ਪੰਜਾਬੀ ਬਜ਼ੁਰਗ ਔਰਤ ਦੇ ਕਤਲ ਦੇ ਦੋਸ਼ ''ਚ ਪਤੀ ਗ੍ਰਿਫ਼ਤਾਰ
Friday, Jun 04, 2021 - 10:12 AM (IST)
![ਪੰਜਾਬੀ ਬਜ਼ੁਰਗ ਔਰਤ ਦੇ ਕਤਲ ਦੇ ਦੋਸ਼ ''ਚ ਪਤੀ ਗ੍ਰਿਫ਼ਤਾਰ](https://static.jagbani.com/multimedia/2021_6image_10_12_369733594murder.jpg)
ਨਿਊਯਾਰਕ/ਬਰੈਂਪਟਨ (ਰਾਜ ਗੋਗਨਾ) : ਕੈਨੇਡਾ ਦੇ ਓਨਟਾਰੀਓ ਵਿਖੇ ਲੰਘੇ ਬੁੱਧਵਾਰ ਦੀ ਰਾਤ 9:00 ਵਜੇ ਦੇ ਕਰੀਬ ਬਰੈਂਪਟਨ ਦੀ ਰੋਸ ਰੋਡ ਅਤੇ ਟੈਂਪਲ ਹਿੱਲ ਦੇ ਲਾਗੇ ਇਕ ਪਾਰਕ ਵਿਚ ਇਕ ਬਜ਼ੁਰਗ ਔਰਤ ਬੇਹੋਸ਼ੀ ਦੀ ਹਾਲਤ ਵਿਚ ਮਿਲੀ ਸੀ, ਜਿਸ ਦੀ ਬਾਅਦ ਵਿਚ ਮੌਤ ਹੋ ਗਈ ਹੈ। ਇਸ ਔਰਤ ਦੀ ਪਛਾਣ ਦਲਬੀਰ ਕੌਰ ਰੰਧਾਵਾ ਵਜੋਂ ਹੋਈ ਹੈ।
ਪੁਲਸ ਨੇ ਇਸ ਨੂੰ ਕਤਲ ਦਾ ਮਾਮਲਾ ਦੱਸਿਆ ਹੈ ਅਤੇ ਇਸ ਕਤਲ ਦੇ ਦੋਸ਼ ਹੇਠ ਔਰਤ ਦੇ ਪਤੀ ਜਰਨੈਲ ਸਿੰਘ ਰੰਧਾਵਾ ਨੂੰ ਗ੍ਰਿਫ਼ਤਾਰ ਤੇ ਚਾਰਜ ਕੀਤਾ ਗਿਆ ਹੈ। ਕਤਲ ਦੇ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਜ਼ੁਰਗ ਜੋੜਾ ਘਰੋਂ ਸੈਰ ਕਰਨ ਲਈ ਨਿਕਲਿਆ ਸੀ ਪਰ ਬਾਅਦ ਵਿਚ ਇਹ ਸਭ ਵਾਪਰ ਗਿਆ।