ਬਾਰਸੀਲੋਨਾ 'ਚ ਹਿੰਸਾ, ਮੇਅਰ ਨੇ ਕੀਤੀ ਸ਼ਾਂਤੀ ਨਾਲ ਗੱਲ ਕਰਨ ਦੀ ਅਪੀਲ

10/16/2019 10:50:09 AM

ਬਾਰਸੀਲੋਨਾ— ਸਪੇਨ 'ਚ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ 'ਚ ਕੈਟੇਲੋਨੀਆ ਸੂਬੇ 'ਚ ਮੰਗਲਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ 'ਚ 74 ਲੋਕਾਂ ਦੇ ਜ਼ਖਮੀ ਹੋਣ ਦੀ ਹਿੰਸਕ ਘਟਨਾ ਵਿਚਕਾਰ ਬਾਰਸੀਲੋਨਾ ਦੇ ਮੇਅਰ ਅਦਾ ਕੋਲਾ ਨੇ ਸ਼ਾਂਤੀ ਅਤੇ ਗੱਲਬਾਤ ਦੀ ਅਪੀਲ ਕੀਤੀ ਹੈ। ਕੋਲਾ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ,''ਅਸੀਂ ਸ਼ਹਿਰ 'ਚ ਸ਼ਾਂਤੀ ਅਤੇ ਗੱਲਬਾਤ ਚਾਹੁੰਦੇ ਹਾਂ। ਅਸੀਂ ਸ਼ਾਂਤੀਪੂਰਣ ਲੋਕਾਂ ਨੂੰ ਕੈਦ ਕਰਕੇ ਜਾਂ ਉਨ੍ਹਾਂ 'ਤੇ ਦੋਸ਼ ਲਗਾ ਕੇ ਅਨਿਆ ਨਹੀਂ ਕਰਨਾ ਚਾਹੁੰਦੇ। ਅਸੀਂ ਹਿੰਸਾ ਨਹੀਂ ਚਾਹੁੰਦੇ ਕਿਉਂਕਿ ਇਸ ਨਾਲ ਲੋਕਾਂ ਦੀ ਸੁਰੱਖਿਆ ਖਤਰੇ 'ਚ ਪੈਂਦੀ ਹੈ। ਅਸੀਂ ਸ਼ਾਂਤੀ ਅਤੇ ਗੱਲਬਾਤ ਦੀ ਅਪੀਲ ਕਰਦੇ ਹਾਂ।''

ਸਥਾਨਕ ਮੀਡੀਆ ਮੁਤਾਬਕ ਸੁਪਰੀਮ ਕੋਰਟ ਵਲੋਂ ਸੋਮਵਾਰ ਨੂੰ ਕੈਟਲੋਨੀਆ ਦੇ 9 ਨੇਤਾਵਾਂ ਨੂੰ ਸਜ਼ਾ ਸੁਣਾਏ ਜਾਣ ਦੇ ਬਾਅਦ ਕੈਟਲੋਨੀਆ 'ਚ ਮੰਗਲਵਾਰ ਨੂੰ ਲਗਭਗ 40,000 ਲੋਕ ਸੜਕਾਂ 'ਤੇ ਉੱਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਪੁਲਸ ਅਧਿਕਾਰੀਆਂ 'ਤੇ ਵੱਖ-ਵੱਖ ਚੀਜ਼ਾਂ ਨੂੰ ਸੁੱਟਿਆ, ਕੂੜੇ ਦੇ ਡੱਬੇ 'ਚ ਅੱਗ ਲਗਾ ਦਿੱਤੀ ਅਤੇ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਪਹਿਲਾਂ ਲਾਠੀਚਾਰਜ ਕੀਤਾ ਅਤੇ ਫਿਰ ਰਬੜ ਬੁਲਟ ਦਾਗੀਆਂ। ਇਸ ਦੇ ਇਲਾਵਾ ਲੀਡਾ, ਤਰਰਗੋਨਾ ਅਤੇ ਗਿਰੋਨਾ 'ਚ ਪ੍ਰਸ਼ਾਸਨਿਕ ਭਵਨਾਂ ਦੀਆਂ ਘਟਨਾਵਾਂ ਵਾਪਰੀਆਂ। ਕੈਟੇਲੋਨੀਆ 'ਚ ਸੋਮਵਾਰ ਨੂੰ ਵਿਰੋਧ ਪ੍ਰਦਰਸ਼ਨ ਦੇ ਦੌਰਾਨ 130 ਤੋਂ ਵਧੇਰੇ ਪ੍ਰਦਰਸ਼ਨਕਾਰੀ ਅਤੇ 70 ਪੁਲਸ ਅਧਿਕਾਰੀ ਜ਼ਖਮੀ ਹੋ ਗਏ ਸਨ।


Related News