12ਵੀਆਂ ਸਾਲਾਨਾ ਤੀਆਂ ਰਿਸ ਵਾਰ ਐਲਕ ਗਰੋਵ ਪਾਰਕ ‘ਚ ਮਨਾਈਆਂ ਗਈਆਂ
Thursday, Aug 13, 2020 - 12:16 PM (IST)
 
            
            ਸੈਕਰਾਮੈਂਟੋ, (ਰਾਜ ਗੋਗਨਾ )- ਬੀਤੇ ਦਿਨ ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਆਪਣੀਆਂ 12ਵੀਂਆਂ ਸਾਲਾਨਾ ਤੀਆਂ ਇਸ ਵਾਰ 9 ਅਗਸਤ, ਦਿਨ ਐਤਵਾਰ ਨੂੰ ਹੋਣੀਆਂ ਸਨ ਪਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਇਸ ਨੂੰ ਵੱਡੇ ਪੱਧਰ ‘ਤੇ ਨਹੀਂ ਮਨਾਇਆ ਗਿਆ। ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਦੇ ਕੁੱਝ ਕੁ ਮੈਂਬਰਾਂ ਨੇ ਸਾਉਣ ਮਹੀਨੇ ਦੇ ਇਸ ਤੀਆਂ ਦੇ ਤਿਉਹਾਰ ਨੂੰ ਐਲਕ ਗਰੋਵ ਰਿਜਨਲ ਪਾਰਕ ‘ਚ ਮਨਾ ਕੇ ਆਪਣੇ ਚਾਅ ਤੇ ਮਲ੍ਹਾਰ ਪੂਰੇ ਕੀਤੇ।
ਆਈਆਂ ਬੀਬੀਆਂ ਨੇ ਬੋਲੀਆਂ ਤੇ ਗਿੱਧਾ ਪਾਇਆ। ਇਸ ਦੌਰਾਨ ਕੋਰੋਨਾ ਵਾਇਰਸ ਹੋਣ ਕਰਕੇ ਖਾਸ ਅਹਿਤਿਆਤ ਵੀ ਰੱਖੇ ਗਏ। ਭਾਵੇਂਕਿ ਹਾਲਾਤ ਇਸ ਤਰ੍ਹਾਂ ਦੇ ਤਿਉਹਾਰ ਮਨਾਉਣ ਦੇ ਅਨੁਕੂਲ ਨਹੀਂ ਸਨ। ਪਰ ਕਹਿੰਦੇ ਹਨ ਕਿ ‘ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਬੋਲੀ ਮੈਂ ਪਾਵਾਂ, ਨੱਚ ਲੈ ਗਿੱਧੇ ਵਿਚ ਤੂੰ’।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            