ਫਰਾਂਸ 'ਚ ਹਾਲਾਤ ਬਦਤਰ, ਪ੍ਰਦਰਸ਼ਨਕਾਰੀਆਂ ਨੇ ਮੇਅਰ ਦੇ ਘਰ 'ਤੇ ਚੜ੍ਹਾਈ ਕਾਰ, ਪਤਨੀ ਤੇ ਬੱਚਾ ਜ਼ਖਮੀ

Sunday, Jul 02, 2023 - 05:19 PM (IST)

ਪੈਰਿਸ (ਏ.ਐੱਨ.ਆਈ.) ਫਰਾਂਸ ਵਿੱਚ ਇੱਕ 17 ਸਾਲਾ ਮੁੰਡੇ ਦਾ ਪੁਲਸ ਵੱਲੋਂ ਗੋਲੀ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਦੇਸ਼ ਭਰ ਵਿੱਚ ਹਿੰਸਾ ਜਾਰੀ ਹੈ। ਇਸ ਹਿੰਸਾ ਨੂੰ ਰੋਕਣ ਲਈ 45,000 ਸੈਨਿਕ ਸੜਕਾਂ 'ਤੇ ਤਾਇਨਾਤ ਕੀਤੇ ਗਏ ਹਨ ਪਰ ਪ੍ਰਦਰਸ਼ਨ ਰੋਕਣ ਵਿਚ ਕਾਮਯਾਬੀ ਨਹੀਂ ਮਿਲ ਰਹੀ।ਇਸ ਦੌਰਾਨ ਹਿੰਸਾ ਦੀ ਲਗਾਤਾਰ ਪੰਜਵੀਂ ਰਾਤ ਨੂੰ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਪੈਰਿਸ ਦੇ ਦੱਖਣ ਵਿੱਚ ਇੱਕ ਸ਼ਹਿਰ ਦੇ ਮੇਅਰ ਦੇ ਘਰ 'ਤੇ ਧਾਵਾ ਬੋਲ ਦਿੱਤਾ। ਇਸ ਦੌਰਾਨ ਦੰਗਾਕਾਰੀਆਂ ਨੇ ਮੇਅਰ ਦੇ ਘਰ ਵਿੱਚ ਇੱਕ ਕਾਰ ਦਾਖਲ ਕਰ ਦਿੱਤੀ ਅਤੇ ਉਸ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਮੇਅਰ ਦੀ ਪਤਨੀ ਅਤੇ ਉਨ੍ਹਾਂ ਦਾ ਇੱਕ ਬੱਚਾ ਜ਼ਖ਼ਮੀ ਹੋ ਗਿਆ।

PunjabKesari

ਇਹ ਜਾਣਕਾਰੀ ਮੇਅਰ ਵਿਨਸੈਂਟ ਜੀਨਬਰੂਨ ਨੇ ਦਿੱਤੀ। ਮੇਅਰ ਨੇ ਟਵੀਟ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕੀਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਇਆ। ਮੇਅਰ ਵਿਨਸੈਂਟ ਜੀਨਬਰੂਨ ਨੇ ਕਿਹਾ ਕਿ ਦੰਗਾਕਾਰੀਆਂ ਨੇ ਅੱਗ ਲਗਾਉਣ ਤੋਂ ਪਹਿਲਾਂ ਉਸ ਦੇ ਘਰ ਵਿੱਚ ਇੱਕ ਕਾਰ ਦਾਖਲ ਕਰ  ਦਿੱਤੀ। ਉਸ ਸਮੇਂ ਪਰਿਵਾਰਕ ਮੈਂਬਰ ਸੁੱਤੇ ਹੋਏ ਸਨ। ਮੇਅਰ ਨੇ ਕਿਹਾ ਕਿ "ਉਸ ਦੀ ਪਤਨੀ ਅਤੇ ਇੱਕ ਬੱਚਾ ਜ਼ਖਮੀ ਹੋ ਗਏ। ਉਸ ਦੇ ਪਰਿਵਾਰ ਦੇ ਲੋਕਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਬੇਰਹਿਮੀ ਨਾਲ ਹੱਤਿਆ ਦੀ ਕੋਸ਼ਿਸ਼ ਸੀ।" 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਦੰਗਿਆਂ ਦੀ ਅੱਗ 'ਚ ਝੁਲਸਿਆ ਫਰਾਂਸ, ਹਜ਼ਾਰਾਂ ਲੋਕ ਗ੍ਰਿਫ਼ਤਾਰ, ਜਾਣੋ ਤਾਜ਼ਾ ਹਾਲਾਤ

ਦੱਸ ਦਈਏ ਕਿ 27 ਜੂਨ ਨੂੰ ਸਵੇਰੇ 9 ਵਜੇ ਟ੍ਰੈਫਿਕ ਚੈਕਿੰਗ ਦੌਰਾਨ 17 ਸਾਲਾ ਨਾਹੇਲ ਐਮ ਨਾਂ ਦੇ ਮੁੰਡੇ ਨੂੰ ਫਰਾਂਸ ਦੀ ਪੁਲਸ ਨੇ ਗੋਲੀ ਮਾਰ ਦਿੱਤੀ ਸੀ। ਇਸ ਹਾਦਸੇ ਸਬੰਧੀ ਪੁਲਸ ਵੱਲੋਂ ਕੀਤਾ ਦਾਅਵਾ ਝੂਠਾ ਸਾਬਤ ਹੋਇਆ। ਇਸ ਘਟਨਾ ਤੋਂ ਬਾਅਦ ਫਰਾਂਸ ਵਿੱਚ ਦੰਗੇ ਹੋ ਰਹੇ ਹਨ। ਪੀੜਤ ਪਰਿਵਾਰ ਦੇ ਵਕੀਲ ਮੁਤਾਬਕ ਨਾਹੇਲ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਉੱਧਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਦੇਸ਼ ਵਿੱਚ ਅਸ਼ਾਂਤੀ ਦੇ ਵਿਚਕਾਰ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਜਰਮਨੀ ਦੀ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News