ਪੰਜਾਬੀ ਮੁੰਡੇ ਦਾ ਕਾਰਾ ! ਏਅਰਪੋਰਟ ਦੇ ਰੇਲ ਟਰੈਕ ''ਤੇ ਪੈ ਗਿਆ ਲੰਮਾ, ਰੋਕਣੀ ਪਈ ਟਰੇਨ, ਅਫਸਰਾਂ ਦੇ ਸੁੱਕੇ ਸਾਹ

Tuesday, Aug 18, 2026 - 12:18 PM (IST)

ਪੰਜਾਬੀ ਮੁੰਡੇ ਦਾ ਕਾਰਾ ! ਏਅਰਪੋਰਟ ਦੇ ਰੇਲ ਟਰੈਕ ''ਤੇ ਪੈ ਗਿਆ ਲੰਮਾ, ਰੋਕਣੀ ਪਈ ਟਰੇਨ, ਅਫਸਰਾਂ ਦੇ ਸੁੱਕੇ ਸਾਹ

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ (YVR) ਸਥਿਤ 'ਕੈਨੇਡਾ ਲਾਈਨ' ਦੇ ਸਕਾਈ-ਟਰੇਨ ਟਰੈਕ 'ਤੇ ਇੱਕ ਪੰਜਾਬੀ ਨੌਜਵਾਨ ਨੇ ਬੈਠ ਕੇ ਰੱਝ ਕੇ ਹੰਗਾਮਾ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਸ ਦੀ ਇਸ ਹਰਕਤ ਕਾਰਨ ਏਅਰਪੋਰਟ ਦੀ ਟਰੇਨ ਸੇਵਾ ਕਾਫ਼ੀ ਦੇਰ ਤੱਕ ਪ੍ਰਭਾਵਿਤ ਰਹੀ, ਜਿਸ ਕਾਰਨ ਸੁਰੱਖਿਆ ਕਰਮਚਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚਣਾ ਪਿਆ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਪੰਜਾਬੀ ਨੌਜਵਾਨ ਰਿਚਮੰਡ ਸਥਿਤ YVR ਏਅਰਪੋਰਟ ਸਟੇਸ਼ਨ ਦੇ ਟਰੈਕ 'ਤੇ ਬੈਠਾ ਹੈ। ਜਦੋਂ ਉਸ ਨੂੰ ਟਰੈਕ ਤੋਂ ਹਟਣ ਲਈ ਕਿਹਾ ਜਾਂਦਾ ਹੈ ਤਾਂ ਉਹ ਇਨਕਾਰ ਕਰ ਦਿੰਦਾ ਹੈ ਤੇ ਨਾਅਰੇਬਾਜ਼ੀ ਕਰਦਾ ਹੋਇਆ ਰੌਲਾ ਪਾਉਣ ਲੱਗਦਾ ਹੈ, ਜਿਸ ਕਾਰਨ ਸੁਰੱਖਿਆ ਕਰਮਚਾਰੀਆਂ ਨੂੰ ਉਸ ਨੂੰ ਕਾਬੂ ਕਰਨ ਲਈ ਦਖ਼ਲ ਦੇਣਾ ਪੈਂਦਾ ਹੈ।

More footage of the man who refused to get off skytrain track at YVR in Richmond, BC being arrested🚆👀 pic.twitter.com/L6cj2v1dfz

— 604RAW (@604RAW) August 18, 2026

ਇਹ ਵੀ ਪੜ੍ਹੋ- ਦੇਸ਼ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ ! ISI ਦੇ 200 ਤੋਂ ਵੱਧ ਅੱਤਵਾਦੀ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ YVR-ਏਅਰਪੋਰਟ ਸਟੇਸ਼ਨ 'ਕੈਨੇਡਾ ਲਾਈਨ' ਦਾ ਅੰਤਿਮ ਸਟੇਸ਼ਨ ਹੈ। ਇਹ ਸਟੇਸ਼ਨ 'ਸਿੰਗਲ ਟਰੈਕ' ਹੋਣ ਕਾਰਨ ਟਰੈਕ 'ਤੇ ਕਿਸੇ ਵਿਅਕਤੀ ਦੇ ਆਉਣ ਨਾਲ ਟਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੁਕ ਜਾਂਦੀ ਹੈ। ਟ੍ਰਾਂਸਲਿੰਕ ਦੇ ਟਾਈਮ ਟੇਬਲ ਅਨੁਸਾਰ, ਇਹ ਟਰੇਨ ਵਾਟਰਫ੍ਰੰਟ ਸਟੇਸ਼ਨ ਤੋਂ YVR-ਏਅਰਪੋਰਟ ਵਿਚਕਾਰ ਚੱਲਦੀ ਹੈ।

ਫਿਲਹਾਲ ਖ਼ਬਰ ਲਿਖੇ ਜਾਣ ਤੱਕ ਟ੍ਰਾਂਸਲਿੰਕ ਜਾਂ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਸ ਦੁਆਰਾ ਇਸ ਘਟਨਾ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਵਾਇਰਲ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਸੁਰੱਖਿਆ ਅਧਿਕਾਰੀਆਂ ਨੇ ਨੌਜਵਾਨ ਨੂੰ ਟਰੈਕ ਤੋਂ ਹੇਠਾਂ ਉਤਾਰ ਕੇ ਉਸ ਨੂੰ ਕਾਬੂ ਕਰ ਲਿਆ ਹੈ। ਫਿਲਹਾਲ ਅੱਗੇ ਕੀ ਕਾਰਵਾਈ ਹੁੰਦੀ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News