ਪਾਕਿਸਤਾਨ ਦਾ ''ਚਾਹਵਾਲਾ'' ਸੰਸਦ ਮੈਂਬਰ ਨਿਕਲਿਆ ਕਰੋੜਪਤੀ, ਲੋਕਾਂ ਦੇ ਉੱਡੇ ਹੋਸ਼

Monday, Aug 13, 2018 - 10:16 PM (IST)

ਇਸਲਾਮਾਬਾਦ— ਪਾਕਿਸਤਾਨ 'ਚ ਹੋਈਆਂ ਆਮ ਚੋਣਾਂ ਦੌਰਾਨ ਜਿਸ ਵਿਅਕਤੀ ਨੂੰ ਲੋਕਾਂ ਨੇ ਚਾਹਵਾਲਾ ਸਮਝ ਕੇ ਚੋਣਾਂ ਜਿਤਾ ਕੇ ਸੰਸਦ 'ਚ ਭੇਜਿਆ ਸੀ ਉਸ ਬਾਰੇ ਹੁਣ ਵੱਡਾ ਖੁਲਾਸਾ ਹੋਇਆ ਹੈ। ਇਸ ਖੁਲਾਸੇ ਤੋਂ ਨਾ ਸਿਰਫ ਉਸ ਹਲਕੇ ਦੇ ਲੋਕ ਹੈਰਾਨ ਹਨ, ਜਿਥੋਂ ਉਹ ਜਿੱਤਿਆਂ ਹੈ ਬਲਕਿ ਪੂਰੀ ਪਾਕਿਸਤਾਨ ਹੀ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। 

PunjabKesari
ਅਸੀਂ ਗੱਲ ਕਰ ਰਹੇ ਹਾਂ ਖੈਬਰ-ਪਖਤੂਖਵਾ ਸੂਬੇ ਦੇ ਐੱਨ.ਏ. 41 (ਬਾਜੌਰ) ਸੀਟ ਤੋਂ ਪੀ.ਟੀ.ਆਈ. ਸੰਸਦ ਮੈਂਬਰ ਗੁੱਲ ਜ਼ਫਰ ਖਾਨ ਦੀ। ਇਹ ਜਨਾਬ ਚੋਣਾਂ ਦੌਰਾਨ ਚਾਹਵਾਲੇ ਵਜੋਂ ਮਸ਼ਹੂਰ ਹੋਏ ਸਨ। ਮੀਡੀਆ 'ਚ ਆਈਆਂ ਤਸਵੀਰਾਂ 'ਚ ਉਹ ਇਕ ਢਾਬੇ 'ਤੇ ਚਾਹ ਬਣਾਉਂਦੇ ਵੀ ਦੇਖੇ ਜਾ ਸਕਦੇ ਹਨ। ਇਕ ਚਾਹਵਾਲੇ ਵਜੋਂ ਆਮ ਆਦਮੀ ਸਮਝ ਕੇ ਪਾਕਿਸਤਾਨ ਦੇ ਲੋਕਾਂ ਨੇ ਚੋਣਾਂ 'ਚ ਜ਼ਫਰ ਖਾਨ ਦੇ ਹੱਕ 'ਚ ਫਤਵਾ ਦਿੱਤਾ। ਜ਼ਫਰ ਖਾਨ ਚੋਣਾਂ ਜਿੱਤ ਗਏ ਪਰ ਉਨ੍ਹਾਂ ਦੀ ਅਸਲ ਸੱਚਾਈ ਹੁਣ ਲੋਕਾਂ ਸਾਹਮਣੇ ਨਿਕਲ ਕੇ ਆ ਗਈ ਹੈ। ਜ਼ਖਰ ਖਾਨ ਕੋਈ ਚਾਹਵਾਲੇ ਨਹੀਂ ਬਲਕਿ ਇਕ ਕੱਪੜੇ ਦੇ ਵਪਾਰੀ ਹਨ, ਜਿਨ੍ਹਾਂ ਕੋਲ ਕੁੱਲ ਤਿੰਨ ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਦੱਸੀ ਜਾ ਰਹੀ ਹੈ। ਚੋਣਾਂ ਦੌਰਾਨ ਭਰੀ ਨਾਮਜ਼ਦਗੀ 'ਚ ਉਨ੍ਹਾਂ ਨੇ ਖੁਦ ਐਲਾਨ ਕੀਤਾ ਹੈ ਕਿ ਉਹ ਕੱਪੜੇ ਦੇ ਵਪਾਰੀ ਹਨ। 

PunjabKesari
ਇਸ ਤੋਂ ਇਲਾਵਾ ਉਨ੍ਹਾਂ ਕੋਲ 1 ਕਰੋੜ 20 ਲੱਖ ਰੁਪਏ ਦੀ ਖੇਤੀ ਯੋਗ ਜ਼ਮੀਨ ਹੈ। ਇਸ ਤੋਂ ਇਲਾਵਾ ਉਸ ਕੋਲ 2 ਘਰ ਤੇ 1 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਇਥੇ ਦੱਸ ਦਈਏ ਕਿ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਵਲੋਂ ਟਿਕਟ ਦਿੱਤੇ ਜਾਣ ਤੋਂ ਪਹਿਲਾਂ ਜ਼ਫਰ ਖਾਨ ਨੇ ਦਾਅਵਾ ਕੀਤਾ ਸੀ ਕਿ ਉਹ ਇਕ ਢਾਬੇ 'ਤੇ ਚਾਹ ਬਣਾਉਂਦੇ ਹਨ। 


Related News