ਕੈਨੇਡਾ ''ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ, 52 ਕਿੱਲੋ ਕੋਕੀਨ ਬਰਾਮਦ

Friday, Dec 22, 2023 - 06:24 AM (IST)

ਕੈਨੇਡਾ ''ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ, 52 ਕਿੱਲੋ ਕੋਕੀਨ ਬਰਾਮਦ

ਬਰੈਂਪਟਨ (ਰਾਜ ਗੋਗਨਾ):- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨੇ 4 ਦਸੰਬਰ ਨੂੰ ਬਲੂ ਵਾਟਰ ਬ੍ਰਿਜ ਸਾਰਨੀਆ ਦੇ ਬਾਰਡਰ ਰਾਹੀਂ 52 ਕਿੱਲੋ ਤੋਂ ਵੱਧ ਕੋਕੀਨ ਲੰਘਾਉਣ ਦੇ ਦੋਸ਼ ਹੇਠ ਬਰੈਂਪਟਨ ਦਾ ਰਹਿਣ ਵਾਲਾ ਇਕ ਪੰਜਾਬੀ ਟਰੱਕ ਡਰਾਈਵਰ ਮਨਪ੍ਰੀਤ ਸਿੰਘ (27) ਸਾਲ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਬੁੱਧਵਾਰ ਨੂੰ ਇਕ ਨਿਊਜ਼ ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਨਸ਼ੀਲੇ ਪਦਾਰਥ (ਕੋਕੀਨ) ਪੋਰਟ ਹੂਰਨ ਤੋਂ ਪੁਆਇੰਟ ਐਡਵਰਡ, ਓਨਟਾਰੀਓ ਵਿਚ ਦਾਖ਼ਲ ਹੋਣ ਵਾਲੇ ਇਕ ਵਪਾਰਕ ਟਰੱਕ ਦੀ ਜਾਂਚ ਕਰਨ ਤੋਂ ਬਾਅਦ ਪਾਈ ਗਈ ਸੀ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਨਾਲ ਰਿਸ਼ਤਿਆਂ ਬਾਰੇ ਟਰੂਡੋ ਦੇ ਬਿਆਨ 'ਤੇ ਭਾਰਤ ਨੇ ਦਿੱਤਾ ਮੋੜਵਾਂ ਜਵਾਬ

ਆਰ.ਸੀ.ਐੱਮ.ਪੀ. ਬਾਰਡਰ ਇੰਟੈਗਰਿਟੀ ਪ੍ਰੋਗਰਾਮ ਦੇ ਇੰਚਾਰਜ ਅਧਿਕਾਰੀ ਰਾਏ ਬੋਲਸਟਰਲੀ ਨੇ ਨਿਊਜ਼ ਰਿਲੀਜ਼ ਵਿਚ ਕਿਹਾ, “ਇਹ ਸਾਡੀਆਂ ਕਮਿਊਨਿਟੀਆਂ ਵਿਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਲੋਕਾਂ ਤਕ ਪਹੁੰਚਣ ਤੋਂ ਰੋਕਣ ਲਈ ਸਾਡੀਆਂ ਏਜੰਸੀਆਂ ਦੁਆਰਾ ਕੀਤੇ ਜਾ ਰਹੇ ਕੰਮ ਦੀ ਇਹ ਵੀ ਇਕ ਹੋਰ ਉਦਾਹਰਣ ਹੈ। ਇਸ ਸਬੰਧ ਵਿਚ ਕੋਕੀਨ ਲਿਜਾ ਰਹੇ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤਾ ਗਿਆ 27 ਸਾਲਾ ਮਨਪ੍ਰੀਤ ਸਿੰਘ ਜੋ ਬਰੈਂਪਟਨ, ਓਨਟਾਰੀੳ ਦਾ ਰਹਿਣ ਵਾਲਾ ਹੈ,  ਉਸ 'ਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News