ਪੰਜਾਬੀ ਖਿਡਾਰਣ ਨੂੰ ਕੋਚ ਦੀ ਮੌਤ ਦਾ ਲੱਗਾ ਸਦਮਾ, ਡਿਪਰੈਸ਼ਨ ''ਚ ਚੁੱਕਿਆ ਖ਼ੌਫਨਾਕ ਕਦਮ

Monday, Sep 21, 2020 - 10:44 AM (IST)

ਪੰਜਾਬੀ ਖਿਡਾਰਣ ਨੂੰ ਕੋਚ ਦੀ ਮੌਤ ਦਾ ਲੱਗਾ ਸਦਮਾ, ਡਿਪਰੈਸ਼ਨ ''ਚ ਚੁੱਕਿਆ ਖ਼ੌਫਨਾਕ ਕਦਮ

ਰਿਵਰਸਾਈਡ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਲਾਸ ਏਂਜਲਸ ਦੇ ਨੇੜਲੇ ਸ਼ਹਿਰ ਰਿਵਰਸਾਈਡ ਨਿਵਾਸੀ ਬਲਜੀਤ ਸਿੰਘ ਸਿੱਧੂ ਅਤੇ ਬਲਰਾਜ ਕੌਰ ਸਿੱਧੂ (ਬਾਲੀ) ਨੂੰ ਪਿਛਲੇ ਦਿਨੀਂ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੀ 17 ਸਾਲ ਦੀ ਪਿਆਰੀ ਬੱਚੀ ਅਮਨੀਤ ਕੌਰ ਸਿੱਧੂ ਬੇਵਕਤ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਈ।

ਅਮਨੀਤ ਬਾਸਕਟਬਾਲ ਦੀ ਚੰਗੀ ਖਿਡਾਰਣ ਸੀ ਅਤੇ ਉਸ ਦਾ ਸੁਪਨਾ ਸੀ ਕਿ ਉਹ ਅਮਰੀਕਾ ਦੀ ਕਿਸੇ ਰਾਸ਼ਟਰੀ ਟੀਮ ਲਈ ਖੇਡੇ ਅਤੇ ਅਮਰੀਕਨ ਫ਼ੌਜ ਵਿਚ ਭਰਤੀ ਹੋਵੇ। ਲਾਕਡਾਊਨ ਦੇ ਚੱਲਦਿਆਂ ਖੇਡਾਂ ਅਤੇ ਸਕੂਲ ਬੰਦ ਸਨ। ਇਸੇ ਦੌਰਾਨ ਉਸ ਦੇ ਕੋਚ ਦੀ ਮੌਤ ਹੋ ਗਈ, ਥੋੜੀ ਦੇਰ ਬਾਅਦ ਕੋਚ ਦੀ ਪਤਨੀ ਵੀ ਅਕਾਲ ਚਲਾਣਾ ਕਰ ਗਈ। 
ਉਹ ਇਕ ਮਾਮੂਲੀ ਸਕੂਲ ਦੇ ਟੈਸਟ ਵਿੱਚੋਂ ਫ਼ੇਲ੍ਹ ਹੋ ਗਈ ਤੇ ਮਾੜੀ ਕਿਸਮਤ ਡਿਪਰੈਸ਼ਨ ਨੇ ਘੇਰ ਲਈ ਅਤੇ ਕੁਝ ਦਿਨ ਥੋੜੀ ਚੁੱਪ-ਚਾਪ ਰਹਿਣ ਉਪਰੰਤ ਮੌਤ ਨੂੰ ਗਲੇ ਲਗਾ ਗਈ। ਡਿਪਰੈਂਸ਼ਨ ਬਹੁਤ ਭੈੜੀ ਬੀਮਾਰੀ ਹੈ। ਜੇਕਰ ਬੱਚੇ ਚੁੱਪ-ਚਾਪ ਰਹਿਣ ਤਾਂ ਉਨ੍ਹਾਂ ਨਾਲ ਗੱਲ ਕਰੋ। ਡਿਪਰੈਸ਼ਨ ਕਈ ਕੀਮਤੀ ਜਾਨਾਂ ਖਾ ਰਿਹਾ ਹੈ। ਬੱਚਿਆਂ ਨੂੰ ਇਸ ਤੋਂ ਜਾਗਰੂਕ ਕਰੋ। ਵਾਹਿਗੁਰੂ ਅਮਨੀਤ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ। 


author

Lalita Mam

Content Editor

Related News