ਇਟਲੀ ਨਗਰ ਨਿਗਮ ਚੋਣਾਂ ''ਚ ਖੜ੍ਹੇ ਪੰਜਾਬੀ ਉਮੀਦਵਾਰਾਂ ਨੂੰ ਲੋਕ ਪਾਉਣ ਵੋਟ

Thursday, Sep 03, 2020 - 12:35 PM (IST)

ਇਟਲੀ ਨਗਰ ਨਿਗਮ ਚੋਣਾਂ ''ਚ ਖੜ੍ਹੇ ਪੰਜਾਬੀ ਉਮੀਦਵਾਰਾਂ ਨੂੰ ਲੋਕ ਪਾਉਣ ਵੋਟ

ਮਿਲਾਨ, (ਸਾਬੀ ਚੀਨੀਆ)- ਇਟਲੀ ਦੇ ਵੱਖ-ਵੱਖ ਸ਼ਹਿਰਾਂ ਵਿਚ 19 ਤੇ 20 ਸਤੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਲਈ ਵੱਖ-ਵੱਖ ਪਾਰਟੀਆਂ ਵੱਲੋਂ ਭਾਰਤੀ ਮੂਲ ਦੇ ਨੌਜਵਾਨ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। 

ਇਨ੍ਹਾਂ ਵਿਚੋਂ ਮਾਨਤੋਵਾ ਤੋਂ ਕਾਂਗਰਸ ਦੇ ਨੌਜਵਾਨ ਆਗੂ ਦਿਲਬਾਗ ਚਾਨਾ ਵੀ ਇਕ ਹਨ। ਉਨ੍ਹਾਂ ਦੀ ਚੋਣ ਮਹਿੰਮ ਬਾਰੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਵਰਸੀਜ਼ ਕਾਂਗਰਸ ਦੇ ਕਨਵੀਨਅਰ ਰਾਜਵਿੰਦਰ ਸਿੰਘ ਸਵਿਟਰਲੈਂਡ ਨੇ ਆਖਿਆ ਕਿ ਅਸੀਂ ਚਾਹੁੰਦੇ ਸੀ ਕਿ ਭਾਰਤੀ ਮੂਲ ਦੇ ਉਮੀਦਵਾਰਾਂ ਲਈ ਰੈਲੀਆਂ ਕਰਨ ਪਰ ਲਾਕਡਾਊਨ ਕਰਕੇ ਇਹ ਸੰਭਵ ਨਹੀਂ ਹੈ । ਇਸ ਲਈ ਉਹ ਆਪਣੇ ਵਲੋਂ ਇਟਲੀ ਰਹਿੰਦੇ ਸਾਰੇ ਭਾਰਤੀਆਂ ਨੂੰ ਅਪੀਲ ਕਰਦੇ ਹਨ ਕਿ ਜਿਸ ਵੀ ਨਗਰ ਕੌਂਸਲ ਵਿਚ ਕੋਈ ਭਾਰਤੀ ਮੂਲ ਦਾ ਵਿਅਕਤੀ ਚੋਣ ਲੜ ਰਿਹਾ ਹੈ, ਉਸਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਜ਼ਰੂਰ ਬਣਾਉਣ ਤਾਂ ਜੋ ਅਸੀਂ ਇਟਲੀ ਵਿਚ ਸਿਆਸੀ ਤੌਰ 'ਤੇ ਵੀ ਮਜਬੂਤ ਹੋ ਸਕੀਏ ।


author

Lalita Mam

Content Editor

Related News