ਚੀਨ ਸਰਕਾਰ ਦੀ ਭਾਸ਼ਾ ਨੀਤੀ ਦੇ ਵਿਰੋਧ ''ਚ ਇਨਰ ਮੰਗੋਲੀਆ ''ਚ ਪ੍ਰਦਰਸ਼ਨ

Tuesday, Nov 10, 2020 - 03:26 PM (IST)

ਚੀਨ ਸਰਕਾਰ ਦੀ ਭਾਸ਼ਾ ਨੀਤੀ ਦੇ ਵਿਰੋਧ ''ਚ ਇਨਰ ਮੰਗੋਲੀਆ ''ਚ ਪ੍ਰਦਰਸ਼ਨ

ਮੰਗੋਲੀਆ-  ਚੀਨ ਦੀ ਸਿੱਖਿਆ ਸਬੰਧੀ ਨੀਤੀ ਨੂੰ ਲੈ ਕੇ ਇਨਰ ਮੰਗੋਲੀਆ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਚੀਨ ਦੀ ਨਵੀਂ ਭਾਸ਼ਾ ਨੀਤੀ ਵਿਚ ਇਸ ਖੇਤਰ ਦੇ ਵਿਦਿਆਰਥੀਆਂ ਦੀਆਂ ਕਿਤਾਬਾਂ ਵਿਚ ਮੰਗੋਲੀਆ ਭਾਸ਼ਾ ਦੀ ਥਾਂ ਚੀਨੀ ਭਾਸ਼ਾ ਨੂੰ ਥਾਂ ਦਿੱਤੇ ਜਾਣ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸਤੰਬਰ ਵਿਚ ਨਵੇਂ ਸਮੈਸਟਰ ਵਿਚ ਸ਼ੁਰੂ ਹੋਈ ਨੀਤੀ ਨੇ ਚੀਨ ਦੇ ਖੁਦਮੁਖਤਿਆਰੀ ਖੇਤਰ ਦੇ ਲੋਕਾਂ ਵਿਚ ਗੁੱਸਾ ਭੜਕਾ ਦਿੱਤਾ ਹੈ। 

26 ਅਗਸਤ ਨੂੰ ਇਨਰ ਮੰਗੋਲੀਆ ਸਿੱਖਿਆ ਬਿਊਰੋ ਨੇ ਇਕ ਨੋਟਿਸ ਜਾਰੀ ਕੀਤਾ ਸੀ ਕਿ ਐਲੀਮੈਂਟਰੀ ਤੇ ਮਿਡਲ ਸਕੂਲਾਂ ਵਿਚ ਕੁਝ ਵਿਸ਼ੇ ਚੀਨੀ ਭਾਸ਼ਾ ਵਿਚ ਪੜ੍ਹਾਏ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਸ਼ਿਨਜਿਆਂਗ ਦੇ ਹੁਕਮ ਮੁਤਾਬਕ ਵਿਦਿਆਰਥੀਆਂ ਦੀ ਪੜ੍ਹਾਈ ਵੀ ਸੈੱਟ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਕੋਲੋਂ ਉਨ੍ਹਾਂ ਦੀ ਸਥਾਨਕ ਭਾਸ਼ਾ ਨੂੰ ਖੋਹਿਆ ਜਾ ਰਿਹਾ ਹੈ। ਇਸ ਮਗਰੋਂ 31 ਅਗਸਤ ਨੂੰ ਇੱਥੇ ਪ੍ਰਦਰਸ਼ਨ ਹੋਣ ਲੱਗ ਗਏ। ਹੁਣ ਲੋਕਾਂ ਨੇ ਇਕ ਵਾਰ ਫਿਰ ਆਪਣਾ ਵਿਰੋਧ ਦਰਜ ਕਰਵਾਇਆ ਹੈ।

ਚੀਨ ਵਿਚ 5 ਖੁਦਮੁਖਤਿਆਰ ਸੂਬੇ ਹਨ। ਇਨ੍ਹਾਂ ਵਿਚੋਂ ਹੀ ਇਕ ਇਨਰ ਮੰਗੋਲੀਆ ਹੈ। ਇਕ ਸਮੇਂ ਇਨਰ ਤੇ ਆਊਟਰ ਮੰਗੋਲੀਆ ਗ੍ਰੇਟਰ ਮੰਗੋਲੀਆ ਦੇ ਹਿੱਸਾ ਸਨ। ਚੰਗੇਜ਼ ਖਾਨ ਨੇ ਇੱਥੋਂ ਹੀ ਮੰਗੋਲ ਸਾਮਰਾਜ ਦੀ ਨੀਂਹ ਰੱਖੀ ਸੀ। ਚੰਗੇਜ਼ ਖਾਨ ਦੇ ਪੋਤੇ ਕੁਬਲਈ ਖਾਨ ਨੇ ਯੁਆਨ ਵੰਸ਼ ਦੀ ਨੀਂਹ ਰੱਖੀ ਤੇ ਆਪਣਾ ਸਾਮਰਾਜ ਚੀਨ ਤੱਕ ਫੈਲਾ ਦਿੱਤਾ। 

1368 ਵਿਚ ਯੁਆਨ ਵੰਸ਼ ਢਹਿਣ ਲੱਗਾ ਤੇ ਇਸ ਦੇ ਬਾਅਦ ਚੀਨ ਵਿਚ ਪਹਿਲਾਂ ਮਿੰਗ ਤੇ ਫਿਰ ਚਿੰਗ ਸਾਮਰਾਜ ਆਇਆ। ਇਸੇ ਚਿੰਗ ਸਾਮਰਾਜ ਨੇ ਮੰਗੋਲੀਆ ਨੂੰ ਚੀਨ ਵਿਚ ਮਿਲਾਇਆ ਤੇ ਫਿਰ ਇਹ ਇਨਰ ਤੇ ਆਊਟਰ ਮੰਗੋਲੀਆ ਵਿਚ ਵੰਡਿਆ ਗਿਆ। 1924 ਵਿਚ ਰੂਸ ਦੀ ਸਰਹੱਦ ਨਾਲ ਲੱਗਦਾ ਆਊਟਰ ਮੰਗੋਲੀਆ ਆਜ਼ਾਦ ਦੇਸ਼ ਬਣ ਗਿਆ ਜਦਕਿ ਚੀਨ ਨਾਲ ਲੱਗਦੇ ਇਨਰ ਮੰਗੋਲੀਆ 'ਤੇ ਚੀਨ ਨੇ ਆਪਣਾ ਕਬਜ਼ਾ ਕਰ ਲਿਆ। ਚੀਨ ਸਰਕਾਰ ਇਨ੍ਹਾਂ ਲੋਕਾਂ ਦੀ ਭਾਸ਼ਾ, ਸੱਭਿਆਚਾਰ ਨੂੰ ਖ਼ਤਮ ਕਰਨ 'ਤੇ ਲੱਗੀ ਹੈ ਤੇ ਇਹ ਲੋਕ ਵਿਰੋਧ ਕਰ ਰਹੇ ਹਨ। 


author

Lalita Mam

Content Editor

Related News