''''ਜੇ ਕੈਨਡਾ EU ''ਚ ਸ਼ਾਮਲ ਹੋਇਆ ਤਾਂ ਪੂਰਾ ਯੂਰਪ ਭੁਗਤੇਗਾ ਖ਼ਾਮਿਆਜ਼ਾ..!'''', ਟਰੰਪ ਨੇ ਦੇ''ਤੀ ਚਿਤਾਵਨੀ
Thursday, Sep 17, 2026 - 04:09 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪੀਅਨ ਯੂਨੀਅਨ (EU) ਵੱਲੋਂ ਕੈਨੇਡਾ ਨੂੰ ਆਪਣਾ ਪਹਿਲਾ 'ਐਸੋਸੀਏਟ ਮੈਂਬਰ' ਬਣਾਉਣ ਦੀ ਪੇਸ਼ਕਸ਼ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਕਦਮ ਅਮਰੀਕਾ ਖ਼ਿਲਾਫ਼ "ਦੁਸ਼ਮਣੀ ਭਰੀ ਕਾਰਵਾਈ" ਤਹਿਤ ਚੁੱਕਿਆ ਗਿਆ, ਤਾਂ ਅਮਰੀਕਾ ਯੂਰਪ ਤੋਂ ਹੋਣ ਵਾਲੇ ਵਪਾਰ 'ਤੇ ਭਾਰੀ ਟੈਰਿਫ ਲਗਾਏਗਾ ਤੇ ਵਪਾਰ ਨੂੰ ਪੂਰੀ ਤਰ੍ਹਾਂ ਬੰਦ ਵੀ ਕਰ ਸਕਦਾ ਹੈ।
ਟਰੰਪ ਨੇ ਕੈਨੇਡਾ ਦੇ ਯੂਰੋਪੀਅਨ ਯੂਨੀਅਨ 'ਚ ਸ਼ਾਮਲ ਹੋਣ ਦੇ ਮੁੱਦੇ ਨੂੰ ਮਜ਼ਾਕ ਕਰਾਰ ਦਿੱਤਾ। ਉਨ੍ਹਾਂ ਕਿਹਾ, "ਜੇ ਉਨ੍ਹਾਂ ਦੀ ਨੀਅਤ ਮਾੜੀ ਹੈ, ਤਾਂ ਅਸੀਂ ਯੂਰਪ 'ਤੇ ਬਹੁਤ ਭਾਰੀ ਟੈਰਿਫ ਲਗਾਵਾਂਗੇ ਤੇ ਹੋ ਸਕਦਾ ਹੈ ਕਿ ਕਈ ਚੀਜ਼ਾਂ ਦਾ ਵਪਾਰ ਬੰਦ ਵੀ ਕਰ ਦੇਈਏ।'' ਇਸ ਮਗਰੋਂ ਟਰੰਪ ਨੇ ਕੈਨੇਡਾ ਨੂੰ ਬਹੁਤ ਮਾੜਾ ਵਪਾਰਕ ਭਾਈਵਾਲ ਕਰਾਰ ਦਿੱਤਾ।
ਇਹ ਵੀ ਪੜ੍ਹੋ- ਜਨਮ ਤੇ ਮੌਤ ਰਜਿਸਟ੍ਰੇਸ਼ਨ ਦੇ ਨਿਯਮਾਂ 'ਚ ਵੱਡਾ ਬਦਲਾਅ ! 1 ਅਕਤੂਬਰ ਤੋਂ ਹੋਵੇਗਾ ਲਾਗੂ
ਯੂਰਪੀਅਨ ਕਮਿਸ਼ਨ ਦੀ ਚੇਅਰਪਰਸਨ ਉਰਸੁਲਾ ਵੌਨ ਡੇਰ ਲੇਏਨ ਨੇ ਸਟ੍ਰਾਸਬਰਗ 'ਚ ਆਪਣੇ ਸੰਬੋਧਨ ਦੌਰਾਨ ਕੈਨੇਡਾ ਨੂੰ 'ਐਸੋਸੀਏਟ ਮੈਂਬਰਸ਼ਿਪ' ਦੇਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਟੈਕਨਾਲੋਜੀ, ਰੱਖਿਆ, ਊਰਜਾ, ਕ੍ਰਿਟੀਕਲ ਮਿਨਰਲਜ਼ ਅਤੇ ਆਰਕਟਿਕ ਖੇਤਰ ਵਿੱਚ ਕੈਨੇਡਾ ਨਾਲ ਸਾਂਝੇਦਾਰੀ ਨੂੰ ਨਵੀਂ ਉਚਾਈ 'ਤੇ ਲੈ ਕੇ ਜਾਣ ਦੀ ਗੱਲ ਕਹੀ।
ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਦੀਆਂ ਸਖ਼ਤ ਟੈਰਿਫ ਨੀਤੀਆਂ ਅਤੇ ਟ੍ਰੇਡ ਵਾਰ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕਾ 'ਤੇ ਆਪਣੀ ਆਰਥਿਕ ਨਿਰਭਰਤਾ ਘਟਾਉਣ ਲਈ ਯੂਰਪੀਅਨ ਯੂਨੀਅਨ ਨਾਲ ਸਬੰਧ ਮਜ਼ਬੂਤ ਕਰ ਰਹੇ ਹਨ। ਕੈਨੇਡਾ ਨੇ ਇਸ ਨੂੰ ਇੱਕ ਖਾਸ ਗੱਠਜੋੜ ਬਣਾਉਣ ਦੀ ਦਿਸ਼ਾ 'ਚ ਵੱਡਾ ਕਦਮ ਮੰਨਿਆ ਹੈ। ਹੁਣ ਦੇਖਣਾ ਹੋਵੇਗਾ ਕਿ ਜੇਕਰ ਕੈਨੇਡਾ ਯੂਰਪੀਅਨ ਯੂਨੀਅਨ 'ਚ ਸ਼ਾਮਲ ਹੁੰਦਾ ਹੈ ਤਾਂ ਇਸ ਦੇ ਅਮਰੀਕਾ ਨਾਲ ਸਬੰਧਾਂ 'ਤੇ ਕੀ ਅਸਰ ਪਵੇਗਾ।
ਇਹ ਵੀ ਪੜ੍ਹੋ- ਟਰੰਪ ਦੀ 100 ਫ਼ੀਸਦੀ ਟੈਰਿਫ਼ ਦੀ ਧਮਕੀ 'ਤੇ ਭਾਰਤ ਦਾ ਮੂੰਹਤੋੜ ਜਵਾਬ, ਜਾਰੀ ਰਹੇਗੀ ਖਰੀਦਦਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
