ਕੈਨੇਡਾ ''ਚ ਪੰਜਾਬੀ ਨੌਜਵਾਨ ਲਾਪਤਾ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

Sunday, May 04, 2025 - 12:04 PM (IST)

ਕੈਨੇਡਾ ''ਚ ਪੰਜਾਬੀ ਨੌਜਵਾਨ ਲਾਪਤਾ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

ਟੋਰਾਂਟੋ- ਕੈਨੇਡਾ ਵਿਚ ਪੰਜਾਬੀ ਨੌਜਵਾਨ ਆਪਣੀਆਂ ਜਾਨਾਂ ਗੁਆ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਤਿੰਨ ਦਿਨ ਤੋਂ ਲਾਪਤਾ ਪੰਜਾਬੀ ਨੌਜਵਾਨ ਦਾ ਭੇਤਭਰੇ ਹਾਲਾਤ ਵਿਚ ਕਤਲ ਹੋਣ ਦੀ ਰਿਪੋਰਟ ਹੈ। ਸਰੀ ਪੁਲਸ ਵੱਲੋਂ ਹੁਣ ਤੱਕ ਕੀਤੀ ਗਈ ਪੜਤਾਲ ਦੇ ਆਧਾਰ ’ਤੇ 25 ਸਾਲ ਦੇ ਨਵਦੀਪ ਸਿੰਘ ਧਾਲੀਵਾਲ ਦਾ ਮਾਮਲਾ ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੂੰ ਸੌਂਪਿਆ ਜਾ ਰਿਹਾ ਹੈ। 

ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਨਾਲ ਸਬੰਧਤ ਨਵਦੀਪ ਧਾਲੀਵਾਲ ਟਰੱਕ ਚਲਾਉਂਦਾ ਸੀ ਅਤੇ ਪਿਛਲੇ ਦਿਨੀਂ ਸਰੀ ਵਿਖੇ ਆਪਣੇ ਦੋਸਤ ਕੋਲ ਠਹਿਰਿਆ। ਇਸ ਮਗਰੋਂ ਉਸ ਨੇ ਆਪਣੇ ਟਰੱਕ ਦੀ ਮੁਰੰਮਤ ਵੀ ਕਰਵਾਈ ਪਰ ਫਿਰ ਅਚਨਚੇਤ ਲਾਪਤਾ ਹੋ ਗਿਆ। ਸਰੀ ਪੁਲਸ ਦੇ ਸੀਰੀਅਸ ਕ੍ਰਾਈਮ ਯੂਨਿਟ ਵੱਲੋਂ ਨਵਦੀਪ ਧਾਲੀਵਾਲ ਦੀ ਗੁੰਮਸ਼ੁਦਗੀ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ ਅਤੇ ਵਧੇਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਨਵਦੀਪ 30 ਅਪ੍ਰੈਲ ਤੋਂ ਲਾਪਤਾ ਸੀ। ਉਹ ਦੋਸਤਾਂ ਅਤੇ ਪਰਿਵਾਰ ਨਾਲ ਨਿਯਮਤ ਸੰਪਰਕ ਬਣਾਈ ਰੱਖਦਾ ਸੀ।

ਪੜ੍ਹੋ ਇਹ ਅਹਿਮ ਖ਼ਬਰ-ਪੋਪ ਦੇ ਪਹਿਰਾਵੇ ਵਾਲੀ AI ਤਸਵੀਰ ਸਾਂਝੀ ਕਰਨ 'ਤੇ Trump ਦੀ ਆਲੋਚਨਾ

ਸਰੀ ਪੁਲਸ ਨੇ ਮਾਮਲਾ IHIT ਨੂੰ ਸੌਂਪਿਆ 

ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਨਵਦੀਪ ਧਾਲੀਵਾਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ IHIT ਦੀ ਇਨਫ਼ਰਮੇਸ਼ਨ ਲਾਈਨ 1877-551-4448 ’ਤੇ ਕਾਲ ਕਰ ਸਕਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News