ਕੈਨੇਡਾ ਨੇ ਡਿਪਰੋਟ ਕਰ 'ਤੇ 60 ਫ਼ੀਸਦੀ ਪੰਜਾਬੀ ! ਹੈਰਾਨੀਜਨਕ ਅੰਕੜੇ ਆਏ ਸਾਹਮਣੇ

Thursday, Sep 17, 2026 - 11:06 AM (IST)

ਕੈਨੇਡਾ ਨੇ ਡਿਪਰੋਟ ਕਰ 'ਤੇ 60 ਫ਼ੀਸਦੀ ਪੰਜਾਬੀ ! ਹੈਰਾਨੀਜਨਕ ਅੰਕੜੇ ਆਏ ਸਾਹਮਣੇ

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿੱਚ ਇਮੀਗ੍ਰੇਸ਼ਨ ਉਲੰਘਣਾਵਾਂ 'ਤੇ ਵਧੀ ਹੋਈ ਕਾਰਵਾਈ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬੀਆਂ 'ਤੇ ਪਿਆ ਹੈ। 31 ਜੁਲਾਈ, 2026 ਤੱਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ ਸੱਤ ਮਹੀਨਿਆਂ ਵਿੱਚ ਕੁੱਲ 12,491 ਲੋਕਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ। ਇਨ੍ਹਾਂ ਵਿੱਚੋਂ 3,717 ਭਾਰਤੀ ਨਾਗਰਿਕ ਹਨ, ਜੋ ਕਿ ਕੁੱਲ ਡਿਪੋਰਟੇਸ਼ਨ ਦਾ ਲਗਭਗ 29.8% ਹਨ।

ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਵਿੱਚੋਂ 60 ਪ੍ਰਤੀਸ਼ਤ ਇਕੱਲੇ ਪੰਜਾਬ ਤੋਂ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਹਨ ਜੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੋਰ ਵੀਜ਼ਾ ਪ੍ਰਾਪਤ ਕਰਨ ਵਿੱਚ ਅਸਮਰੱਥ ਸਨ। ਇਹ ਰੁਝਾਨ ਅਗਸਤ ਅਤੇ ਸਤੰਬਰ ਵਿੱਚ ਵੀ ਜਾਰੀ ਰਿਹਾ। ਇਹ ਖਦਸ਼ਾ ਹੈ ਕਿ ਦਸੰਬਰ 2026 ਤੱਕ ਇਹ ਅੰਕੜਾ 6,000 ਤੋਂ 8,000 ਤੱਕ ਪਹੁੰਚ ਜਾਵੇਗਾ।

ਅੰਕੜਿਆਂ ਮੁਤਾਬਕ ਸਾਲ 2024 ਵਿਚ 2,004 ,ਸਾਲ 2025 ਵਿਚ 3,779 ਅਤੇ ਸਾਲ 2026 (ਜਨਵਰੀ-ਜੁਲਾਈ) ਵਿਚ 3,717 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ। ਜ਼ਿਕਰਯੋਗ ਹੈ ਕਿ ਸੀਬੀਐਸਏ ਨੇ ਸਾਲ 2025 ਵਿੱਚ ਕੁੱਲ 23,160 ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਸੀ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਸਾਲਾਨਾ ਅੰਕੜਾ ਸੀ। ਏਜੰਸੀ ਅਨੁਸਾਰ ਇਸ ਸਮੇਂ ਹਰ ਹਫ਼ਤੇ ਲਗਭਗ 400 ਅਯੋਗ ਵਿਅਕਤੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਵਧ ਗਿਆ ਬਾਲਣ ਸੰਕਟ ! ਫਰਾਂਸ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

ਸੀਬੀਐਸਏ ਦੀ ਰਿਪੋਰਟ ਅਨੁਸਾਰ ਦੇਸ਼ ਨਿਕਾਲੇ ਦੇ ਮੁੱਖ ਕਾਰਨਾਂ ਵਿੱਚ ਨਿਯਮਾਂ ਦੀ ਉਲੰਘਣਾ (non-compliance), ਅਪਰਾਧਿਕ ਗਤੀਵਿਧੀਆਂ ਅਤੇ ਗਲਤ ਜਾਣਕਾਰੀ ਜਾਂ ਧੋਖਾਧੜੀ ਸ਼ਾਮਲ ਹਨ। ਸੀਬੀਐਸਏ ਮੁਤਾਬਕ 12,491 ਹਟਾਏ ਗਏ ਲੋਕਾਂ ਵਿੱਚੋਂ ਸਭ ਤੋਂ ਵੱਡਾ ਅਨੁਪਾਤ (10,050) ਸ਼ਰਨਾਰਥੀ ਦਾਅਵਿਆਂ ਨਾਲ ਸਬੰਧਤ ਗੈਰ-ਪਾਲਣਾ ਮਾਮਲਿਆਂ ਦਾ ਹੈ ।  ਇਸ ਤੋਂ ਇਲਾਵਾ ਜਿਹੜੇ 44,781 ਮਾਮਲਿਆਂ ਵਿਚ ਕੱਢਣ ਦੀ ਪ੍ਰਕਿਕਿਆ ਚੱਲ ਰਹੀ ਹੈ ਉਨ੍ਹਾਂ ਵਿਚ ਵੀ 8,817 ਭਾਰਤੀ ਨਾਗਰਿਕ ਸ਼ਾਮਲ ਹਨ ਜੋ ਕੁੱਲ ਲੰਬਿਤ ਮਾਮਲਿਆਂ ਦਾ 19.7% ਹਨ। ਇਸ ਤੋਂ ਇਲਾਵਾ ਗੈਰ-ਦਾਅਵੇਦਾਰ ਗੈਰ-ਪਾਲਣਾ ਦੇ 1,544 ਮਾਮਲੇ, ਅਪਰਾਧਿਕਤਾ ਦੇ 746,ਅਤੇ ਗਲਤ ਜਾਣਕਾਰੀ ਦੇ 67 ਮਾਮਲੇ ਦਰਜ ਕੀਤੇ ਗਏ। ਕੈਨੇਡੀਅਨ ਸਰਕਾਰ ਇਮੀਗ੍ਰੇਸ਼ਨ ਦਸਤਾਵੇਜ਼ਾਂ 'ਤੇ ਗਲਤ ਜਾਣਕਾਰੀ ਪ੍ਰਦਾਨ ਕਰਨ ਲਈ ਪੰਜ ਸਾਲ ਤੱਕ ਦੀ ਪ੍ਰਵੇਸ਼ ਪਾਬੰਦੀ ਲਗਾ ਸਕਦੀ ਹੈ। 3 ਸਤੰਬਰ, 2026 ਤੱਕ ਸੀਬੀਐਸਏ ਨੇ ਜਬਰਨ ਵਸੂਲੀ ਨਾਲ ਜੁੜੇ ਮਾਮਲਿਆਂ ਲਈ 188 ਹਟਾਉਣ ਦੇ ਆਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚੋਂ 111 ਵਿਅਕਤੀਆਂ ਨੂੰ ਹਟਾ ਦਿੱਤਾ ਗਿਆ ਹੈ। ਏਜੰਸੀ ਗੰਭੀਰ ਅਤੇ ਸੰਗਠਿਤ ਅਪਰਾਧ ਵਿੱਚ ਸ਼ਾਮਲ ਵਿਅਕਤੀਆਂ ਨੂੰ ਹਟਾਉਣ ਨੂੰ ਤਰਜੀਹ ਦੇ ਰਹੀ ਹੈ।

12,491 ਮਾਮਲਿਆਂ ਵਿੱਚੋਂ 7,333 ਡਿਪੋਰਟੇਸ਼ਨ ਆਰਡਰ  2,618 ਡਿਪਾਰਚਰ ਆਰਡਰ ਅਤੇ 2,540 ਐਕਸਕਲੂਜ਼ਨ ਆਰਡਰ ਨਾਲ ਸਬੰਧਤ ਹਨ। ਭਾਰਤ ਤੋਂ ਬਾਅਦ ਮੈਕਸੀਕੋ ਦੇ 1,936 ਅਤੇ ਅਮਰੀਕਾ ਦੇ 510 ਨਾਗਰਿਕਾਂ ਨੂੰ ਬਾਹਰ ਕੱਢਿਆ ਗਿਆ। ਇਹ ਅੰਕੜਾ ਪੰਜਾਬੀਆਂ ਲਈ ਚਿੰਤਾਜਨਕ ਹੈ ਕਿਉਂਕਿ ਉਹ ਆਪਣਾ ਸਭ ਕੁਝ ਦਾਅ 'ਤੇ ਲਗਾ ਕੇ ਸੁਨਹਿਰੇ ਭਵਿੱਖ ਲਈ ਉੱਥੇ ਪਹੁੰਚਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News