ਇਟਲੀ ''ਚ ਪੰਜਾਬ ਦੀ ਧੀ ਨੇ 8 ਭਾਸ਼ਾਵਾਂ ''ਚ ਕੀਤਾ ਟਾਪ, ਵਧਾਇਆ ਦੇਸ਼ ਦਾ ਮਾਣ
Sunday, Jul 24, 2022 - 06:19 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੀ ਸਭ ਤੋਂ ਵੱਡੀ ਸਟੇਟ ਕੰਪਾਨੀਆ ਦੇ ਸ਼ਹਿਰ ਬੱਤੀਪਾਲੀਆ ਵਿਚ ਗਰੈਜੂਏਸ਼ਨ ਕਰ ਰਹੀ ਹੁਸ਼ਿਆਰਪੁਰ ਤੋਂ ਗੜ੍ਹਸ਼ਕਰ ਰੋਡ 'ਤੇ ਪੈਂਦੇ ਪਿੰਡ ਡਾਂਸੀਵਾਲੀ ਦੀ ਜੰਮਪਲ ਸੁਪਰੀਤ ਕੌਰ ਨੇ 8 ਭਾਸ਼ਾਵਾਂ ਵਿਚ ਟਾਪ ਕਰਕੇ ਦੇਸ਼ ਵਾਸੀਆਂ ਦਾ ਮਾਣ ਵਧਾਇਆ ਹੈ। ਉਸ ਨੇ ਇੰਗਲਿਸ਼, ਸਪੈਨਿਸ਼, ਫਰੈਂਚ ਅਤੇ ਇਟਾਲੀਅਨ ਭਾਸਾਂ ਸਮੇਤ 8 ਭਾਸ਼ਾਵਾਂ ਵਿਚ ਟਾਪ ਕਰਕੇ ਦੇਸ਼ ਦਾ ਮਾਣ ਵਧਾਇਆ।
ਇਸ ਕਾਮਯਾਬੀ 'ਤੇ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਸੁਪਰੀਤ ਕੌਰ ਨੇ ਆਖਿਆ ਕਿ ਉਸਦੇ ਮਾਪਿਆ ਦੀ ਦਿੱਤੀ ਹੱਲਾਸ਼ੇਰੀ ਸਦਕਾ ਦੂਜੇ ਵਿਦਿਆਰਥੀ ਤੋਂ ਅਵੱਲ ਅੰਕ ਪ੍ਰਾਪਤ ਕਰਕੇ ਆਪਣੇ ਮਿੱਥੇ ਟੀਚੇ ਤੱਕ ਪਹੁੱਚ ਸਕੀ ਹੈ। ਸੁਪਰੀਤ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਆਖਿਆ ਕਿ ਇਟਲੀ ਵਿਚ ਸਥਾਨਿਕ ਭਾਸ਼ਾਂ ਇਟਾਲੀਅਨ ਨੂੰ ਜਿਆਦਾ ਤਰਜੀਹ ਹੋਣ ਕਾਰਨ ਪੜ੍ਹਾਈ ਦੇ ਸ਼ੁਰੂਆਤੀ ਦੌਰ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਅੱਜ ਜਦ ਉਸਨੇ ਆਪਣਾ ਨਤੀਜਾ ਵੇਖਿਆ ਤਾਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਮੰਕੀਪਾਕਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 400 ਤੋਂ ਪਾਰ
ਆਪਣੀ ਬੇਟੀ ਦੀ ਕਾਮਯਾਬੀ 'ਤੇ ਖੁਸ਼ੀ ਸਾਂਝੀ ਕਰਦਿਆਂ ਪਿਤਾ ਸੁਲਿੰਦਰ ਸਿੰਘ ਡਾਂਸੀਵਾਲ ਨੇ ਆਖਿਆ ਕਿ ਜਿਸ ਤਰ੍ਹਾਂ ਮਿਹਨਤ ਕਰਕੇ ਇਟਲੀ ਆਏ ਹਜਾਰਾਂ ਮਾਵਾਂ ਦੇ ਪੁੱਤਾਂ ਨੇ ਪਿੱਛੇ ਪੰਜਾਬ ਵਿਚ ਰਹਿੰਦੇ ਆਪਣੇ ਘਰਾਂ ਦੇ ਆਰਥਿਕ ਪੱਖੋਂ ਹਾਲਾਤ ਬਦਲੇ ਸਨ, ਸ਼ਾਇਦ ਹੁਣ ਉਸੇ ਤਰ੍ਹਾ ਪੰਜਾਬੀਆਂ ਦੀ ਦੂਜੀ ਪੀੜ੍ਹੀ ਦੇ ਬੱਚੇ ਇਸ ਦੇਸ਼ ਵਿਚ ਉੱਚ ਅਹੁੱਦਿਆਂ 'ਤੇ ਬਿਰਾਜਮਾਨ ਹੋ ਕਿ ਦੇਸ਼ ਦਾ ਮਾਣ ਵਧਾਉਂਦੇ ਹੋਏ ਸਾਡੀ ਅਗਵਾਈ ਕਰਨਗੇ। ਉਹ ਆਪਣੀ ਧੀ ਦੀ ਇਸ ਪ੍ਰਾਪਤੀ ਤੋਂ ਬਹੁਤ ਜ਼ਿਆਦਾ ਖੁਸ਼ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।