ਫਰਿਜ਼ਨੋ ਵਿਖੇ ਪੰਜਾਬੀ ਚੋਰ ਚਾੜ੍ਹ ਰਹੇ ਨਵੇਂ ਚੰਨ
Friday, Apr 22, 2022 - 11:58 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਪੰਜਾਬ ਤੋਂ ਅਸੀਂ ਚੰਗੇ ਭਵਿੱਖ ਲਈ ਅਮਰੀਕਾ ਆਉਂਦੇ ਹਾਂ ਪਰ ਜਦੋਂ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਪੰਜਾਬੀ ਮੁੰਡਿਆਂ ਦੀ ਨਸ਼ੇੜੀ ਢਾਣੀ ਬੇਘਰ ਹੋਈ ਫਰਿਜ਼ਨੋ ਸ਼ਹਿਰ ਦੇ ਕਦੇ ਫਲਾਣੇ ਖੂੰਜੇ ਵਿੱਚ ਬੈਠੀ ਹੈ ਤੇ ਕਦੇ ਫਲਾਣੇ ਨੇ ਚੋਰੀ ਕਰ ਲਈ ਤਾਂ ਮਨ ਬਹੁਤ ਦੁਖੀ ਹੁੰਦਾ ਹੈ। ਇਨ੍ਹਾਂ 'ਚੋਂ ਬਹੁਤੇ ਅਪਰਾਧਿਕ ਕੰਮ ਕਰਕੇ ਤੋਰੀ-ਫੁਲਕਾ ਚਲਾ ਰਹੇ ਹਨ। ਅਜਿਹੀ ਹੀ ਇਕ ਹੋਰ ਘਟਨਾ ਫਰਿਜ਼ਨੋ ਦੇ ਚਰਚ ਐਵੇਨਿਊਜ਼ 'ਚ ਵਾਪਰੀ, ਜਿੱਥੇ ਫਰਿਜ਼ਨੋ ਪੁਲਸ ਨੇ ਟਰੈਕਟਰ ਚੋਰੀ ਦੇ ਦੋਸ਼ ਹੇਠ ਇਕ ਪੰਜਾਬੀ ਨੌਜਵਾਨ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ : ‘ਆਪ’ ਦੀ ਸਰਕਾਰ ਨੇ ਪੰਜਾਬ ਪੁਲਸ ਨੂੰ ਕੇਜਰੀਵਾਲ ਦਾ ‘ਹੱਥਠੋਕਾ’ ਬਣਾਇਆ : ਤਰੁਣ ਚੁੱਘ
ਜਾਣਕਾਰੀ ਮੁਤਾਬਕ ਮਾਂਗਟ ਨੂੰ ਟਰੈਕਟਰ 'ਚ ਸੁੱਤੇ ਪਏ ਦੇਖਿਆ, ਜਿਸ ਦਾ ਇੰਜਣ ਚੱਲ ਰਿਹਾ ਸੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਸਮਾਜ 'ਚ ਇਕ ਵੱਡੇ ਚੋਰ ਵਜੋਂ ਜਾਣਿਆ ਜਾਂਦਾ ਹੈ, ਜੋ ਕਿਸਾਨਾਂ ਦੀ ਜਾਇਦਾਦ ਨੂੰ ਨਿਸ਼ਾਨਾ ਬਣਾਉਣ ਲਈ ਦੂਜੇ ਅਪਰਾਧੀਆਂ ਨਾਲ ਕੰਮ ਕਰਦਾ ਹੈ। ਇਕ ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਣੀ ਦਾ ਟਰੱਕ, ਜਿਸ ਦੀ ਕੀਮਤ $175,000 ਹੈ, ਨੂੰ ਹਾਲ ਹੀ ਵਿੱਚ ਫਰਿਜ਼ਨੋ ਸ਼ਹਿਰ 'ਚ ਇਕ ਹੋਰ ਸਥਾਨ ਤੋਂ ਚੋਰੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸਿਹਤ ਵਿਭਾਗ 'ਚ ਕੀਤਾ ਵੱਡਾ ਫ਼ੇਰਬਦਲ
ਇਹ 200 ਗੈਲਨ (ਲਗਭਗ $1,200) ਡੀਜ਼ਲ ਨਾਲ ਭਰਿਆ ਹੋਇਆ ਸੀ, ਜੋ ਵਿਸਟ ਕੈਲੀਫੋਰਨੀਆ ਐਵੇਨਿਊ ਦੇ ਸਥਾਨ ਤੋਂ ਚੋਰੀ ਕੀਤਾ ਗਿਆ ਸੀ। ਡੀਜ਼ਲ ਨੂੰ ਖੇਤ ਵਿੱਚ ਵਾਪਸ ਕਰ ਦਿੱਤਾ ਗਿਆ ਸੀ ਅਤੇ ਪਾਣੀ ਦੇ ਟਰੱਕ ਅਤੇ ਟਰੈਕਟਰ ਦੋਵੇਂ ਉਨ੍ਹਾਂ ਦੇ ਸਹੀ ਮਾਲਕਾਂ ਨੂੰ ਵਾਪਸ ਕਰ ਦਿੱਤੇ ਗਏ ਹਨ। ਫਰਿਜ਼ਨੋ ਪੁਲਸ ਨੇ ਮਾਂਗਟ ਨੂੰ ਫਰਵਰੀ 2022 ਵਿੱਚ ਵੱਡੀ ਚੋਰੀ ਅਤੇ ਘਰੇਲੂ ਹਿੰਸਾ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਇਕ ਦਿਨ ਤੋਂ ਘੱਟ ਹਿਰਾਸਤ ਵਿੱਚ ਬਿਤਾਉਣ ਤੋਂ ਬਾਅਦ ਬਾਂਡ ਪਾਇਆ ਅਤੇ ਜੇਲ੍ਹ 'ਚੋਂ ਜ਼ਮਾਨਤ ਪ੍ਰਾਪਤ ਕੀਤੀ। ਇਸ ਲਈ ਜ਼ਮਾਨਤ 'ਤੇ ਬਾਹਰ ਰਹਿੰਦੇ ਹੋਏ ਉਸ 'ਤੇ ਅਪਰਾਧ ਕਰਨ ਦਾ ਨਵਾਂ ਦੋਸ਼ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ IAS ਤੇ PCS ਅਧਿਕਾਰੀਆਂ ਦੇ ਕੀਤੇ ਤਬਾਦਲੇ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ