ਪਟਿਆਲਾ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ

Saturday, Sep 04, 2021 - 11:45 AM (IST)

ਪਟਿਆਲਾ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ

ਇੰਡੀਆਨਾ (ਰਾਜ ਗੋਗਨਾ): ਬੀਤੇ ਦਿਨੀਂ ਅਮਰੀਕਾ ਦੇ ਸੂਬੇ ਇੰਡੀਆਨਾ ਦੇ ਸ਼ਹਿਰ ਮਨਸੀ ਵਿਖੇ ਗੈਸ ਸਟੇਸ਼ਨ ਤੋਂ ਕੰਮ ਕਰਕੇ ਪੈਦਲ ਜਾ ਰਹੇ ਇਕ ਪੰਜਾਬੀ ਮੂਲ ਦੇ ਨੌਜਵਾਨ ਰਣਜੀਤ ਸਿੰਘ ਉਮਰ (26) ਸਾਲ ਦਾ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ 2 ਪੰਜਾਬੀ ਨੌਜਵਾਨਾਂ ਦੀ ਮੌਤ

ਜਾਣਕਾਰੀ ਅਨੁਸਾਰ ਇੰਡੀਆਨਾ ਦੇ ਸ਼ਹਿਰ ਮਨਸੀ ਵਿਖੇ ਸਥਿੱਤ ਇਕ ਗੈਸ ਸਟੇਸ਼ਨ ਤੋਂ ਕੰਮ ਕਰਕੇ ਨੌਜਵਾਨ ਪੈਦਲ ਜਦੋਂ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਸਾਊਥ ਮੈਡੀਸਨ ਸਟ੍ਰੀਟ 'ਤੇ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ, ਜਿਸ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ। ਰਣਜੀਤ ਸਿੰਘ ਦਾ ਪੰਜਾਬ ਤੋਂ ਪਿਛੋਕੜ ਜਿਲ੍ਹਾ ਪਟਿਆਲਾ ਦਾ ਪਿੰਡ ਮਾਣਕਪੁਰ ਖੇੜਾ ਸੀ। ਮ੍ਰਿਤਕ ਰੋਜ਼ੀ ਰੋਟੀ ਲਈ ਪੰਜਾਬ ਤੋਂ ਸਿਰਫ਼ ਇਕ ਸਾਲ ਪਹਿਲਾਂ ਹੀ ਅਮਰੀਕਾ ਆਇਆ ਸੀ। 

ਇਹ ਵੀ ਪੜ੍ਹੋ: ਸਾਨੂੰ ਕਸ਼ਮੀਰ ਸਮੇਤ ਕਿਤੇ ਵੀ ਰਹਿੰਦੇ ਮੁਸਲਮਾਨਾਂ ਲਈ ਆਵਾਜ਼ ਬੁਲੰਦ ਕਰਨ ਦਾ ਅਧਿਕਾਰ: ਤਾਲਿਬਾਨ

 


author

cherry

Content Editor

Related News