4 ਪੰਜਾਬੀ ਡਿਪੋਰਟ ! ਕੈਨੇਡਾ ਨੇ ਮੁੜ ਜਹਾਜ਼ ਭਰ ਕੇ ਕੱਢੇ ਪ੍ਰਵਾਸੀ

Tuesday, Sep 15, 2026 - 11:51 AM (IST)

4 ਪੰਜਾਬੀ ਡਿਪੋਰਟ ! ਕੈਨੇਡਾ ਨੇ ਮੁੜ ਜਹਾਜ਼ ਭਰ ਕੇ ਕੱਢੇ ਪ੍ਰਵਾਸੀ

ਇੰਟਰਨੈਸ਼ਨਲ ਡੈਸਕ- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਸੰਗਠਿਤ ਅਪਰਾਧ ਅਤੇ ਫਿਰੌਤੀ ਮੰਗਣ ਵਰਗੇ ਮਾਮਲਿਆਂ 'ਚ ਸ਼ਾਮਲ ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 111 ਪ੍ਰਵਾਸੀਆਂ ਨੂੰ ਡਿਪੋਰਟ ਕਰ ਦਿੱਤਾ ਹੈ। ਏਜੰਸੀ ਅਨੁਸਾਰ 3 ਸਤੰਬਰ ਤੱਕ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ (IRPA) ਤਹਿਤ ਕੁੱਲ 188 ਪ੍ਰਵਾਸੀਆਂ ਖ਼ਿਲਾਫ਼ ਰਿਮੂਵਲ ਆਰਡਰ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ।

ਡਿਪੋਰਟ ਕੀਤੇ ਗਏ ਪ੍ਰਵਾਸੀਆਂ 'ਚ ਪੰਜਾਬ ਦੇ ਵੀ 4 ਨੌਜਵਾਨ ਸ਼ਾਮਲ ਹਨ। ਇਨ੍ਹਾਂ 'ਚੋਂ ਪਲਵਿੰਦਰ ਸਿੰਘ ਨੂੰ ਸਾਲ 2025 'ਚ ਫਿਰੌਤੀ ਮਗਰੋਂ ਗੋਲੀਬਾਰੀ 'ਚ ਸ਼ਾਮਲ ਹੋਣ ਅਤੇ ਅਪਰਾਧਿਕ ਸੰਗਠਨ ਦਾ ਹਿੱਸਾ ਹੋਣ ਕਾਰਨ ਡਿਪੋਰਟ ਕੀਤਾ ਗਿਆ ਹੈ, ਜਦਕਿ ਜਸਮੇਰ ਸਿੰਘ ਨੂੰ ਗੈਰ-ਕਾਨੂੰਨੀ ਤੌਰ 'ਤੇ ਬੰਧਕ ਬਣਾਉਣ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਡਿਪੋਰਟ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਅਮਿਤੋਜ ਬਾਜਵਾ ਨੂੰ ਹਥਿਆਰਾਂ ਦੀ ਵਰਤੋਂ, ਫਿਰੌਤੀ ਲਈ ਗੋਲੀਬਾਰੀ ਅਤੇ ਅਪਰਾਧਿਕ ਗਿਰੋਹ ਨਾਲ ਸਬੰਧਤ ਹੋਣ ਅਤੇ ਸਾਹਿਬਜੋਤ ਸਿੰਘ ਨੂੰ ਅਪਰਾਧਿਕ ਗਿਰੋਹ ਦੇ ਨੈੱਟਵਰਕ ਨਾਲ ਜੁੜਨ ਅਤੇ ਅਪਰਾਧ ਕਬੂਲਣ ਤੋਂ ਬਾਅਦ ਡਿਪੋਰਟ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ- ਭਾਰਤ ਦੇ ਟੋਟੇ ਕਰਨ ਵਾਲਾ ਬ੍ਰਿਟੇਨ ਹੁਣ ਖ਼ੁਦ ਪਹੁੰਚਿਆ ਟੁੱਟਣ ਦੀ ਕਗਾਰ 'ਤੇ ! ਕਾਰਡਿਫ਼ 'ਚ ਹੋ ਗਏ 'ਦਸਤਖ਼ਤ'

ਇਸ ਤੋਂ ਇਲਾਵਾ ਪੈਸਿਫਿਕ ਰੀਜਨ 'ਚ 91 ਪ੍ਰਵਾਸੀਆਂ ਦੇ ਰਿਮੂਵਲ ਆਰਡਰ ਜਾਰੀ ਕੀਤੇ ਗਏ ਹਨ, ਜਿਨ੍ਹਾਂ 'ਚੋਂ 58 ਨੂੰ ਡਿਪੋਰਟ ਕਰ ਦਿੱਤਾ ਗਿਆ ਹੈ, ਜਦਕਿ ਪ੍ਰੇਰੀ ਰੀਜਨ 'ਚ 47 ਰਿਮੂਵਲ ਆਰਡਰ ਜਾਰੀ ਕੀਤੇ ਗਏ ਹਨ, ਜਿਨ੍ਹਾਂ 'ਚੋਂ 30 ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਨਾਲ ਹੀ ਗ੍ਰੇਟਰ ਟੋਰਾਂਟੋ ਏਰੀਆ 'ਚ 50 ਪ੍ਰਵਾਸੀਆਂ ਦੇ ਰਿਮੂਵਲ ਆਰਡਰ ਜਾਰੀ ਕੀਤੇ ਜਾਣ ਮਗਰੋਂ 23 ਨੂੰ ਡਿਪੋਰਟ ਕਰ ਦਿੱਤਾ ਗਿਆ ਹੈ।

ਇਸ ਮਾਮਲੇ 'ਚ ਕੈਨੇਡਾ ਦੇ ਪਬਲਿਕ ਸਕਿਓਰਿਟੀ ਮੰਤਰੀ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਫਿਰੌਤੀ ਅਤੇ ਸੰਗਠਿਤ ਅਪਰਾਧ ਸਮਾਜ ਲਈ ਵੱਡਾ ਖ਼ਤਰਾ ਹਨ। ਸਰਕਾਰ ਪੁਲਸ ਏਜੰਸੀਆਂ ਨਾਲ ਮਿਲ ਕੇ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖੇਗੀ।

ਉੱਥੇ ਹੀ ਸੀ.ਬੀ.ਐੱਸ.ਏ. ਦੀ ਪ੍ਰਧਾਨ ਏਰਿਨ ਓ'ਗੋਰਮਨ ਨੇ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ ਸਾਲ 2025 ਦੌਰਾਨ ਏਜੰਸੀ ਨੇ 23,160 ਗੈਰ-ਕਾਨੂੰਨੀ ਤੌਰ 'ਤੇ ਇੱਥੇ ਰਹਿ ਰਹੇ ਪ੍ਰਵਾਸੀਆਂ ਨੂੰ ਕੈਨੇਡਾ ਤੋਂ ਬਾਹਰ ਭੇਜਿਆ ਸੀ, ਜਿਨ੍ਹਾਂ 'ਚੋਂ 1,010 ਗੰਭੀਰ ਅਪਰਾਧਾਂ, ਰਾਸ਼ਟਰੀ ਸੁਰੱਖਿਆ ਅਤੇ ਸੰਗਠਿਤ ਅਪਰਾਧਾਂ 'ਚ ਸ਼ਾਮਲ ਸਨ। ਇਸ ਵੇਲੇ ਏਜੰਸੀ ਹਰ ਹਫ਼ਤੇ ਲਗਭਗ 400 ਲੋਕਾਂ ਨੂੰ ਡਿਪੋਰਟ ਕਰ ਰਹੀ ਹੈ ਅਤੇ ਬਜਟ 2025 ਤਹਿਤ 1,000 ਨਵੇਂ ਬਾਰਡਰ ਅਫ਼ਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਮਗਰੋਂ ਇਹ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਇਤਿਹਾਸ ਦੇ ਸਭ ਤੋਂ ਵੱਡੇ ਊਰਜਾ ਸੰਕਟ ਦਾ ਮੰਡਰਾ ਰਿਹੈ ਖ਼ਤਰਾ ! ਬੁਰੀ ਤਰ੍ਹਾਂ ਹਿੱਲ ਗਈ ਪੂਰੀ ਦੁਨੀਆ ਦੀ ਸਪਲਾਈ ਚੇਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News