ਅਫਗਾਨਿਸਤਾਨ ’ਚ ਔਰਤਾਂ ਨੂੰ ਪ੍ਰਦਾਨ ਕੀਤਾ ‘ਆਰਾਮਦਾਇਕ ਤੇ ਖੁਸ਼ਹਾਲ ਜੀਵਨ’

Tuesday, Jun 27, 2023 - 11:20 AM (IST)

ਕਾਬੁਲ–ਅਫਗਾਨਿਸਤਾਨ 'ਚ ਔਰਤਾਂ ਦੀ ਵਿਗੜਦੀ ਹਾਲਤ ਦੀਆਂ ਖ਼ਬਰਾਂ ਦਰਮਿਆਨ ਤਾਲਿਬਾਨ ਨੇ ਔਰਤਾਂ ਨੂੰ ‘ਆਰਾਮਦਾਇਕ ਅਤੇ ਖੁਸ਼ਹਾਲ ਜੀਵਨ’ ਪ੍ਰਦਾਨ ਕਰਨ ਦੇ ਬਹੁਤ ਦਾਅਵੇ ਕੀਤੇ ਹਨ। ਤਾਲਿਬਾਨ ਦੇ ਸਰਵਉੱਚ ਨੇਤਾ ਹਿਬਤੁੱਲਾ ਅਖੁੰਦਜਾਦਾ ਨੇ ਐਤਵਾਰ ਨੂੰ ਈਦ-ਉਲ-ਅਜਹਾ ’ਤੇ ਸੰਦੇਸ਼ ਜਾਰੀ ਕਰ ਕੇ ਦਾਅਵਾ ਕੀਤਾ ਕਿ ਸਮਾਜ ਦੇ ਅੱਧੇ ਹਿੱਸੇ ਦੇ ਰੂਪ 'ਚ ਔਰਤਾਂ ਦੀ ਬਿਹਤਰੀ ਲਈ ਜ਼ਰੂਰੀ ਕਦਮ ਉਠਾਏ ਗਏ ਹਨ ਤਾਂ ਜੋ ਉਨ੍ਹਾਂ ਨੂੰ ਇਸਲਾਮਿਕ ਸ਼ਰੀਆ ਮੁਤਾਬਕ ਆਰਾਮਦਾਇਕ ਅਤੇ ਖੁਸ਼ਹਾਲ ਜੀਵਨ ਪ੍ਰਦਾਨ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਵਿੰਡੀਜ਼ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਥੀਆਂ ਨੂੰ ਮਿਲੇ ਰਿਸ਼ਭ ਪੰਤ, ਸਾਂਝੀਆਂ ਕੀਤੀਆਂ ਤਸਵੀਰਾਂ
ਉਨ੍ਹਾਂ ਕਿਹਾ ਕਿ ਇਕ ਸੁਤੰਤਰ ਅਤੇ ਵੱਕਾਰੀ ਇਨਸਾਨ ਦੇ ਰੂਪ 'ਚ ਔਰਤਾਂ ਦੀ ਹਾਲਤ ਬਹਾਲ ਕਰ ਦਿੱਤੀ ਗਈ ਹੈ ਅਤੇ ਸਾਰੀਆਂ ਸੰਸਥਾਵਾਂ ਔਰਤਾਂ ਨੂੰ ਵਿਆਹ, ਵਿਰਾਸਤ ਅਤੇ ਹੋਰ ਅਧਿਕਾਰਾਂ ਨੂੰ ਸੁਰੱਖਿਅਤ ਕਰਨ 'ਚ ਮਦਦ ਕਰਨ ਲਈ ਮਜਬੂਰ ਹਨ। ਅਖੁੰਦਜਾਦਾ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਔਰਤਾਂ ਨੂੰ ਜਨਤਕ ਜੀਵਨ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ ਅਤੇ ਤਾਲਿਬਾਨ ਦੇ ਐਕਵਾਇਰ ਤੋਂ ਬਾਅਦ ਉਨ੍ਹਾਂ ਦੇ ਕੰਮ ਅਤੇ ਸਿੱਖਿਆ ’ਤੇ ਗੰਭੀਰ ਰੂਪ ਨਾਲ ਰੋਕ ਲਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਉਂਗਲ ਕਿਸ ਨੂੰ ਦਿਖਾਈ? ਕੀ ਸਰਫਰਾਜ਼ ਖਾਨ ਦੀ ਇਸ ਪ੍ਰਤੀਕਿਰਿਆ ਤੋਂ ਨਾਰਾਜ਼ ਹਨ ਭਾਰਤੀ ਚੋਣਕਰਤਾ?

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Aarti dhillon

Content Editor

Related News