ਕੈਨੇਡਾ ਦੀਆਂ ਆਮ ਚੋਣਾਂ ''ਤੇ ਪੰਜਾਬੀਆਂ ਦੀ ਰਹੇਗੀ ਤਿੱਖੀ ਨਜ਼ਰ

10/05/2019 3:24:20 PM

ਓਟਾਵਾ— ਕੈਨੇਡਾ 'ਚ 21 ਅਕਤੂਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰਾ ਜ਼ੋਰ ਲਗਾ ਰਹੀਆਂ ਹਨ। ਪਰ ਖਾਸ ਗੱਲ ਹੈ ਕਿ ਇਨ੍ਹਾਂ ਚੋਣਾਂ 'ਤੇ ਪੰਜਾਬੀਆਂ ਦੀ ਤਿੱਖੀ ਨਜ਼ਰ ਰਹੇਗੀ। ਇਸ ਦਾ ਇਕ ਵੱਡਾ ਕਾਰਨ ਹੈ ਇੰਮੀਗ੍ਰੇਸ਼ਨ ਨੀਤੀ ਤੇ ਸਟੂਡੈਂਟ ਵੀਜ਼ਾ।

ਸਾਲ 2015 'ਚ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 80 ਹਜ਼ਾਰ ਵਿਦਿਆਰਥੀਆਂ ਨੂੰ ਸਟੂਡੈਂਟ ਵੀਜ਼ਾ ਦਿੱਤਾ ਗਿਆ ਸੀ, ਜੋ 2019 ਤੱਕ ਵਧ ਕੇ 1.5 ਲੱਖ ਤੱਕ ਪਹੁੰਚ ਗਿਆ। ਲਿਬਰਲ ਪਾਰਟੀ ਨੂੰ ਹਮੇਸ਼ਾ ਹੀ ਇੰਮੀਗ੍ਰੇਂਟਸ ਲਈ ਨਰਮ ਰਵੱਈਆ ਰੱਖਣ ਵਾਲੀ ਪਾਰਟੀ ਮੰਨਿਆ ਗਿਆ ਹੈ। ਉਥੇ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਸੱਤਾ 'ਚ ਆਉਣ ਤੋਂ ਬਾਅਦ ਸਖਤ ਨਿਯਮ ਲਾਗੂ ਕਰਦੀ ਹੈ। 2006 ਤੋਂ 2015 ਦੌਰਾਨ ਸੱਤਾ 'ਚ ਰਹੀ ਕੰਜ਼ਰਵੇਟਿਵ ਪਾਰਟੀ ਸਣੇ ਹੋਰ ਵੀਜ਼ਾ ਨਿਯਮਾਂ 'ਤੇ ਸਖਤ ਪਾਬੰਦੀਆਂ ਲਗਾਈਆਂ ਸਨ।

ਇਸ ਵੇਲੇ ਜ਼ਿਆਦਾਤਰ ਪੰਜਾਬੀ ਵਿਦਿਆਰਥੀ ਕੈਨੇਡਾ ਦਾ ਰੁਖ ਕਰ ਰਹੇ ਹਨ। ਅਜਿਹੇ 'ਚ ਉਨ੍ਹਾਂ ਦੀਆਂ ਨਜ਼ਰਾਂ ਕੈਨੇਡਾ ਫੈਡਰਲ ਚੋਣਾਂ 'ਤੇ ਹੋਣਾ ਆਮ ਗੱਲ ਹੈ। ਕੈਨੇਡਾ ਚੋਣਾਂ 'ਚ ਮੁੱਖ ਮੁਕਾਬਲਾ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਵਿਚਾਲੇ ਹੈ। ਸਤੰਬਰ 2015 'ਚ ਕੰਜ਼ਰਵੇਟਿਵ ਪਾਰਟੀ ਦੇ ਸਟਿਫਨ ਹਾਰਪਰ ਨੂੰ ਹਰਾ ਕੇ ਲਿਬਰਲ ਪਾਟਰੀ ਦੇ ਆਗੂ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਦੀ ਜਿੱਤ 'ਚ ਪੰਜਾਬੀਆਂ ਦਾ ਅਹਿਮ ਰੋਲ ਮੰਨਿਆ ਜਾਂਦਾ ਹੈ।


Baljit Singh

Content Editor

Related News