ਸੁਨਹਿਰੀ ਭਵਿੱਖ ਲਈ ਕੈਨੇਡਾ 'ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦਾ ਕਤਲ

Tuesday, Sep 07, 2021 - 10:23 AM (IST)

ਸੁਨਹਿਰੀ ਭਵਿੱਖ ਲਈ ਕੈਨੇਡਾ 'ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦਾ ਕਤਲ

ਨਿਊਯਾਰਕ/ਨੋਵਾਸਕੋਚੀਆ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੇ ਨੋਵਾਸਕੋਚੀਆ ਸੂਬੇ ਦੇ ਸ਼ਹਿਰ ਹੈਲੀਪੈਕ ਵਿਖੇ ਪੰਜਾਬ ਤੋਂ ਇੱਥੇ ਪੜ੍ਹਨ ਆਏ ਇਕ ਪੰਜਾਬੀ ਮੂਲ ਦੇ ਨੌਜਵਾਨ ਵਿਦਿਆਰਥੀ ਪ੍ਰਭਜੋਤ ਸਿੰਘ ਦਾ ਚਾਕੂ ਮਾਰ ਕੇ ਕਤਲ ਕਰ ਦੇਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ ਪ੍ਰਭਜੋਤ ਸਿੰਘ ਨਾਲ ਉਸ ਦੇ ਘਰ ਦੇ ਸਾਹਮਣੇ ਹੀ ਪਾਰਕਿੰਗ ਵਿਚ ਗੱਡੀ ਲਾਉਣ ਨੂੰ ਲੈ ਕੇ 2 ਗੋਰਿਆਂ ਨੇ ਝਗੜਾ ਕੀਤਾ। ਉਨ੍ਹਾਂ ਗੋਰਿਆਂ ਵੱਲੋਂ  ਪ੍ਰਭਜੋਤ ਸਿੰਘ ਦੀ ਗਰਦਨ 'ਤੇ ਤੇਜ਼ਧਾਰ ਚਾਕੂ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਸ ਦਾ ਜ਼ਿਆਦਾ ਖ਼ੂਨ ਵਹਿ ਗਿਆ ਤੇ ਉਸ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ: ਪਟਿਆਲਾ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ

ਪ੍ਰਭਜੋਤ ਸਿੰਘ ਕੈਨੇਡਾ ’ਚ ਆਪਣੀ ਭੈਣ ਅਤੇ ਜੀਜੇ ਨਾਲ ਰਹਿ ਰਿਹਾ ਸੀ ਤੇ ਉਹ 4 ਕੁ ਸਾਲ ਪਹਿਲਾਂ ਕੈਨੇਡਾ ਪੜ੍ਹਨ ਲਈ ਆਇਆ ਸੀ। ਹਾਲ ਹੀ ਵਿਚ ਉਸ ਦਾ ਕੈਨੇਡਾ ਦੀ ਪੀ.ਆਰ. ਲਈ ਕੇਸ ਲੱਗਾ ਸੀ। ਪ੍ਰਭਜੋਤ ਦੇ ਦੋਸਤਾਂ ਮੁਤਾਬਕ ਉਹ ਬਹੁਤ ਹੀ ਮਿਲਣਸਾਰ ਤੇ ਸਾਊ ਸੁਭਾਅ ਦਾ ਨੌਜਵਾਨ ਸੀ। ਪੁਲਸ ਮੁਤਾਬਕ ਇਹ ਘਟਨਾ ਰਾਤ 2 ਕੁ ਵਜੇ ਦੀ ਹੈ ਤੇ 5:00 ਵਜੇ ਤੱਕ ਪੁਲਸ ਨੇ ਇਕ ਹਮਲਾਵਰ ਨੂੰ ਕਾਬੂ ਕਰ ਲਿਆ ਸੀ। ਹਮਲਾਵਰ ਇਕ ਜਾਂ 2 ਤੇ ਵੱਧ ਵੀ ਹੋ ਸਕਦੇ ਹਨ, ਕਿਉਂਕਿ ਪੁਲਸ ਨੇੜੇ ਦੀਆਂ ਸੀ.ਸੀ.ਟੀ.ਵੀ. ਫੁਟੇਜ਼ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਭਜੋਤ ਸਿੰਘ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਸੰਗਰੂਰ ਨਾਲ ਦੱਸਿਆ ਜਾਂਦਾ ਹੈ।

ਇਹ ਵੀ ਪੜ੍ਹੋ: ਚੀਨ ਜੰਗ ਲਈ ਕਿੰਨਾ ਤਿਆਰ, ਅਮਰੀਕਾ ਨੇ ਜਾਰੀ ਕੀਤਾ ਦਸਤਾਵੇਜ਼

 


author

cherry

Content Editor

Related News