ਫਰਾਂਸ ''ਚ ਪੁਲਸ ਖਿਲਾਫ ਪ੍ਰਦਰਸ਼ਨ, 34 ਲੋਕ ਗ੍ਰਿਫਤਾਰ

08/04/2019 4:19:02 AM

ਪੈਰਿਸ - ਪੱਛਮੀ ਫਰਾਂਸ ਦੇ ਨਾਨਤੇਸ ਸ਼ਹਿਰ 'ਚ ਸ਼ਨੀਵਾਰ ਨੂੰ ਪੁਲਸ ਖਿਲਾਫ ਵਿਰੋਧ ਪ੍ਰਦਰਸ਼ਨ ਦੌਰਾਨ ਕਰੀਬ 34 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਇਸ ਦੀ ਜਾਣਕਾਰੀ ਦਿੱਤੀ। ਸੂਬੇ ਦੇ ਲਾਇਰ ਐਟਲਾਂਟਿਕ ਵਿਭਾਗ ਨੇ ਟਵੀਟ ਕਰ ਆਖਿਆ ਕਿ ਨਾਨਤੇਸ ਸ਼ਹਿਰ 'ਚ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ 34 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਵਿਭਾਗ ਨੇ ਆਖਿਆ ਕਿ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਸ ਅਧਿਕਾਰੀ 'ਤੇ ਹਮਲਾ ਜਿਸ 'ਚ ਜ਼ਖਮੀ ਹੋ ਗਿਆ। ਇਸ ਹਮਲੇ ਦੇ ਦੋਸ਼ੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਸਥਾਨਕ ਮੀਡੀਆ ਮੁਤਾਬਕ ਸ਼ਹਿਰ 'ਚ 1700 ਲੋਕ ਇਸ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਏ ਜਿਨ੍ਹਾਂ 'ਚੋਂ ਕੁਝਲੋਕ ਸਾਰਿਆਂ ਲਈ ਨਿਆਂ ਦਾ ਬੈਨਰ ਚੁੱਕੀ ਦਿਖਾਏ ਦਿੱਤੇ। ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਅਤੇ ਪਾਣੀ ਦੀਆਂ ਬੌਛਾਰਾਂ ਦਾ ਇਸਤੇਮਾਲ ਕੀਤਾ।


Khushdeep Jassi

Content Editor

Related News