ਰੂਸ ਦੇ ਰਾਸ਼ਟਰਪਤੀ ਦਾ ਔਰਤਾਂ ਨੂੰ ਆਫਰ, 10 ਬੱਚੇ ਪੈਦਾ ਕਰੋ, ਸਰਕਾਰ ਦੇਵੇਗੀ ਕਰੀਬ 13 ਲੱਖ ਰੁਪਏ

Thursday, Aug 18, 2022 - 06:16 PM (IST)

ਮਾਸਕੋ (ਬਊਰੋ) ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ਵਿੱਚ ਘਟਦੀ ਆਬਾਦੀ ਦੇ ਸੰਕਟ ਦੇ ਮੱਦੇਨਜ਼ਰ ਔਰਤਾਂ ਨੂੰ ਦਸ ਜਾਂ ਇਸ ਤੋਂ ਵੱਧ ਬੱਚੇ ਪੈਦਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਨਵੇਂ ਨਿਰਦੇਸ਼ਾਂ ਮੁਤਾਬਕ ਦਸ ਬੱਚਿਆਂ ਨੂੰ ਜਨਮ ਦੇਣ ਅਤੇ ਉਹਨਾਂ ਨੂੰ ਜ਼ਿੰਦਾ ਰੱਖਣ ਦੇ ਬਦਲੇ ਔਰਤ ਨੂੰ ਹਰ ਮਹੀਨੇ ਕਰੀਬ 13 ਲੱਖ ਰੁਪਏ (13,500 ਪੌਂਡ) ਦਿੱਤੇ ਜਾਣਗੇ। ਹਾਲਾਂਕਿ ਮਾਹਰਾਂ ਨੇ ਇਸ ਨੂੰ ਨਿਰਾਸ਼ਾ ਵਿਚ ਲਿਆ ਗਿਆ ਫ਼ੈਸਲਾ ਕਰਾਰ ਦਿੱਤਾ ਹੈ। 

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਸੰਕਟ ਅਤੇ ਯੂਕ੍ਰੇਨ ਨਾਲ ਜੰਗ ਦੇ ਤੁਰੰਤ ਬਾਅਦ ਰੂਸ ਵਿੱਚ ਆਬਾਦੀ ਸੰਕਟ ਪੈਦਾ ਹੋ ਗਿਆ ਹੈ। ਇਸ ਨਾਲ ਨਜਿੱਠਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੀਆਂ ਔਰਤਾਂ ਨੂੰ ਇਕ ਅਨੋਖੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਜੇਕਰ ਹਰ ਔਰਤ 10 ਜਾਂ ਇਸ ਤੋਂ ਵੱਧ ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਉਨ੍ਹਾਂ ਨੂੰ ਜ਼ਿੰਦਾ ਰੱਖ ਪਾਉਂਦੀ ਹੈ ਤਾਂ ਸਰਕਾਰ ਬਦਲੇ ਵਿਚ 13 ਲੱਖ ਰੁਪਏ ਦੇਵੇਗੀ। 

ਪੜ੍ਹੋ ਇਹ ਅਹਿਮ  ਖ਼ਬਰ- ਸਾਊਦੀ ਮਹਿਲਾ ਨੂੰ 'ਟਵੀਟ' ਕਰਨਾ ਪਿਆ ਭਾਰੀ, ਹੋਈ 34 ਸਾਲ ਦੀ ਸਜ਼ਾ

ਜਿਨ੍ਹਾਂ ਦੇ ਪਰਿਵਾਰ ਵੱਡੇ ਹਨ, ਉਹ ਜ਼ਿਆਦਾ ਦੇਸ਼ ਭਗਤ 

ਇੱਕ ਅੰਦਾਜ਼ੇ ਅਨੁਸਾਰ ਰੂਸ ਨੇ ਇਸ ਸਾਲ ਮਾਰਚ ਤੋਂ ਬਾਅਦ ਸਭ ਤੋਂ ਵੱਧ ਰੋਜ਼ਾਨਾ ਕੋਰੋਨਾ ਵਾਇਰਸ ਦੇ ਕੇਸ ਦਰਜ ਕੀਤੇ। ਇਸ ਤੋਂ ਇਲਾਵਾ ਯੂਕ੍ਰੇਨ ਨਾਲ ਹੋਈ ਜੰਗ ਵਿੱਚ ਕਰੀਬ 50 ਹਜ਼ਾਰ ਸੈਨਿਕਾਂ ਦੇ ਵੀ ਮਾਰੇ ਜਾਣ ਦਾ ਅਨੁਮਾਨ ਹੈ। ਰੂਸੀ ਰਾਜਨੀਤਿਕ ਅਤੇ ਸੁਰੱਖਿਆ ਮਾਹਿਰ ਡਾਕਟਰ ਜੈਨੀ ਮੈਥਰਸ ਅਨੁਸਾਰ ਪੁਤਿਨ ਹਮੇਸ਼ਾ ਇਹ ਕਹਿੰਦੇ ਰਹੇ ਹਨ ਕਿ ਰੂਸ ਵਿੱਚ ਵੱਡੇ ਪਰਿਵਾਰ ਵਾਲੇ ਜ਼ਿਆਦਾ ਦੇਸ਼ ਭਗਤ ਰਹੇ ਹਨ। ਸੋਵੀਅਤ ਯੁੱਗ ਦਾ ਪੁਰਸਕਾਰ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਦਸ ਜਾਂ ਇਸ ਤੋਂ ਵੱਧ ਬੱਚੇ ਸਨ। ਰੂਸ ਵਿਚ ਉਸ ਨੂੰ 'ਮਦਰ ਹੀਰੋਇਨ' ਕਿਹਾ ਜਾਂਦਾ ਹੈ। ਇਹ ਇਕ ਵਾਰ ਫਿਰ ਰੂਸ ਦੇ ਜਨਸੰਖਿਆ ਸੰਕਟ ਨੂੰ ਸੰਬੋਧਿਤ ਕਰਨ ਦੀ ਕੋਸ਼ਿਸ਼ ਹੈ, ਜੋ ਯੂਕ੍ਰੇਨ ਨਾਲ ਯੁੱਧ ਤੋਂ ਬਾਅਦ ਡੂੰਘਾ ਹੋ ਗਿਆ ਹੈ।


ਦਸ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ 'ਮਦਰ ਹੀਰੋਇਨ' 

ਇਸ ਨਵੀਂ ਪੇਸ਼ਕਸ਼ ਤਹਿਤ ਅਜਿਹਾ ਕਰਨ ਵਾਲੀਆਂ ਰੂਸੀ ਔਰਤਾਂ ਨੂੰ 10 ਲੱਖ ਰੂਬਲ ਯਾਨੀ ਸਾਢੇ 13 ਹਜ਼ਾਰ ਪੌਂਡ ਦਾ ਇਕਮੁਸ਼ਤ ਭੁਗਤਾਨ ਮਿਲੇਗਾ। ਇਹ ਉਨ੍ਹਾਂ ਦੇ ਦਸਵੇਂ ਬੱਚੇ ਦੇ ਪਹਿਲੇ ਜਨਮ ਦਿਨ 'ਤੇ ਦਿੱਤਾ ਜਾਵੇਗਾ, ਇਸ ਸ਼ਰਤ 'ਤੇ ਕਿ ਬਾਕੀ ਦੇ 9 ਬੱਚੇ ਵੀ ਉਦੋਂ ਤੱਕ ਜ਼ਿੰਦਾ ਹੋਣ। ਮਾਹਰ ਇਸ ਨੂੰ ਨਿਰਾਸ਼ਾ ਵਿੱਚ ਲਿਆ ਗਿਆ ਫ਼ੈਸਲਾ ਮੰਨਦੇ ਹਨ। ਦਰਅਸਲ 1990 ਦੇ ਦਹਾਕੇ ਤੋਂ ਬਾਅਦ ਦੇਸ਼ ਨੂੰ ਮੁੜ ਵਸਾਉਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਲਿਆਂਦੀਆਂ ਗਈਆਂ, ਜੋ ਲੋਕਾਂ ਨੂੰ ਅਜਿਹਾ ਕਰਨ ਲਈ ਮਨਾਉਣ ਵਿੱਚ ਸਫਲ ਨਹੀਂ ਹੋਈਆਂ। ਯੂਕ੍ਰੇਨ ਨਾਲ ਜੰਗ ਅਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਦੀ ਆਬਾਦੀ ਹੋਰ ਵੀ ਖਸਤਾ ਹੋ ਗਈ ਹੈ। ਇਸ ਲਈ ਮੁੜ ਰੂਸੀ ਔਰਤਾਂ ਨੂੰ ਪੈਸਿਆਂ ਦੇ ਲਾਲਚ ਨਾਲ ਹੋਰ ਬੱਚੇ ਪੈਦਾ ਕਰਨ ਅਤੇ ਵੱਡੇ ਪਰਿਵਾਰ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਦੁਬਾਰਾ 'ਮਦਰ ਹੀਰੋਇਨ' ਬਣ ਸਕਣ। ਸਾਢੇ 13 ਹਜ਼ਾਰ ਪੌਂਡ ਯਾਨੀ 13 ਲੱਖ ਰੁਪਏ ਵਿੱਚ ਦਸ ਬੱਚੇ ਪੈਦਾ ਕਰਨ ਦੀ ਕਲਪਨਾ ਵੀ ਕੌਣ ਕਰ ਸਕਦਾ ਹੈ। ਇਸ ਤੋਂ ਇਲਾਵਾ ਬੱਚੇ ਹੋਣ 'ਤੇ ਵੀ ਉਹ ਕੀ ਖਾਣਗੇ? ਉਨ੍ਹਾਂ ਨੂੰ ਰੁਜ਼ਗਾਰ ਕਿੱਥੇ ਮਿਲੇਗਾ ਤੇ ਕਿੱਥੇ ਰਹਿਣਗੇ, ਇਹੀ ਵੱਡਾ ਸਵਾਲ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News