਿਨ ਨੇ ਕਿਹਾ, ‘‘ਹੁਣ ਸਮਾਂ ਆ ਗਿਆ ਹੈ ਕਿ ਯੂਕ੍ਰੇਨ ਨਾਲ ਜੰਗ ਖ਼ਤਮ ਕੀਤੀ ਜਾਵੇ। ਅਸੀਂ ਗੱਲਬਾਤ ਲਈ ਤਿਆਰ ਹਾਂ। ਅਸੀਂ ਕਦੇ ਵੀ ਸ਼ਾਂਤੀ ਵਾਰਤਾ ਤੋਂ ਇਨਕਾਰ ਨਹੀਂ ਕੀਤਾ। ਇਹ ਯੂਕ੍ਰੇਨੀ ਕਾਨੂੰਨ ਦੇ ਕਾਰਨ ਰੁਕੀ ਹੈ।’’
ਦਰਅਸਲ ਅਕਤੂਬਰ 2022 ’ਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅਧਿਕਾਰਤ ਤੌਰ ’ਤੇ ਪੁਤਿਨ ਦੇ ਨਾਲ ਕਿਸੇ ਵੀ ਯੂਕ੍ਰੇਨੀ ਵਾਰਤਾ ਦੀ ਸੰਭਾਵਨਾ ਨੂੰ ਅਸੰਭਵ ਐਲਾਨਦਿਆਂ ਇਕ ਡਿਕਰੀ (ਆਫਿਸ਼ੀਅਲ ਡਿਸੀਜ਼ਨ) ’ਤੇ ਦਸਤਖ਼ਤ ਕੀਤੇ ਸਨ। ਹਾਲਾਂਕਿ ਇਸ ’ਚ ਰੂਸੀ ਸਰਕਾਰ ਨਾਲ ਗੱਲਬਾਤ ਲਈ ਦਰਵਾਜ਼ਾ ਖੁੱਲ੍ਹਾ ਹੋਣ ਦੀ ਗੱਲ ਕੀਤੀ ਗਈ ਸੀ। ਪੁਤਿਨ ਨੇ ਆਪਣੇ ਸੰਬੋਧਨ ਦੌਰਾਨ ਯੂਕ੍ਰੇਨ ’ਤੇ ਹੋ ਰਹੇ ਹਮਲਿਆਂ ਨੂੰ ਤ੍ਰਾਸਦੀ ਦੱਸਿਆ।
ਇਹ ਖ਼ਬਰ ਵੀ ਪੜ੍ਹੋ : ਇਜ਼ਰਾਈਲ-ਹਮਾਸ ਯੁੱਧ 'ਤੇ ਅੱਜ ਤੋਂ ਵਿਰਾਮ, 50 ਇਜ਼ਰਾਈਲੀ ਬੰਧਕਾਂ ਬਦਲੇ 300 ਫਲਸਤੀਨੀ ਕੈਦੀ ਹੋਣਗੇ ਰਿਹਾਅ
ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਦੇ ਲੀਡਰ ਕਹਿ ਚੁੱਕੇ ਹਨ ਕਿ ਉਹ ਰੂਸ ਦੇ ਹਮਲੇ ਤੋਂ ਹੈਰਾਨ ਹਨ। ਮੇਰਾ ਮੰਨਣਾ ਹੈ ਕਿ ਇਹ ਮਿਲਟਰੀ ਆਪ੍ਰੇਸ਼ਨ ਸ਼ਾਕਿੰਗ ਹੈ। ਮਿਲਟਰੀ ਆਪ੍ਰੇਸ਼ਨ ਹਮੇਸ਼ਾ ਹੀ ਤ੍ਰਾਸਦੀ ਲਿਆਉਂਦੇ ਹਨ। ਹੁਣ ਯੂਕ੍ਰੇਨ ’ਚ ਜੰਗ ਦੀ ਤ੍ਰਾਸਦੀ ਨੂੰ ਰੋਕਣ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।