ਪੁਤਿਨ ਨੇ ਭਾਰਤ ਦੀ ਕੀਤੀ ਤਾਰੀਫ਼, ਭਾਰਤੀਆਂ ਨੂੰ ਦੱਸਿਆ ਬੇਹੱਦ ਪ੍ਰਤਿਭਾਸ਼ਾਲੀ

Saturday, Nov 05, 2022 - 06:32 PM (IST)

ਮਾਸਕੋ (ਭਾਸ਼ਾ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਇੱਕ ਹਫਤੇ ਵਿੱਚ ਦੂਜੀ ਵਾਰ ਭਾਰਤ ਦੀ ਵਿਕਾਸ ਗਾਥਾ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ "ਬਹੁਤ ਪ੍ਰਤਿਭਾਸ਼ਾਲੀ" ਅਤੇ "ਉਦੇਸ਼-ਮੁਖੀ" ਹਨ ਅਤੇ ਉਹ ਵਿਕਾਸ ਦੇ ਮਾਮਲੇ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਿੱਚ ਆਪਣੇ ਦੇਸ਼ ਦੀ ਮਦਦ ਕਰਨਗੇ। ਤਿਨ ਦੀ ਇਹ ਟਿੱਪਣੀ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਦੇ ਮਾਸਕੋ ਦੌਰੇ ਤੋਂ ਕੁਝ ਦਿਨ ਪਹਿਲਾਂ ਆਈ ਹੈ। ਜੈਸ਼ੰਕਰ 7 ਅਤੇ 8 ਨਵੰਬਰ ਨੂੰ ਮਾਸਕੋ ਦੇ ਦੋ ਦਿਨਾਂ ਦੌਰੇ 'ਤੇ ਹੋਣਗੇ।

ਇਹ ਵੀ ਪੜ੍ਹੋ: ਰੂਸ 'ਚ ਕੈਫੇ 'ਚ ਲੱਗੀ ਭਿਆਨਕ ਅੱਗ, ਹਰ ਪਾਸੇ ਛਾਇਆ ਧੂੰਆਂ,15 ਲੋਕਾਂ ਦੀ ਮੌਤ

ਸ਼ੁੱਕਰਵਾਰ ਨੂੰ ਰਾਸ਼ਟਰੀ ਏਕਤਾ ਦਿਵਸ 'ਤੇ ਰਸ਼ੀਅਨ ਹਿਸਟੋਰੀਕਲ ਸੋਸਾਇਟੀ ਦੀ 10ਵੀਂ ਵਰ੍ਹੇਗੰਢ ਨਾਲ ਜੁੜੇ ਪ੍ਰੋਗਰਾਮ 'ਚ ਪੁਤਿਨ ਨੇ ਕਿਹਾ, 'ਆਓ ਭਾਰਤ 'ਤੇ ਨਜ਼ਰ ਮਾਰੀਏ। ਉਸ ਦੇ ਲੋਕ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਉਦੇਸ਼ਪੂਰਨ ਹਨ, ਜਿਨ੍ਹਾਂ ਵਿਚ ਅੰਦਰੂਨੀ ਵਿਕਾਸ ਅਜਿਹੀ ਲਾਲਸਾ ਹੈ ਕਿ ਉਹ ਸ਼ਾਦਾਰ ਨਤੀਜੇ ਪ੍ਰਾਪਤ ਕਰਨਗੇ। ਭਾਰਤ ਵਿਕਾਸ ਦੇ ਲਿਹਾਜ਼ ਨਾਲ ਸ਼ਾਨਦਾਰ ਨਤੀਜੇ ਹਾਸਲ ਕਰੇਗਾ।'ਕ੍ਰੇਮਲਿਨ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਪੁਤਿਨ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਲਗਭਗ 1.5 ਅਰਬ ਲੋਕ ਵਿਕਾਸ ਦੇ ਮਾਮਲੇ ਵਿੱਚ ਨਿਸ਼ਚਿਤ ਤੌਰ 'ਤੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨਗੇ। ਪ੍ਰੋਗਰਾਮ ਵਿੱਚ ਪੁਤਿਨ ਨੇ ਬਸਤੀਵਾਦ ਅਤੇ ਰੂਸ ਦੀ ਸਭਿਅਤਾ ਅਤੇ ਸੰਸਕ੍ਰਿਤੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਪਿਛਲੇ ਵੀਰਵਾਰ ਨੂੰ ਭਾਰਤ ਨਾਲ ਰੂਸ ਦੇ ਵਿਸ਼ੇਸ਼ ਸਬੰਧਾਂ ਦਾ ਵੀ ਜ਼ਿਕਰ ਕੀਤਾ ਸੀ।

ਇਹ ਵੀ ਪੜ੍ਹੋ: ਅਮਰੀਕਾ 'ਚ ਇਤਿਹਾਸ ਰਚਣਗੇ 5 ਭਾਰਤੀ, ਪ੍ਰਤੀਨਿਧੀ ਸਭਾ ਲਈ ਹੋਣ ਵਾਲੀਆਂ ਚੋਣਾਂ 'ਚ ਜਿੱਤ ਲਗਭਗ ਤੈਅ

ਰੂਸੀ ਰਾਸ਼ਟਰਪਤੀ ਨੇ ਕਿਹਾ ਸੀ, 'ਭਾਰਤ ਨਾਲ ਸਾਡਾ ਖਾਸ ਰਿਸ਼ਤਾ ਹੈ, ਜੋ ਦਹਾਕਿਆਂ ਤੋਂ ਸਾਡੇ ਨਜ਼ਦੀਕੀ ਸਬੰਧਾਂ ਦੀ ਨੀਂਹ 'ਤੇ ਬਣਿਆ ਹੈ। ਭਾਰਤ ਨਾਲ ਸਾਡਾ ਕਦੇ ਕੋਈ ਵਿਵਾਦ ਨਹੀਂ ਰਿਹਾ,ਅਸੀਂ ਹਮੇਸ਼ਾ ਇੱਕ-ਜੇ ਦਾ ਸਮਰਥਨ ਕੀਤਾ ਹੈ ਅਤੇ ਮੈਂ ਸਕਾਰਾਤਮਕ ਹਾਂ ਕਿ ਇਹ ਰਿਸ਼ਤਾ ਭਵਿੱਖ ਵਿੱਚ ਵੀ ਅਜਿਹਾ ਹੀ ਰਹੇਗਾ।' ਨ੍ਹਾਂ ਦੇਸ਼ ਦੇ ਹਿੱਤ ਵਿੱਚ ਇੱਕ "ਸੁਤੰਤਰ ਵਿਦੇਸ਼ ਨੀਤੀ" ਦੀ ਪਾਲਣਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਪ੍ਰਸ਼ੰਸਾ ਕੀਤੀ ਸੀ। ਪੁਤਿਨ ਨੇ ਕਿਹਾ ਸੀ ਕਿ ਭਾਰਤ ਬ੍ਰਿਟਿਸ਼ ਬਸਤੀਵਾਦ ਤੋਂ ਆਧੁਨਿਕ ਰਾਸ਼ਟਰ ਬਣਨ ਤੱਕ ਇੱਕ ਮਹਾਨ ਵਿਕਾਸ ਦੇ ਰਾਹ 'ਤੇ ਚੱਲਿਆ ਹੈ। ਉਨ੍ਹਾਂ ਕਿਹਾ ਸੀ ਕਿ ਰੂਸ ਭਾਰਤ ਲਈ ਸਮੇਂ ਦੀ ਪਰੀਖਿਆ ਵਾਲਾ ਭਾਈਵਾਲ ਰਿਹਾ ਹੈ ਅਤੇ ਮਾਸਕੋ ਨਵੀਂ ਦਿੱਲੀ ਦੀ ਵਿਦੇਸ਼ ਨੀਤੀ ਦਾ ਮੁੱਖ ਥੰਮ ਰਿਹਾ ਹੈ।

ਇਹ ਵੀ ਪੜ੍ਹੋ: ਇਮਰਾਨ 'ਤੇ ਜਾਨਲੇਵਾ ਹਮਲੇ ਤੋਂ ਬਾਅਦ ਇਸਲਾਮਾਬਾਦ 'ਚ ਲਗਾਇਆ ਗਿਆ ਲਾਕਡਾਊਨ

 


cherry

Content Editor

Related News