ਕੈਨੇਡਾ ਤੋਂ ਦੁਖ਼ਦਾਇਕ ਖ਼ਬਰ, 28 ਸਾਲਾ ਪੰਜਾਬੀ ਗੱਭਰੂ ਦਾ ਗੋਲ਼ੀਆਂ ਮਾਰ ਕੇ ਕਤਲ

Saturday, Oct 09, 2021 - 01:50 PM (IST)

ਕੈਨੇਡਾ ਤੋਂ ਦੁਖ਼ਦਾਇਕ ਖ਼ਬਰ, 28 ਸਾਲਾ ਪੰਜਾਬੀ ਗੱਭਰੂ ਦਾ ਗੋਲ਼ੀਆਂ ਮਾਰ ਕੇ ਕਤਲ

ਨਿਊਯਾਰਕ/ ਸਰੀ (ਰਾਜ ਗੋਗਨਾ): ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਲੰਘੀ 5 ਅਕਤੂਬਰ ਨੂੰ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੀੜਤ ਦੀ ਪਛਾਣ ਸਰੀ ਦੇ ਰਹਿਣ ਵਾਲੇ 28 ਸਾਲਾ ਸ਼ਰਨਬੀਰ ਸਿੰਘ ਸੋਮਲ ਵਜੋਂ ਹੋਈ ਹੈ। ਇਹ ਗੋਲੀਬਾਰੀ ਦੀ ਘਟਨਾ ਸ਼ਰਨਬੀਰ ਸਿੰਘ ਦੇ 124 ਸਟ੍ਰੀਟ 'ਤੇ 80 ਐਵੇਨਿਉ ਸਥਿਤ ਘਰ ਦੇ ਬਾਹਰ ਵਾਪਰੀ। ਸ਼ਰਨਬੀਰ ਸਿੰਘ ਸੋਮਲ ਘਰ ਦੇ ਬਾਹਰ ਬਣੇ ਡਰਾਈਵ ਵੇਅ ਵਿਚ ਜ਼ਖ਼ਮੀ ਹਾਲਤ 'ਚ ਮਿਲਿਆ ਸੀ, ਜਿਸ ਨੂੰ ਪੈਰਾਮੈਡਿਕਲ ਵੱਲੋਂ ਸਥਾਨਕ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਨੇ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ : ਅਫ਼ਗਾਨਿਸਤਾਨ 'ਚ ਮਸਜਿਦ ਧਮਾਕੇ 'ਚ ਘੱਟੋ-ਘੱਟ 100 ਲੋਕਾਂ ਦੀ ਮੌਤ, IS ਨੇ ਲਈ ਹਮਲੇ ਦੀ ਜ਼ਿੰਮੇਵਾਰੀ

ਇਨਟੈਗਰੇਟਿਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ (ਆਈ.ਐਚ.ਆਈ.ਟੀ.) ਦੇ ਅਧਿਕਾਰੀ ਸ਼ਰਨਬੀਰ ਸਿੰਘ ਸੋਮਲ ਦੇ ਕਤਲ ਦੀ ਜਾਂਚ ਕਰ ਰਹੇ ਹਨ। ਜਾਂਚਕਰਤਾਵਾਂ ਮੁਤਾਬਕ ਸ਼ਰਨਬੀਰ ਦਾ ਕਤਲ ਮਿੱਥ ਕੇ ਕੀਤਾ ਗਿਆ ਲੱਗ ਰਿਹਾ ਹੈ ਅਤੇ ਇਹ ਮਾਮਲਾ ਚੱਲ ਰਹੀ ਗੈਂਗਵਾਰ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ : ਗ੍ਰੀਨ ਕਾਰਡ ਪ੍ਰਕਿਰਿਆ ’ਚ ਦੇਰੀ ਨਾਲ ਨਜਿੱਠਣਾ ਚਾਹੁੰਦੇ ਹਨ ਬਾਈਡੇਨ: ਵ੍ਹਾਈਟ ਹਾਊਸ


author

cherry

Content Editor

Related News