ਆਸਟ੍ਰੇਲੀਆ ''ਚ ਟੌਪ-10 ਭਾਸ਼ਾਵਾਂ ''ਚ ਮਾਂ ਬੋਲੀ ''ਪੰਜਾਬੀ'' ਨੂੰ ਮਿਲਿਆ ਭਰਵਾਂ ਹੁੰਗਾਰਾ
Tuesday, Aug 28, 2018 - 04:58 PM (IST)

ਕੈਨਬਰਾ— ਮਾਂ ਬੋਲੀ ਪੰਜਾਬੀ ਨਾਲ ਵਿਦੇਸ਼ਾਂ 'ਚ ਰਹਿੰਦਾ ਪੰਜਾਬੀ ਭਾਈਚਾਰਾ ਜੁੜਿਆ ਹੋਇਆ ਹੈ, ਜੋ ਕਿ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਜੀ ਹਾਂ, ਅਸੀਂ ਇੱਥੇ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਦੀ, ਜਿੱਥੇ ਬੋਲੀਆਂ ਜਾਣ ਵਾਲੀਆਂ ਟੌਪ-10 ਭਾਸ਼ਾਵਾਂ 'ਚ ਮਾਂ ਬੋਲੀ ਪੰਜਾਬੀ ਨੂੰ ਥਾਂ ਮਿਲੀ ਹੈ। ਕਹਿਣ ਦਾ ਭਾਵ ਇਹ ਹੈ ਕਿ ਆਸਟ੍ਰੇਲੀਆ 'ਚ ਰਹਿੰਦਾ ਪੰਜਾਬੀ ਭਾਈਚਾਰਾ ਪੰਜਾਬੀ ਭਾਸ਼ਾ ਬੋਲਦਾ ਹੈ। ਪੰਜਾਬੀ ਫਿਰ ਤੋਂ ਆਸਟ੍ਰੇਲੀਆਈ ਘਰਾਂ 'ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਉੱਭਰੀ ਹੈ।
ਪਿਛਲੇ 5 ਸਾਲਾਂ ਦੀ ਜਨਗਣਨਾ ਮੁਤਾਬਕ ਆਸਟ੍ਰੇਲੀਆ ਦੀ ਆਬਾਦੀ 71,000 ਸੀ, ਜੋ ਹੁਣ ਵਧ ਕੇ 1,32,500 ਤਕ ਪਹੁੰਚ ਗਈ ਹੈ। ਪਿਛਲੇ ਕਾਫੀ ਸਾਲਾਂ ਵਿਚ ਇੱਥੇ ਬਹੁਤ ਸਾਰੇ ਪੰਜਾਬੀ ਆਏ ਹਨ। ਸਮੇਂ ਦੇ ਨਾਲ ਬਹੁਤ ਵੱਡਾ ਬਦਲਾਅ ਆਇਆ ਹੈ। ਪਿਛਲੇ ਸਾਲਾਂ ਦੌਰਾਨ ਵਿਦਿਆਰਥੀ ਭਾਈਚਾਰਾ ਇੱਥੇ ਆਇਆ। ਬਹੁਤ ਸਾਰੇ ਵਿਦਿਆਰਥੀ ਇੱਥੇ ਆਏ ਅਤੇ ਪੱਕੇ ਹੋਏ ਹਨ। ਜਨਗਣਨਾ 2016 ਦੇ ਡਾਟਾ ਮੁਤਾਬਕ ਪੰਜਾਬੀ ਬੋਲਣ ਵਾਲਿਆਂ ਦੀ ਆਬਾਦੀ ਪਿਛਲੇ 5 ਸਾਲਾਂ 'ਚ ਦੁੱਗਣੀ ਹੋਈ ਹੈ।
ਆਸਟ੍ਰੇਲੀਆ 'ਚ 300 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਪੰਜਾਬੀ ਭਾਸ਼ਾ ਨੂੰ ਮਾਣ ਪ੍ਰਾਪਤ ਹੋਇਆ ਹੈ। ਪਹਿਲੀਆਂ ਦੋ ਭਾਸ਼ਾਵਾਂ 'ਚ ਪੰਜਾਬੀ ਅਤੇ ਹਿੰਦੀ ਭਾਸ਼ਾ ਹੈ। ਸਭ ਤੋਂ ਵੱਧ ਪੰਜਾਬੀ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਬੋਲੀ ਜਾਂਦੀ ਹੈ। ਆਓ ਜਾਣਦੇ ਹਾਂ ਸੂਬਿਆਂ ਦੇ ਆਧਾਰ 'ਤੇ ਪੰਜਾਬੀ ਬੋਲੀ ਬੋਲਣ ਵਾਲਿਆਂ ਦੀ ਕਿੰਨੀ ਗਿਣਤੀ ਹੈ—
ਵਿਕਟੋਰੀਆ 56,171
ਨਿਊ ਸਾਊਥ ਵੇਲਜ਼ 33,435
ਕੁਈਨਜ਼ਲੈਂਡ 17,991
ਪੱਛਮੀ ਆਸਟ੍ਰੇਲੀਆ 12,223
ਦੱਖਣੀ ਆਸਟ੍ਰੇਲੀਆ 9,306
ਆਸਟ੍ਰੇਲੀਆ 2,215
ਨੌਰਥ ਟੈਰੇਟਰੀ 670
ਤਸਮਾਨੀਆ 489