ਪੁਤਿਨ, ਚੀਨ ਤੇ ਹੋਰ ਦੇਸ਼ਾਂ ਨਾਲ ਚੱਲ ਰਹੇ ਸਾਂਝੇ ਫੌਜੀ ਅਭਿਆਸ 'ਚ ਹੋਏ ਸ਼ਾਮਲ

Tuesday, Sep 06, 2022 - 07:33 PM (IST)

ਪੁਤਿਨ, ਚੀਨ ਤੇ ਹੋਰ ਦੇਸ਼ਾਂ ਨਾਲ ਚੱਲ ਰਹੇ ਸਾਂਝੇ ਫੌਜੀ ਅਭਿਆਸ 'ਚ ਹੋਏ ਸ਼ਾਮਲ

ਮਾਸਕੋ-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮੰਗਲਵਾਰ ਨੂੰ ਦੇਸ਼ ਦੇ ਦੂਰ-ਦੁਰਾਡੇ ਪੂਰਬੀ ਹਿੱਸੇ 'ਚ ਚੀਨ ਅਤੇ ਹੋਰ ਦੇਸ਼ਾਂ ਨਾਲ ਚੱਲ ਰਹੇ ਫੌਜੀ ਅਭਿਆਸ 'ਚ ਸ਼ਾਮਲ ਹੋਏ। ਮੰਨਿਆ ਜਾ ਰਿਹਾ ਹੈ ਕਿ ਇਹ ਅਭਿਆਸ ਯੂਕ੍ਰੇਨ ਵਿਰੁੱਧ ਫੌਜੀ ਕਾਰਵਾਈ ਤੋਂ ਬਾਅਦ ਰੂਸ ਅਤੇ ਪੱਛਮੀ ਦੇਸ਼ਾਂ ਦਰਮਿਆਨ ਵਧੇ ਤਣਾਅ ਦੇ ਮੱਦੇਨਜ਼ਰ ਫੌਜੀ ਤਾਕਤ ਦਿਖਾਉਣ ਦੀ ਕੋਸ਼ਿਸ਼ ਹੈ। ਇਕ ਹਫਤੇ ਦਾ ਫੌਜੀ ਅਭਿਆਸ ਵੀਰਵਾਰ ਨੂੰ ਸ਼ੁਰੂ ਹੋਇਆ ਅਤੇ ਇਸ ਦਾ ਮਕੱਸਦ ਰੂਸ ਅਤੇ ਚੀਨ ਦਰਮਿਆਨ ਵਧਦੇ ਰੱਖਿਆ ਸਬੰਧਾਂ ਨੂੰ ਪ੍ਰਦਰਸ਼ਿਤ ਕਰਨਾ ਅਤੇ ਨਾਲ ਹੀ ਇਹ ਦਿਖਾਉਣਾ ਹੈ ਕਿ ਮਾਸਕੋ ਨੇੜੇ ਭਰਪੂਰ ਗਿਣਤੀ 'ਚ ਫੌਜੀ ਅਤੇ ਹਥਿਆਰ ਹਨ ਜਿਸ ਦਾ ਕਾਰਨ ਯੁੱਧ ਦਰਮਿਆਨ ਵੀ ਉਹ ਦੂਰ-ਦੁਰਾਡੇ ਪੂਰਬ 'ਚ ਇਸ ਤਰ੍ਹਾਂ ਦਾ ਆਯੋਜਨ ਕਰ ਰਿਹਾ ਹੈ।

 ਇਹ ਵੀ ਪੜ੍ਹੋ :ਅਮਰੀਕਾ : ਫਲੋਰੀਡਾ ਦੇ ਕਲੱਬ 'ਚ ਗੋਲੀਬਾਰੀ ਦੌਰਾਨ 2 ਦੀ ਮੌਤ ਤੇ ਕਈ ਜ਼ਖਮੀ

ਰੂਸ ਦੇ ਰੱਖਿਆ ਮੰਤਰਾਲਾ ਨੇ ਦੱਸਿਆ ਕਿ ਵੋਸਤੋਕ-2022 (ਪੂਰਬ 2022) ਨਾਂ ਨਾਲ ਚੱਲ ਰਹੇ ਫੌਜੀ ਅਭਿਆਸ ਬੁੱਧਵਾਰ ਤੱਕ ਦੂਰ-ਦੁਰਾਡੇ ਪੂਰਬੀ ਰੂਸ ਦੇ ਸੱਤ ਫਾਇਰਿੰਗ ਰੇਂਜ 'ਚ ਅਤੇ ਜਾਪਾਨ ਸਾਗਰ 'ਚ ਚੱਲੇਗਾ। ਮੰਤਰਾਲਾ ਮੁਤਾਬਕ ਇਸ ਫੌਜੀ ਅਭਿਆਸ 'ਚ 50 ਹਜ਼ਾਰ ਤੋਂ ਜ਼ਿਆਦਾ ਫੌਜੀ, 140 ਜਹਾਜ਼ਾਂ ਅਤੇ 60 ਜੰਗੀ ਜਹਾਜ਼ਾਂ ਸਮੇਤ ਕਰੀਬ ਪੰਜ ਹਜ਼ਾਰ ਹਥਿਆਰ ਇਕਾਈਆਂ ਹਿੱਸਾ ਲੈ ਰਹੀਆਂ ਹਨ। ਰੂਸ ਮੁਤਾਬਕ ਇਸ ਫੌਜੀ ਅਭਿਆਸ 'ਚ ਕਈ ਸਾਬਕਾ ਸੋਵੀਅਤ ਦੇਸ਼, ਚੀਨ, ਭਾਰਤ ਲਾਓਸ, ਮੰਗੋਲੀਆ, ਨਿਕਾਰਗੁਆ ਅਤੇ ਸੀਰੀਆ ਹਿੱਸਾ ਲੈ ਰਹੇ ਹਨ। ਚੀਨੀ ਖਬਰਾਂ ਮੁਤਾਬਕ, ਚੀਨ ਨੇ ਇਸ ਅਭਿਆਸ ਲਈ ਦੋ ਹਜ਼ਾਰ ਫੌਜੀਆਂ ਨਾਲ 400 ਫੌਜੀ ਵਾਹਨ, 21 ਲੜਾਕੂ ਜਹਾਜ਼, ਤਿੰਨ ਜੰਗੀ ਜਹਾਜ਼ ਭੇਜੇ ਹਨ। ਖਬਰ ਮੁਤਾਬਕ ਪਹਿਲੀ ਵਾਰ ਚੀਨ ਨੇ ਇਕ ਹੀ ਫੌਜੀ ਅਭਿਆਸ 'ਚ ਆਪਣੀ ਫੌਜ ਦੇ ਤਿੰਨਾਂ ਵਿੰਗਾਂ ਦੇ ਪ੍ਰਤੀਨਿਧੀਆਂ ਨੂੰ ਭੇਜਿਆ ਹੈ ਜੋ ਰੂਸ ਨਾਲ ਉਸ ਦੇ ਵਧਦੇ ਸਬੰਧਾਂ ਦਾ ਪ੍ਰਤੀਕ ਹੈ।

 ਇਹ ਵੀ ਪੜ੍ਹੋ : ਮੰਗੋਲੀਆ ਤੇ ਜਾਪਾਨ ਦੇ ਪੰਜ ਦਿਨਾ ਦੌਰੇ 'ਤੇ ਰਵਾਨਾ ਹੋਣਗੇ ਰਾਜਨਾਥ ਸਿੰਘ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News