ਫਰਿਜ਼ਨੋ ’ਚ 'ਪੰਜਾਬੀਅਤ' ਮੈਗਜ਼ੀਨ ਰਿਲੀਜ਼, ਸਾਹਿਤਕ ਜਗਤ ਲਈ ਇਤਿਹਾਸਕ ਪਲ

Tuesday, Apr 22, 2025 - 02:14 AM (IST)

ਫਰਿਜ਼ਨੋ ’ਚ 'ਪੰਜਾਬੀਅਤ' ਮੈਗਜ਼ੀਨ ਰਿਲੀਜ਼, ਸਾਹਿਤਕ ਜਗਤ ਲਈ ਇਤਿਹਾਸਕ ਪਲ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਪੰਜਾਬੀ ਰੇਡੀਓ ਦੇ ਵਿਹੜੇ ’ਚ ਫਰਿਜ਼ਨੋ ਦੇ ਪਹਿਲੇ ਪੰਜਾਬੀ ਮੈਗਜ਼ੀਨ 'ਪੰਜਾਬੀਅਤ' ਦਾ ਰਿਲੀਜ਼ ਸਮਾਗਮ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਇਹ ਮੈਗਜ਼ੀਨ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਾਹਿਤ ਨੂੰ ਅੱਗੇ ਵਧਾਉਣ ਵਾਲਾ ਇਕ ਮਹੱਤਵਪੂਰਨ ਕਦਮ ਹੈ।

ਮੈਗਜ਼ੀਨ ਦੇ ਐਡੀਟਰ ਅਵਤਾਰ ਗੁਦਾਰਾ ਅਤੇ ਸੰਤੋਖ ਮਿਨਹਾਸ ਹਨ, ਜਿਨ੍ਹਾਂ ਨੇ ਸਾਹਿਤ ਦੇ ਖੇਤਰ ਵਿੱਚ ਆਪਣਾ ਲੰਬਾ ਅਤੇ ਪ੍ਰਭਾਵਸ਼ਾਲੀ ਯੋਗਦਾਨ ਦਿੱਤਾ ਹੈ। ਦੋਹਾਂ ਦੀਆਂ ਲਿਖਤਾਂ ਨੇ ਸਦਾ ਪੰਜਾਬੀ ਕਲਮ ਨੂੰ ਜਾਗਰੂਕ ਅਤੇ ਸੰਵੇਦਨਸ਼ੀਲ ਰੂਪ ਦਿੱਤਾ ਹੈ। ਸਮਾਗਮ ਦੌਰਾਨ ਫਰਿਜ਼ਨੋ ਏਰੀਏ ਦੀਆਂ ਅਨੇਕਾਂ ਸਾਹਿਤਕ ਸ਼ਖ਼ਸੀਅਤਾਂ, ਸ਼ਾਇਰਾਂ, ਪੱਤਰਕਾਰਾਂ ਅਤੇ ਕਲਮਕਾਰਾਂ ਨੇ ਹਿੱਸਾ ਲਿਆ। ਹਰ ਕਿਸੇ ਨੇ 'ਪੰਜਾਬੀਅਤ' ਮੈਗਜ਼ੀਨ ਦੀ ਸ਼ੁਰੂਆਤ ਨੂੰ ਪੰਜਾਬੀ ਸੱਭਿਆਚਾਰ ਲਈ ਇਕ ਵੱਡਾ ਕਦਮ ਦੱਸਦੇ ਹੋਏ ਵਧਾਈਆਂ ਪੇਸ਼ ਕੀਤੀਆਂ।

ਇਹ ਵੀ ਪੜ੍ਹੋ : ਅਸ਼ੋਕ ਬਾਂਸਲ ਦੀ ਪੁਸਤਕ 'ਲੱਭ ਜਾਣਗੇ ਲਾਲ ਗੁਆਚੇ' ਫਰਿਜ਼ਨੋ ‘ਚ ਲੋਕ ਅਰਪਿਤ

ਇਹ ਮੈਗਜ਼ੀਨ ਨਾ ਸਿਰਫ ਸਥਾਨਕ ਲੇਖਕਾਂ ਦੀ ਆਵਾਜ਼ ਬਣੇਗਾ, ਸਗੋਂ ਨੌਜਵਾਨ ਪੀੜ੍ਹੀ ਨੂੰ ਵੀ ਆਪਣੀ ਜੜ੍ਹਾਂ ਨਾਲ ਜੋੜਨ ਵਿੱਚ ਮਦਦਗਾਰ ਸਾਬਤ ਹੋਵੇਗਾ। 'ਪੰਜਾਬੀਅਤ' ਮੈਗਜ਼ੀਨ ਦੀ ਰਚਨਾ ਅਤੇ ਇਸ ਦਾ ਉਦੇਸ਼ ਸੱਭਿਆਚਾਰਕ ਸੰਚਾਰ ਨੂੰ ਮਜ਼ਬੂਤ ਕਰਨਾ ਹੈ, ਜੋ ਕਿ ਇਮੀਗ੍ਰੈਂਟ ਭਾਈਚਾਰੇ ਲਈ ਇਕ ਨਵੀਂ ਰੋਸ਼ਨੀ ਦੀ ਲਕੀਰ ਹੈ। ਇਸ ਇਤਿਹਾਸਕ ਪਲ ਨੂੰ ਯਾਦਗਾਰ ਬਣਾਉਂਦੇ ਹੋਏ ਸਾਰਿਆਂ ਨੇ ਮੈਗਜ਼ੀਨ ਦੀ ਲੰਬੀ ਉਡਾਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News