ਪੰਜਾਬ ਭਵਨ ਸਰੀ ਕੈਨੇਡਾ 'ਚ ਮਨਾਇਆ ਗਿਆ ਮਾਪਿਆਂ ਦਾ ਸਤਿਕਾਰ ਦਿਵਸ (ਤਸਵੀਰਾਂ)

7/28/2020 1:13:31 PM

ਨਿਊਯਾਰਕ/ਸਰੀ (ਰਾਜ ਗੋਗਨਾ): ਮਹਾਮਾਰੀ ਦੇ ਦੌਰ ਵਿਚ ਠਹਿਰੀਆਂ ਜ਼ਿੰਦਗੀਆਂ ਨੂੰ ਥੋੜ੍ਹਾ ਰਵਾਂ ਕਰਨ ਲਈ ਕੋਰੋਨਾ ਮਹਾਮਾਰੀ ਦੀਆਂ ਹਦਾਇਤਾਂ ਦੀ ਪਾਲਨਾ ਕਰਦੇ ਹੋਏ, ਪੰਜਾਬ ਭਵਨ ਸਰੀ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ ਬੀਤੇ ਦਿਨ ਪੇਰੈਂਟਸ-ਡੇ ਵਜੋਂ ਮਨਾਇਆ। ਜ਼ਿਕਰਯੋਗ ਹੈ ਕਿ 26 ਜੁਲਾਈ ਵਿਸ਼ਵ ਭਰ ਵਿਚ ਪੇਰੈਂਟਸ-ਡੇ ਵਜੋਂ ਮਨਾਇਆ ਜਾਂਦਾ ਹੈ।

PunjabKesari

PunjabKesari

ਇਸੇ ਦਿਨ ਪੰਜਾਬ ਭਵਨ ਵਿੱਚ ਉੱਚ ਕੋਟੀ ਦੇ ਬੁਲਾਰਿਆਂ ਵੱਲੋਂ ਮਾਪਿਆਂ ਅਤੇ ਔਲਾਦ ਵਿਚਲੇ ਰਿਸ਼ਤਿਆਂ ਦੀਆਂ ਬਾਰੀਕ ਤੰਦਾਂ ਉੱਪਰ ਖੁੱਲ੍ਹ ਕੇ ਚਾਨਣਾ ਪਾਇਆ ਗਿਆ। ਬੁਲਾਰਿਆਂ ਵਿੱਚ ਪ੍ਰੋ.ਕਸ਼ਮੀਰਾ ਸਿੰਘ, ਸ.ਗਿਆਨ ਸਿੰਘ ਸੰਧੂ, ਅਮਰੀਕ ਪਲਾਹੀ,ਅਵਤਾਰ ਮਹੇ ਹੁਰੀਂ ਸ਼ਾਮਿਲ ਸਨ।

PunjabKesari

PunjabKesari

ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਵਿਕਟੋਰੀਆ ਤੋਂ ਲੇਖਕ ਮੱਸਾ ਸਿੰਘ ਦੀ ਪਲੇਠੀ ਕਾਵਿ ਪੁਸਤਕ “ਪਹਿਲੇ ਅੱਥਰੂ'' ਲੋਕ ਅਰਪਣ ਕੀਤੀ ਗਈ। ਪੰਜਾਬ ਭਵਨ ਵੱਲੋਂ ਪੰਜਾਬ ਭਵਨ ਦੇ ਬਾਨੀ ਅਤੇ ਉੱਘੇ ਸਮਾਜ ਸੇਵੀ ਸ੍ਰੀ ਸੁੱਖੀ ਬਾਠ ਨੇ ਆਏ ਲੇਖਕਾਂ ਦਾ ਸਨਮਾਨ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸੰਚਾਲਨ ਕਵਿੰਦਰ ਚਾਂਦ ਨੇ ਕੀਤਾ।

PunjabKesari

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ : ਪਾਲਤੂ ਬਿੱਲੀ 'ਚ ਕੋਰੋਨਾ ਇਨਫੈਕਸ਼ਨ ਦਾ ਪਹਿਲਾ ਮਾਮਲਾ ਦਰਜ

PunjabKesari


Vandana

Content Editor Vandana