ਸਾਊਥ ਅਫਰੀਕਾ 'ਚ ਪੰਜਾਬੀ ਦੀ ਗੋਲੀਆਂ ਮਾਰ ਕੇ ਹੱਤਿਆ

Sunday, Oct 21, 2018 - 07:50 PM (IST)

ਸਾਊਥ ਅਫਰੀਕਾ 'ਚ ਪੰਜਾਬੀ ਦੀ ਗੋਲੀਆਂ ਮਾਰ ਕੇ ਹੱਤਿਆ

ਬਟਾਲਾ (ਬੇਰੀ)-ਕੁਝ ਅਣਪਛਾਤਿਆਂ ਵਲੋਂ ਬੀਤੇ ਰੋਜ਼ ਸਾਊਥ ਅਫਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਇਸ ਸਬੰਧੀ ਮ੍ਰਿਤਕ ਬਲਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸ਼ੁਕਰਪੁਰਾ ਬਟਾਲਾ ਹਾਲ ਦੇ ਵੱਡੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਮੈਂ ਪਿਛਲੇ ਕਰੀਬ 14 ਸਾਲਾਂ ਤੋਂ ਸਾਊਥ ਅਫਰੀਕਾ 'ਚ ਰਹਿ ਰਿਹਾ ਹਾਂ ਅਤੇ ਕੁਝ ਮਹੀਨੇ ਪਹਿਲਾਂ ਇੰਡੀਆ ਆਇਆ ਸੀ, ਜਦਕਿ ਮੇਰਾ ਭਰਾ ਬਲਜੀਤ ਸਿੰਘ ਉਰਫ ਕਾਕਾ ਵੀ ਪਿਛਲੇ 10 ਸਾਲਾਂ ਤੋਂ ਸਾਊਥ ਅਫਰੀਕਾ ਵਿਚ ਰਹਿ ਕੇ ਆਪਣਾ ਕਾਰੋਬਾਰ ਦੇਖ ਰਿਹਾ ਸੀ ਕਿ ਬੀਤੀ 17 ਅਕਤੂਬਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਬਲਜੀਤ ਦੀ ਗੱਡੀ 'ਤੇ ਤਿੰਨ ਫਾਇਰ ਕੀਤੇ, ਜਿਸ ਕਾਰਨ ਗੋਲੀ ਲੱਗਣ ਨਾਲ ਉਸਦੇ ਭਰਾ ਬਲਜੀਤ ਸਿੰਘ ਦੀ ਮੌਤ ਹੋ ਗਈ। ਉਸ ਦੱਸਿਆ ਕਿ ਆਗਾਮੀ 14 ਜਨਵਰੀ ਨੂੰ ਬਲਜੀਤ ਦਾ ਵਿਆਹ ਹੋਣਾ ਸੀ।


Related News