ਬੱਚੇ ਨੂੰ ਬਚਾਉਣ ਗਏ ਪੰਜਾਬੀ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਮੌਤ

Wednesday, Aug 14, 2024 - 03:54 PM (IST)

ਬੱਚੇ ਨੂੰ ਬਚਾਉਣ ਗਏ ਪੰਜਾਬੀ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਮੌਤ

ਮਿਲਾਨ (ਸਾਬੀ ਚੀਨੀਆ)- ਵਿਦੇਸ਼ਾਂ ਵਿੱਚ ਭਾਰਤੀਆਂ ਦੀਆਂ ਹਾਦਸੇ ਦੌਰਾਨ ਮੌਤ ਹੋ ਜਾਣ ਦੀਆ ਖ਼ਬਰਾਂ ਸਾਹਮਣੇ ਆਉਂਦੀਆ ਰਹਿੰਦੀਆਂ ਹਨ। ਇਸੇ ਤਰ੍ਹਾਂ ਦੀ ਇਕ ਘਟਨਾ ਵਿੱਚ ਇਟਲੀ ਵੱਸਦੇ ਪੰਜਾਬੀ ਨੌਜਵਾਨ ਤਰਨਦੀਪ ਸਿੰਘ ਦੀ ਜਾਨ ਚਲੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬੀ ਨੌਜਵਾਨ ਤਰਨਦੀਪ ਜੋ ਕਿ ਆਪਣੇ ਦੋਸਤਾਂ ਨਾਲ ਬ੍ਰੇਸ਼ੀਆ ਨੇੜੇ "ਰੀਵਾ ਦੇਲਾ ਗਾਰਦਾ, ਵਿਖੇ ਘੁੰਮਣ ਗਿਆ ਸੀ, ਉੱਥੇ ਪਾਣੀ ਵਿੱਚ ਡੁੱਬ ਰਹੇ ਜਰਮਨੀ ਮੂਲ ਦੇ ਬੱਚੇ ਨੂੰ ਬਚਾਉਂਦਿਆ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਦੁਬਈ  'ਚ 22 ਸਾਲਾ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ, ਸਦਮੇ 'ਚ ਪਰਿਵਾਰ 

ਉਸ ਦੇ ਸਾਥੀ ਨੌਜਵਾਨ ਹਰਮਨ ਨੇ ਭਰੇ ਮਨ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਸੋਮਵਾਰ ਨੂੰ 5 ਦੋਸਤ ਰੀਵਾ ਦੇਲ ਗਾਰਦਾ ਝੀਲ ਤੇ ਘੁੰਮਣ 'ਤੇ ਗਏ ਸਨ। ਸ਼ਾਮ ਨੂੰ ਤਕਰੀਬਨ 5 ਵਜੇ ਜਰਮਨੀ ਮੂਲ ਦੇ ਇੱਕ ਬੱਚੇ ਨੂੰ ਡੁੱਬਣ ਤੋਂ ਬਚਾਉਣ ਲਈ ਝੀਲ ਵਿੱਚ ਗਿਆ। ਬੱਚੇ ਨੂੰ ਬਚਾਉਂਦਿਆ ਆਪ ਝੀਲ਼ ਵਿੱਚ ਡੁੱਬ ਗਿਆ। ਮੌਕੇ 'ਤੇ ਪਹੁੰਚੀ ਪ੍ਰਸ਼ਾਸ਼ਨ ਦੀ ਟੀਮ ਨੇ ਤਰਨਦੀਪ ਸਿੰਘ ਨੂੰ ਬਾਹਰ ਕੱਢਿਆ, ਜਿੱਥੇ ਉਹ ਮ੍ਰਿਤਕ ਪਾਇਆ ਗਿਆ। ਇਹ ਵੀ ਜਾਣਕਾਰੀ ਮਿਲੀ  ਕਿ ਤਰਨਦੀਪ ਜਿਸ ਬੱਚੇ ਨੂੰ ਬਚਾਉਣ ਲਈ ਝੀਲ਼ ਵਿੱਚ ਗਿਆ ਸੀ, ਉਸਨੂੰ ਪਹਿਲਾ ਬਚਾਅ ਲਿਆ ਗਿਆ ਸੀ। ਜਾਣਕਾਰੀ ਅਨੁਸਾਰ ਤਰਨਦੀਪ ਸਿੰਘ (26) ਚੀਗੋਲੇ ਰਹਿੰਦਾ ਸੀ ਅਤੇ ਯਮੁਨਾਨਗਰ (ਹਰਿਆਣਾ) ਨਾਲ ਸੰਬੰਧਿਤ ਹੈ। ਤਰਨਦੀਪ ਕਰੀਬ 3 ਸਾਲ ਪਹਿਲਾਂ ਭਾਰਤ ਤੋਂ ਇਟਲੀ ਪਹੁੰਚਿਆ ਸੀ ਅਤੇ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸਦੇ ਨਾਲ ਕੰਮ ਕਰਦੇ ਸਾਥੀ ਸਤਨਾਮ ਸਿੰਘ ਨੇ ਦੱਸਿਆ ਕਿ ਤਰਨਦੀਪ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News