ਆਸਟ੍ਰੇਲੀਆ 'ਚ ‘ਪੈਨ ਪੈਸੀਫਿਕ ਮਾਸਟਰਜ਼ ਗੇਮਜ਼ 2022’ ‘ਚ ਪੰਜਾਬੀਆਂ ਖਿਡਾਰੀਆਂ ਨੇ ਜਿੱਤੇ ਤਮਗੇ

Tuesday, Nov 08, 2022 - 01:01 PM (IST)

ਆਸਟ੍ਰੇਲੀਆ 'ਚ ‘ਪੈਨ ਪੈਸੀਫਿਕ ਮਾਸਟਰਜ਼ ਗੇਮਜ਼ 2022’ ‘ਚ ਪੰਜਾਬੀਆਂ ਖਿਡਾਰੀਆਂ ਨੇ ਜਿੱਤੇ ਤਮਗੇ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਵਿਖੇ ਸੂਬਾ ਕੁਈਨਜ਼ਲੈਂਡ ਦੇ ਖ਼ੂਬਸੂਰਤ ਸ਼ਹਿਰ ਗੋਲਡ ਕੋਸਟ ਦੇ ਪਰਫਾਰਮੈਂਸ ਸੈਂਟਰ ਵਿਖੇ 4 ਤੋਂ 13 ਨਵੰਬਰ ਤੱਕ ਚੱਲ ਰਹੀਆਂ 12ਵੀਆਂ ‘ਪੈਨ ਪੈਸੀਫਿਕ ਮਾਸਟਰਜ਼ ਗੇਮਜ਼ 2022’ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ ਖਿਡਾਰੀਆਂ ‘ਚ ਬਹੁਤੇ ਪੰਜਾਬੀਆਂ ਨੇ ਇਹਨਾਂ ਖੇਡਾ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਮਗੇ ਆਪਣੇ ਨਾਮ ਕਰਵਾਏ ਹਨ। ਇਸ ਖੇਡ ਮਹਾਂ ਕੁੰਭ ਵਿੱਚ ਚਾਲੀ ਦੇਸ਼ਾਂ ਤੋਂ ਤਕਰੀਬਨ 13,000 ਅਥਲੀਟ ਵੱਖ-ਵੱਖ ਖੇਡ ਮੁਕਾਬਲਿਆਂ ‘ਚ ਹਿੱਸਾ ਲੈ ਰਹੇ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਜਜ਼ਬੇ ਨੂੰ ਸਲਾਮ! ਵ੍ਹੀਲਚੇਅਰ 'ਤੇ ਹੋਣ ਦੇ ਬਾਵਜੂਦ ਦੌੜ 'ਚ ਬਣਾਏ 6 ਨੈਸ਼ਨਲ ਰਿਕਾਰਡ, ਹੁਣ ਨਜ਼ਰਾਂ ਪੈਰਾਲੰਪਿਕ ਖੇਡਾਂ 'ਤੇ 

ਇਸ ਵਾਰ ਭਾਰਤ ਤੋਂ ਖ਼ਾਸ ਕਰਕੇ ਪੰਜਾਬੀ ਖਿਡਾਰੀਆਂ ਨੇ ਬਹੁਤੇ ਤਮਗੇ ਜਿੱਤ ਕੇ ਭਾਰਤ ਅਤੇ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ। ਇਹਨਾਂ ਖੇਡਾਂ ਭਾਗ ਲੈਣ ਆਏ ਪੰਜਾਬ ਪੁਲਸ ਤੋਂ ਜਸਪਿੰਦਰ ਸਿੰਘ ਬਾਜਵਾ ਅਤੇ ਸਰਬਜੀਤ ਕੌਰ ਨੇ ਰਾਸ਼ਟਰੀ ਮੀਡੀਆ ਨੂੰ ਦੱਸਿਆ ਕਿ ਉਹ ਖੇਡ ਪ੍ਰਬੰਧਾਂ ਤੋਂ ਬਹੁਤ ਖੁਸ਼ ਹਨ ਪਰ ਖੇਡ ਸਥਲਾਂ ‘ਤੇ ਭਾਰਤੀ ਮੂਲ ਦੇ ਦਰਸ਼ਕਾਂ ਦੀ ਘਾਟ ਰੜਕ ਰਹੀ ਹੈ। ਹੁਣ ਤੱਕ ਇਹਨਾਂ ਖੇਡਾਂ ਵਿੱਚ ਭਾਰਤ ਤੋਂ ਜਸਪਿੰਦਰ ਸਿੰਘ ਬਟਾਲਾ, ਕੁਲਵਿੰਦਰ ਕੌਰ, ਪ੍ਰਿੰਸੀਪਲ ਨਗੀਨ ਸਿੰਘ ਬੱਲ, ਰਜਿੰਦਰ ਸਿੰਘ, ਰਾਜਵੰਤ ਸਿੰਘ ਘੁੱਲੀ, ਰਾਜਵਿੰਦਰ ਸਿੰਘ, ਗੁਰਬਖਸ਼ ਸਿੰਘ ਕੈਲੀਫੋਰਨੀਆ, ਹਰਸ਼ਰਨ ਸਿੰਘ ਗਰੇਵਾਲ, ਸਰਬਜੀਤ ਕੌਰ, ਜਸਪਿੰਦਰ ਸਿੰਘ ਬਾਜਵਾ ਆਦਿ ਨੇ ਵੱਖ-ਵੱਖ  ਉਮਰ ਵਰਗ ਦੀਆ ਖੇਡਾਂ ‘ਚ ਭਾਗ ਲੈ ਕੇ ਤਮਗੇ ਜਿੱਤਣ 'ਚ ਸਫਲ ਰਹੇ ਹਨ।

PunjabKesari

PunjabKesari

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News