ਅਮਰੀਕਾ 'ਚ ਟਰੱਕ ਹਾਦਸੇ ‘ਚ ਪੰਜਾਬੀ ਦੀ ਮੌਤ

Monday, Aug 09, 2021 - 11:31 PM (IST)

ਅਮਰੀਕਾ 'ਚ ਟਰੱਕ ਹਾਦਸੇ ‘ਚ ਪੰਜਾਬੀ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ)- ਆਏ ਦਿਨ ਅਮੈਰਕਿਨ ਟਰੱਕਿੰਗ ਇੰਡਸਟਰੀ ਤੋਂ ਬੜੀਆਂ ਮੰਦਭਾਗੀ ਖ਼ਬਰ ਪ੍ਰਾਪਤ ਹੋ ਰਹੀਆ ਹਨ। ਫਰਿਜ਼ਨੋ ਨਿਵਾਸੀ ਟਰੱਕ ਡਰਾਈਵਰ ਸ਼ਮਸ਼ੇਰ ਸਿੰਘ (ਸ਼ੇਰਾ) ਸਰਕਾਰੀਆ (53) ਡੈਲਸ ਟੈਕਸਾਸ ਏਰੀਏ ‘ਚ ਫਰੀਵੇਅ 635 ਤੇ ਐਕਸੀਡੈਂਟ ਵਿੱਚ ਮੌਤ ਦੇ ਮੂੰਹ ਜਾ ਪਿਆ। 

ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਟੀਮ ਨੂੰ AUS ਦਾ ਇਹ ਤੇਜ਼ ਗੇਂਦਬਾਜ਼ ਦੇਵੇਗਾ ਕੋਚਿੰਗ

PunjabKesari
ਜਾਣਕਾਰੀ ਮੁਤਾਬਿਕ ਸ਼ੇਰੇ ਨੇ ਟਰੱਕ ਸ਼ੋਲਡਰ ਤੇ ਕੱਢਿਆ ਹੋਇਆ ਸੀ ਅਤੇ ਆਪ ਟਰੱਕ ਤੋਂ ਥੱਲੇ ਉੱਤਰਿਆ ਹੋਇਆ ਸੀ। ਪਿੱਛੋਂ ਸਾਈਡ ਤੋਂ ਟੋ-ਟਰੱਕ ਨੇ ਹਿੱਟ ਕੀਤਾ ਜਿਸ ਕਾਰਨ ਸ਼ੇਰਾ ਟਰੱਕ ਅਤੇ ਸ਼ੋਲਡਰ ਤੇ ਬਣੀ ਕੰਧ ਵਿਚਕਾਰ ਘੁੱਟਿਆ ਗਿਆ ਅਤੇ ਥਾਂਏ ਪ੍ਰਾਣ ਤਿਆਗ ਗਿਆ। ਸ਼ੇਰਾ ਪੰਜ ਕੁ ਸਾਲ ਪਹਿਲਾ ਬਲੱਡ ਰਲੇਸ਼ਨ ਦੇ ਤੌਰ ਤੇ ਪਰਿਵਾਰ ਸਮੇਤ ਇਟਲੀ ਤੋਂ ਆਪਣੇ ਸਾਢੂ ਸਤਨਾਮ ਸਿੰਘ ਸ਼ੇਰ-ਗਿੱਲ ਕੋਲ ਫਰਿਜ਼ਨੋ ਆਣ ਵਸਿਆ ਸੀ। ਪਿਛਲੇ ਤਿੰਨ ਸਾਲ ਤੋਂ ਵਿਰਕ ਟਰੱਕਿੰਗ ਲਈ ਡਰਾਈਵ ਕਰ ਰਿਹਾ ਸੀ ਕਿ ਅਚਾਨਕ ਇਹ ਭਾਣਾ ਵਰਤ ਗਿਆ। ਸ਼ਮਸ਼ੇਰ ਸਿੰਘ ਸ਼ੇਰੇ ਦਾ ਪਿਛਲਾ ਪਿੰਡ ਢੰਡੇ ਜ਼ਿਲ੍ਹਾ ਜਲੰਧਰ, ਨੇੜੇ ਗੁਰਾਇਆ ਹੈ। ਸ਼ੇਰਾ ਆਪਣੇ ਪਿੱਛੇ ਪਤਨੀ, ਦੋ ਜਵਾਨ ਧੀਆਂ ਤੇ 11 ਕੁ ਸਾਲ ਦਾ ਬੱਚਾ ਛੱਡ ਗਿਆ ਹੈ। 

ਇਹ ਖ਼ਬਰ ਪੜ੍ਹੋ- ਦਿੱਲੀ ਦੇ ਅਸ਼ੋਕ ਹੋਟਲ 'ਚ ਓਲੰਪਿਕ ਤਮਗਾ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News