ਬਲੋਚਿਸਤਾਨ ''ਚ ਪਾਕਿ ਫੌਜ ਵਲੋਂ 2 ਵਿਦਿਆਰਥੀਆਂ ਦੇ ਅਗਵਾ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ
Saturday, Nov 13, 2021 - 02:47 PM (IST)

ਪੇਸ਼ਾਵਰ- ਬਲੋਚਿਸਤਾਨ 'ਚ ਪਾਕਿਸਤਾਨ ਫੌਜੀਆਂ ਵਲੋਂ ਦੋ ਵਿਦਿਆਰਥੀਆਂ ਦੇ ਅਗਵਾ ਦੇ ਖਿਲਾਫ ਦੂਜੇ ਦਿਨ ਵੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀ ਨੇਤਾਵਾਂ ਨੇ ਸਾਰੇ ਸਿੱਖਿਅਕ ਅਦਾਰਿਆਂ 'ਚ ਕਲਾਸਾਂ ਦਾ ਬਾਇਕਾਟ ਕੀਤਾ ਹੈ। ਬਲੋਚਿਸਤਾਨ ਪੋਸਟ ਦੀ ਰਿਪੋਰਟ ਮੁਤਾਬਕ ਪਾਕਿ ਸੁਰੱਖਿਆ ਫੋਰਸਾਂ ਨੇ ਸੋਮਵਾਰ ਨੂੰ ਨੌਸ਼ਕੀ ਜ਼ਿਲੇ ਦੇ ਦੋ ਵਿਦਿਆਰਥੀਆਂ ਨੂੰ ਬਲੋਚਿਸਤਾਨ ਯੂਨੀਵਰਸਿਟੀ ਦੇ ਹੋਸਟਲ ਤੋਂ ਜਬਰਨ ਗਾਇਬ ਕਰ ਦਿੱਤਾ।
ਵਿਦਿਆਰਥੀ ਨੇਤਾਵਾਂ ਨੇ ਕਿਹਾ ਕਿ ਇਸ ਬਾਰੇ 'ਚ ਪ੍ਰਸ਼ਾਸਨ ਦੇ ਸਾਹਮਣੇ ਵਿਰੋਧ ਜਤਾਉਣ ਦੇ ਬਾਵਜੂਦ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਨੇ ਧਰਨਾ-ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਾ ਪਿਆ। ਵਿਦਿਆਰਥੀ ਨੇਤਾ ਮੁਹੰਮਦ ਇਕਬਾਲ ਜੇਹਰੀ ਨੇ ਕਿਹਾ ਕਿ ਖੇਤਰ 'ਚ ਬਲੂਚ ਨਾਗਰਿਕਾਂ ਦੇ ਲਾਪਤਾ ਅਤੇ ਪਰੇਸ਼ਾਨ ਹੋਣ ਦਾ ਲੰਬਾ ਇਤਿਹਾਸ ਹੈ।
ਪਾਕਿ ਸੁਰੱਖਿਆ ਫੋਰਸਾਂ ਦੇ ਜ਼ਿਆਦਤੀ ਨਾ ਸਿਰਫ ਬਲੂਚ ਨਾਗਰਿਕਾਂ ਦੇ ਨਾਲ ਜਾਰੀ ਹੈ ਸਗੋਂ ਵਿਦਿਆਰਥੀਆਂ ਨੂੰ ਵੀ ਉਹ ਉੱਚ ਸਿੱਖਿਆ ਤੋਂ ਰੋਕਣਾ ਚਾਹੁੰਦੇ ਹਨ। ਪਾਕਿਸਤਾਨ ਸਰਕਾਰ ਦੀ ਇਨ੍ਹਾਂ ਨੀਤੀਆਂ ਦੇ ਚੱਲਦੇ ਬਲੋਚਿਸਤਾਨ 'ਚ ਪਿਛਲੇ 15 ਸਾਲਾਂ ਤੋਂ ਵਿਰੋਧ ਜਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਦੋਵੇਂ ਵਿਦਿਆਰਥੀ ਨੇਤਾਵਾਂ ਦੀ ਸੁਰੱਖਿਅਤ ਵਾਪਸੀ ਨਹੀਂ ਹੋ ਜਾਂਦੀ ਇਹ ਅੰਦੋਲਨ ਜਾਰੀ ਰਹੇਗਾ। ਸਥਾਨਕ ਨੇਤਾ ਮੀਰ ਇਸਰਾਰ ਉੱਲਾਹ ਖਾਨ ਜੇਹਰੀ ਨੇ ਬਾਹਰੀ ਲੋਕਾਂ 'ਤੇ ਬਲੋਚਿਸਤਾਨ 'ਚ ਲੋਕਾਂ ਦੇ ਦਮਨ ਦਾ ਦੋਸ਼ ਲਗਾਉਂਦੇ ਹੋਏ ਬਲੋਚ ਭਾਈਚਾਰੇ ਨਾਲ ਏਕਤਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਖੇਤਰ ਤੋਂ ਬਾਹਰ ਦੇ ਲੋਕਾਂ ਨੇ ਬਲੂਚ ਨਾਗਰਿਕਾਂ ਦੇ ਅਧਿਕਾਰ ਖੋਹ ਲਏ ਹਨ। ਜੇਹਰੀ ਨੇ ਖੁਜਦਾਰ 'ਚ ਸੀਨੀਅਰ ਬਾਡੀਜ਼ ਦੀ ਮੀਟਿੰਗ 'ਚ ਬੋਲਦੇ ਹੋਏ ਕਿਹਾ ਕਿ ਸਾਰੀ ਕਾਰਜਕਰਤਾ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।