ਅਮਰੀਕਾ-ਯੂਕ੍ਰੇਨ ਡੀਲ ਫੇਲ ਕਰਨ ਲਈ ਪੁਤਿਨ ਨੇ ਖੇਡਿਆ ਦਾਅ
Wednesday, Feb 26, 2025 - 02:06 PM (IST)

ਮਾਸਕੋ (ਵਿਸ਼ੇਸ਼)- ਰੂਸੀ ਰਾਸ਼ਟਰਪਤੀ ਪੁਤਿਨ ਨੇ ਇਕ ਵੱਡੀ ਪੇਸ਼ਕਸ਼ ਕੀਤੀ ਹੈ ਕਿ ਉਹ ਰੂਸ ਦੇ ਦੁਰਲੱਭ ਖਣਿਜ ਅਮਰੀਕੀ ਕੰਪਨੀਆਂ ਨੂੰ ਵੇਚਣ ਲਈ ਤਿਆਰ ਹਨ। ਇੰਨਾ ਹੀ ਨਹੀਂ ਉਹ ਯੂਕ੍ਰੇਨ ਦੇ ਕਬਜ਼ੇ ਵਾਲੇ ਹਿੱਸੇ ਦੇ ਦੁਰਲੱਭ ਖਣਿਜ ਵੀ ਅਮਰੀਕਾ ਨੂੰ ਵੀ ਵੇਚ ਸਕਦੇ ਹਨ। ਪੁਤਿਨ ਦਾ ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੰਦੇਸ਼ ਹੈ, ਜੋ ਇਸ ਸਮੇਂ ਯੂਕ੍ਰੇਨ ਨਾਲ ਦੁਰਲੱਭ ਖਣਿਜ ਦੀ ਡੀਲ ਦਾ ਖਰੜਾ ਤਿਆਰ ਕਰਵਾ ਰਹੇ ਹਨ।
ਰਹੇ ਹਨ। ਇਸ ਡੀਲ ਬਦਲੇ ਅਮਰੀਕਾ ਨੇ ਯੂਕ੍ਰੇਨ ਨੂੰ 100 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਦੇਣ ਦੀ ਗੱਲ ਕੀਤੀ ਹੈ। ਪੁਤਿਨ ਨੇ ਸੋਮਵਾਰ ਨੂੰ ਕਿਹਾ ਕਿ ਅਸੀਂ ਆਪਣੇ ਸਾਰੇ ਸਹਿਯੋਗੀਆਂ ਨਾਲ ਕੰਮ ਕਰਨ ਲਈ ਤਿਆਰ ਹਾਂ। ਇਨ੍ਹਾਂ ’ਚ ਅਮਰੀਕਾ ਵੀ ਸ਼ਾਮਲ ਹੈ। ਰੂਸ ਹੁਣ ਅਮਰੀਕਾ ਨੂੰ ਐਲੂਮੀਨੀਅਮ ਦੀ ਵਿਕਰੀ ਮੁੜ ਬਹਾਲ ਕਰ ਸਕਦਾ ਹੈ। ਮੈਂ ਬਿਨਾਂ ਸ਼ੱਕ ਕਹਿ ਸਕਦਾ ਹਾਂ ਕਿ ਸਾਡੇ ਕੋਲ ਯੂਕ੍ਰੇਨ ਨਾਲੋਂ ਜ਼ਿਆਦਾ ਅਜਿਹੇ ਸ੍ਰੇਤ (ਦੁਰਲੱਭ ਖਣਿਜ) ਹਨ, ਜਿਨ੍ਹਾਂ ਦੀ ਦੁਨੀਆ ਨੂੰ ਲੋੜ ਹੈ।