ਨਵਾਂ ਸ਼ਹਿਰ ਦੇ ਗੁਰਦਿਆਲ ਬਸਰਾ ਦੀ ਇਟਲੀ 'ਚ ਵੱਡੀ ਪ੍ਰਾਪਤੀ, ਬਾਗੋ-ਬਾਗ ਹੋਇਆ ਪੰਜਾਬੀ ਭਾਈਚਾਰਾ

Saturday, Apr 22, 2023 - 04:04 PM (IST)

ਨਵਾਂ ਸ਼ਹਿਰ ਦੇ ਗੁਰਦਿਆਲ ਬਸਰਾ ਦੀ ਇਟਲੀ 'ਚ ਵੱਡੀ ਪ੍ਰਾਪਤੀ, ਬਾਗੋ-ਬਾਗ ਹੋਇਆ ਪੰਜਾਬੀ ਭਾਈਚਾਰਾ

ਰੋਮ (ਦਲਵੀਰ ਕੈਂਥ)- ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਖੋਥੜਾ ਦਾ ਗੁਰਦਿਆਲ ਬਸਰਾ ਇਟਲੀ ਵਿਚ ਬੱਸ ਡਰਾਈਵਰ ਬਣ ਗਿਆ ਹੈ। ਗੁਰਦਿਆਲ 2012 ਵਿਚ ਆਪਣੇ ਮਾਪਿਆਂ ਨਾਲ ਇਟਲੀ ਗਿਆ ਸੀ। ਗੁਰਦਿਆਲ ਨੂੰ ਇਸ ਮੁਕਾਮ 'ਤੇ ਪਹੁੰਚਾਉਣ ਵਿੱਚ ਉਸਦੇ ਮਾਪਿਆ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਨੂੰ ਉਹ ਪਲ-ਪਲ ਸਜਦਾ ਕਰਦਾ ਹੈ। "ਇਟਾਲੀਅਨ ਪੰਜਾਬੀ ਪ੍ਰੈੱਸ ਕੱਲਬ" ਨਾਲ ਗੱਲ਼ਬਾਤ ਕਰਦਿਆ ਗੁਰਦਿਆਲ ਨੇ ਕਿਹਾ ਕਿ ਇਟਲੀ ਵਿੱਚ ਪਹਿਲਾਂ ਪਹਿਲ ਉਸ ਨੇ ਪੜ੍ਹਾਈ ਪੂਰੀ ਕਰਦਿਆਂ ਫੈਕਟਰੀ ਵਿੱਚ ਮਿਹਨਤ ਮੁਸ਼ੱਕਤ ਕੀਤੀ ਪਰ ਦਿਲ ਦਾ ਸੁਫ਼ਨਾ ਸਦਾ ਜਿੰਦਗੀ ਦੀ ਗੱਡੀ ਦੇ ਸਟੇਰਿੰਗ ਵਾਂਗ ਇਟਲੀ ਵਿੱਚ ਬੱਸ ਦਾ ਸਟੇਰਿੰਗ ਫੜ੍ਹਨ ਦਾ ਰਿਹਾ, ਜਿਸ ਨੂੰ ਸੱਚ ਸਾਬਤ ਕਰਨ ਲਈ ਉਸ ਨੇ ਦਿਨ-ਰਾਤ ਪੜ੍ਹਾਈ ਕੀਤੀ ਤੇ ਆਖਿਰ ਉਸ ਨੇ ਬੱਸ ਚਲਾਉਣ ਦਾ ਲਾਇਸੰਸ ਹਾਸਿਲ ਕਰ ਹੀ ਲਿਆ।

ਇਹ ਵੀ ਪੜ੍ਹੋ: ਅਮਰੀਕਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ: ਇਸ ਸਾਲ 10 ਲੱਖ ਤੋਂ ਵਧੇਰੇ ਭਾਰਤੀਆਂ ਨੂੰ ਜਾਰੀ ਕਰੇਗਾ ਵੀਜ਼ੇ

 

PunjabKesari

ਅੱਜ-ਕਲ੍ਹ ਗੁਰਦਿਆਲ ਬਸਰਾ ਜਿਹੜਾ ਕਿ ਇਟਲੀ ਦੇ ਸੂਬਾ ਲੰਬਾਰਦੀਆ ਦੇ ਜਿਲ੍ਹਾ ਬੈਰਗਾਮੋ ਵਿਖੇ ਪਰਿਵਾਰ ਸਮੇਤ ਰਹਿੰਦਾ ਹੈ ਤੇ ਬੱਸ ਦੀ ਸੇਵਾ ਵੀ ਇਸ ਜਿਲ੍ਹੇ ਵਿੱਚ ਕਰਦਾ ਹੈ। ਗੁਰਦਿਆਲ ਬਸਰਾ ਦਾ ਇਹ ਮੁਕਾਮ ਜਿੱਥੇ ਮਾਪਿਆਂ ਲਈ ਮਾਣ ਦਾ ਸਬੱਬ ਬਣ ਗਿਆ ਹੈ ਉੱਥੇ ਹੀ ਉਹ ਸਾਰੇ ਭਾਰਤੀ ਭਾਈਚਾਰੇ ਦੀ ਇਟਾਲੀਅਨ ਤੇ ਹੋਰ ਕਮਿਊਨਿਟੀ ਵਿੱਚ ਬੱਲੇ -ਬੱਲੇ ਵੀ ਕਰਵਾ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਟਲੀ 'ਚ ਵਿਦੇਸ਼ੀਆਂ ਲਈ ਇਟਾਲੀਅਨ ਭਾਸ਼ਾ ਔਖੀ ਹੋਣ ਕਾਰਨ ਬਹੁਤ ਸਾਰੇ ਅਜਿਹੇ ਭਾਰਤੀ ਵੀ ਹਨ ਜਿਹੜੇ ਕਿ ਬੋਲੀ ਨਾ ਆਉਣ ਕਾਰਨ ਕਾਮਯਾਬੀ ਦੇ ਮੁਕਾਮ ਹਾਸਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਜਿਹਨਾਂ ਵਿੱਚ ਡਰਾਈਵਿੰਗ ਲਾਇਸੰਸ ਵੀ ਇੱਕ ਹੈ, ਜਿਸ ਨੂੰ ਹਾਸਲ ਕਰਨ ਲਈ ਵਿਸ਼ੇਸ਼ ਕੋਚਿੰਗ ਸੈਂਟਰ ਵੀ ਭਾਰਤੀਆਂ ਦੀ ਲਾਇਸੰਸ ਕਰਨ ਵਿੱਚ ਮਦਦ ਕਰ ਰਹੇ ਹਨ, ਜਿਹੜੇ ਕਿ ਮਸਾਂ ਕਾਰ ਦਾ ਹੀ ਲਾਇਸੈਂਸ ਪ੍ਰਾਪਤ ਕਰ ਪਾਉਂਦੇ ਹਨ। ਅਜਿਹੇ ਵਿੱਚ ਇਟਲੀ ਵਿੱਚ ਕੋਈ ਪੰਜਾਬੀ ਗੱਭਰੂ ਬੱਸ ਦਾ ਡਰਾਇਵਰ ਬਣ ਇਟਲੀ ਦੇ ਸਰਕਾਰੀ ਤਾਣੇ ਵਿੱਚ ਬੁਣਤਾਂ ਬੁਣਦਾ ਨਜ਼ਰੀ ਆਉਂਦਾ ਹੈ ਤਾਂ ਭਾਈਚਾਰਾ ਤਾਂ ਉਂਝ ਹੀ ਬਾਗੋ-ਬਾਗ ਹੋ ਜਾਂਦਾ ਹੈ। ਗੁਰਦਿਆਲ ਬਸਰਾ ਦਾ ਇਟਲੀ ਵਿੱਚ ਰਹਿਣ ਬਸੇਰਾ ਕਰਦੀ ਭਾਰਤੀ ਨੌਜਵਾਨ ਪੀੜ੍ਹੀ ਨੂੰ ਇਹ ਵਿਸ਼ੇਸ਼ ਮਸ਼ਵਰਾ ਹੈ ਕਿ ਸਾਨੂੰ ਸਭ ਨੂੰ ਇਟਲੀ ਵਿੱਚ ਇਟਾਲੀਅਨ ਭਾਸ਼ਾ ਦਾ ਢੁਕਵਾਂ ਗਿਆਨ ਲੈ ਸਰਕਾਰੀ ਕੰਮਾਂ-ਕਾਰਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ। ਅਜਿਹੇ ਕਦਮ ਇਟਲੀ ਦੇ ਭਾਰਤੀਆਂ ਦਾ ਭੱਵਿਖ ਸੁਖਦ ਅਤੇ ਉਜਵਲ ਬਣਾਉਂਦੇ ਹਨ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਆਸਟ੍ਰੇਲੀਆ ਸਰਕਾਰ ਨੇ ਲਿਆ ਇਤਿਹਾਸਕ ਫ਼ੈਸਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ।

 


author

cherry

Content Editor

Related News