ਅਫਗਾਨਿਸਤਾਨ ਤੋਂ ਕੱਢੇ ਗਏ ਲੋਕਾਂ ਨੇ ਅਲਬਾਨੀਆ ''ਚ ਕੀਤਾ ਪ੍ਰਦਰਸ਼ਨ
Friday, Jun 03, 2022 - 06:53 PM (IST)

ਇੰਟਰਨੈਸ਼ਨਲ ਡੈਸਕ- ਪਿਛਲੇ ਸਾਲ ਤਾਲਿਬਾਨ ਦੇ ਸੱਤਾ 'ਚ ਪਰਤਣ ਦੇ ਬਾਅਦ ਅਫਗਾਨਿਸਤਾਨ ਤੋਂ ਕੱਢੇ ਗਏ ਲੋਕਾਂ ਦੇ ਇਕ ਸਮੂਹ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਅਮਰੀਕਾ ਭੇਜੇ ਜਾਣ ਨੂੰ ਲੈ ਕੇ ਦੇਰੀ 'ਤੇ ਨਿਰਾਸ਼ਾ ਜਤਾਉਂਦੇ ਹੋਏ ਅਲਬਾਨੀਆ 'ਚ ਪ੍ਰਦਰਸ਼ਨ ਕੀਤਾ। ਅਲਬਾਨੀਆ ਦੀ ਰਾਜਧਾਨੀ ਤਿਰਾਨਾ ਦੇ ਉੱਤਰ-ਪੱਛਮ 'ਚ 70 ਕਿਲੋਮੀਟਰ (45 ਮੀਲ) ਦੀ ਦੂਰੀ 'ਤੇ ਸਥਿਤ ਸ਼ੇਂਗਜਿਨ 'ਚ ਪਰਿਵਾਰਾਂ ਦੇ ਇਕ ਸਮੂਹ ਨੇ ਅਮਰੀਕਾ ਤੋਂ ਉਨ੍ਹਾਂ ਦੇ ਟਰਾਂਸਫਰ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਬੇਨਤੀ ਕੀਤੀ।
ਕੁਝ ਮਹਿਲਾਵਾਂ ਤੇ ਬੱਚਿਆਂ ਨੇ ਹੱਥਾਂ ਚ ਪੋਸਟਰ ਫੜ੍ਹੇ ਹੋਏ ਸਨ ਜਿਨ੍ਹਾਂ 'ਤੇ ਲਿਖਿਆ ਹੋਇਆ ਸੀ, 'ਸਾਨੂੰ ਭੁਲਾ ਦਿੱਤਾ ਗਿਆ ਹੈ।' ਅਗਸਤ ਤੇ ਸਤੰਬਰ 2021 'ਚ 2,400 ਅਫਗਾਨਾਂ ਨੂੰ ਅਲਬਾਨੀਆ ਲਿਜਾਇਆ ਗਿਆ ਤੇ ਸ਼ੇਂਗਜਿਨ ਤੇ ਇਕ ਹੋਰ ਰਿਸੋਰਟ ਸ਼ਹਿਰ ਡਿਊਰੇਸ 'ਚ ਅਸਥਾਈ ਪਨਾਹ ਦਿੱਤੀ ਗਈ।
ਸੰਯੁਕਤ ਰਾਜ ਅਮਰਕਾ ਤੇ ਗ਼ੈਰ-ਸਰਕਾਰੀ ਸੰਗਠਨਾਂ ਨੇ ਉਨ੍ਹਾਂ ਲਈ ਵਿੱਤੀ ਸਹਾਇਤਾ ਦਿੱਤੀ। ਅਲਬਾਨੀਆ ਸਰਕਾਰ ਨੇ ਉਸ ਸਮੇਂ ਕਿਹਾ ਸੀ ਕਿ ਉਹ ਅੰਤਿਮ ਸਮਝੌਤੇ ਲਈ ਸੰਯੁਕਤ ਰਾਜ ਅਮਰੀਕਾ ਜਾਣ ਤੋਂ ਪਹਿਲਾਂ ਘੱਟੋ-ਘੱਟ ਇਕ ਸਾਲ ਲਈ ਹਜ਼ਾਰਾਂ ਅਫਗਾਨੀਆਂ ਨੂੰ ਇੱਥੇ ਰੱਖੇਗੀ। ਹਾਲ ਹੀ 'ਚ ਸਰਕਾਰ ਨੇ ਉਨ੍ਹਾਂ ਨੂੰ ਇਕ ਸਾਲ ਤੋਂ ਵੱਧ ਸਮੇਂ ਤਕ ਇੱਥੇ ਰੱਖਣ ਦਾ ਵਾਅਦਾ ਕੀਤਾ ਜੇਕਰ ਉਨ੍ਹਾਂ ਦੇ ਅਮਰੀਕੀ ਵੀਜ਼ੇ 'ਚ ਦੇਰੀ ਹੋਈ।